ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜੇਕਰ ਕਮਰਸ਼ੀਅਲ ਬੈਂਕਾਂ ਦੇ ਹੱਦ ਕਰਜ਼ੇ 'ਚ ਵਾਧਾ ਹੋ ਸਕਦਾ ਤਾਂ ਸਹਿਕਾਰੀ ਬੈਂਕਾਂ ਵਿਚ ਕਿਉਂ ਨਹੀਂ-ਬਹਿਰਾਮਕੇ, ਗਿੱਲ

Ad Position 21
No active advertisement
ਮੀਟਿੰਗ ਵਿਚ ਹਾਜ਼ਰ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ ਤੇ ਹੋਰ ਆਗੂ | <br/> 10-05-2026
ਧਰਮਕੋਟ, 9 ਮਈ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਸੂਬਾ ਐਗਜੇਕਟਿਵ ਮੈਂਬਰ ਬਾਜ਼ ਸਿੰਘ ਸੰਗਲਾ, ਕੋਰ ਕਮੇਟੀ ਮੈਂਬਰ ਮੁਖਤਿਆਰ ਸਿੰਘ ਚੱਕ ਸਿੰਘਪੁਰਾ, ਰਣਜੀਤ ਸਿੰਘ ਭਿੰਡਰ ਕਲਾਂ, ਜੰਗੀਰ ਸਿੰਘ ਫੌਜੀ ਹੈੱਡ ਕੈਸ਼ੀਅਰ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਦੀ ਅਗਵਾਈ ਹੇਠ ਮੀਟਿੰਗ ਗੁਰਦੁਆਰਾ ਸਾਹਿਬ ਨਿਹੰਗ ਸਿੰਘ ਛਾਉਣੀ ਧਰਮਕੋਟ ਵਿਖੇ ਕੀਤੀ ਗਈ | ਜਿਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰੀ ਖੇਤੀ ਅਤੇ ਵਿਕਾਸ ਬੈਂਕ ਨਬਾਰਡ ਨੇ ਪੰਜਾਬ ਲਈ 2026-27 ਦੀਆਂ ਹਾੜ੍ਹੀ-ਸਾਉਣੀ ਫਸਲਾਂ ਲਈ ਜਾਰੀ ਕੀਤੀ ਜਾਣ ਵਾਲੀ ਰੀਫਾਈਨਾਂਸ ਰਾਸ਼ੀ ਵਿਚ 2400 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ¢ ਪਿਛਲੇ ਸਾਲ 3500 ਕਰੋੜ ਜਾਰੀ ਕੀਤੇ ਸਨ ਪਰ ਇਸ ਵਾਰ ਸਿਰਫ 1100 ਕਰੋੜ ਹੀ ਜਾਰੀ ਕੀਤੇ ਗਏ ਹਨ¢ ਉਨ੍ਹਾਂ ਕਿਹਾ ਕਿ 3500 ਸੁਸਾਇਟੀਆਂ ਨੂੰ ਕਰਜ਼ਾ ਬੰਦ ਹੋਣ ਦਾ ਮੰਡਰਾਇਆ ਖਤਰਾ ਫੰਡ ਦੀ ਕਮੀ ਕਾਰਨ ਸਹਿਕਾਰੀ ਬੈਂਕਾਂ ਨੇ ਸੂਬੇ ਦੀਆਂ 3500 ਕਰੀਬ ਪ੍ਰਾਇਮਰੀ ਐਗਰੀਕਲਚਰ ਸੁਸਾਇਟੀਆਂ ਨੂੰ ਕਰਜ਼ਾ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ¢ ਆਗੂਆਂ ਦੇ ਕਹਿਣ ਅਨੁਸਾਰ ਜੇ ਨਬਾਰਡ ਨੇ ਬਕਾਇਆ ਰਾਸ਼ੀ ਜਾਰੀ ਨਾ ਕੀਤੀ ਤਾਂ ਸੂਬੇ ਦੀਆਂ 3500 ਸਹਿਕਾਰੀ ਸੁਸਾਇਟੀਆਂ ਅਤੇ ਸਹਿਕਾਰੀ ਬੈਂਕਾਂ ਦਾ ਦੀਵਾਲਾ ਨਿਕਲ ਜਾਵੇਗਾ¢ ਪੰਜਾਬ ਸਰਕਾਰ ਨੇ 2026-27 ਲਈ ਹੱਦ ਕਰਜ਼ੇ ਵਧਾਏ ਸਨ ਪਰ ਸਹਿਕਾਰੀ ਸੁਸਾਇਟੀਆਂ ਕੋਲ ਪੈਸਾ ਨਾ ਪਹੁੰਚਣ ਕਾਰਨ ਕਿਸਾਨਾਂ ਨੂੰ ਹੱਦ ਕਰਜ਼ੇ ਨਹੀਂ ਮਿਲ ਰਹੇ¢ ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਦੇ ਹੱਦ ਕਰਜ਼ਿਆਂ 'ਚ ਵਾਧਾ 7 ਸਾਲ ਬਾਅਦ ਹੋਇਆ ਸੀ ਪਰ ਮਹਿਕਮੇ ਵਲੋਂ ਦੁਬਾਰਾ ਲੈਟਰ ਇਸ਼ੂ ਕਰਕੇ ਕੀਤਾ ਹੋਇਆ ਵਾਧਾ ਵਾਪਸ ਲੈ ਲਿਆ ਗਿਆ ਹੈ | ਬਹਿਰਾਮਕੇ ਨੇ ਕਿਹਾ ਕਿ ਜੇਕਰ ਕਰਮਸ਼ੀਲ ਬੈਂਕਾਂ ਵਿਚ ਹੱਦ ਕਰਜ਼ਿਆਂ ਦੀ ਲਿਮਟ ਵਿਚ ਵਾਧਾ ਹੋ ਸਕਦਾ ਤਾਂ ਸਹਿਕਾਰੀ ਬੈਂਕਾਂ ਵਿਚ ਕਿਉਂ ਨਹੀਂ | ਇਹ ਸਾਰਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ | ਦੂਜੇ ਪਾਸੇ ਨਬਾਰਡ ਵਲੋਂ ਫੰਡ ਕੱਟਣ ਕਾਰਨ ਪੰਜਾਬ ਦੀਆਂ ਸਹਿਕਾਰੀ ਸੁਸਾਇਟੀਆਂ ਕੋਲ ਪੈਸਾ ਨਹੀਂ ਪਹੁੰਚ ਰਿਹਾ¢ ਇਸ ਨਾਲ 3500 ਸੁਸਾਇਟੀਆਂ ਰਾਹੀਂ ਕਰਜ਼ਾ ਲੈਣ ਵਾਲੇ ਲੱਖਾਂ ਕਿਸਾਨ ਬਿਜਾਈ ਸੀਜ਼ਨ 'ਚ ਕਰਜ਼ੇ ਤੋਂ ਵਾਂਝੇ ਰਹਿ ਜਾਣਗੇ¢ ਇਸ ਮੌਕੇ ਸਵਰਨ ਸਿੰਘ ਕੇਲਾ ਸੈਕਟਰੀ ਬਲਾਕ ਪ੍ਰਧਾਨ ਧਰਮਕੋਟ, ਕੁਲਵਿੰਦਰ ਸਿੰਘ ਸੈਕਟਰੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦ ਨਵਾਂ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਲਗਾਤਾਰ ਵੀਜ਼ੇ
Ad Position 24
No active advertisement