ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਿਸ਼ਨ 2027 ਤਹਿਤ ਕਾਂਗਰਸੀ ਆਗੂ ਅਰਸ਼ ਜੋਤ ਸੇਖੋਂ ਗਗੜਾ ਦੇ ਗ੍ਰਹਿ ਵਿਖੇ ਸਾਬਕਾ ਵਿਧਾਇਕ ਲੋਹਗੜ੍ਹ ਵਲੋਂ ਭਰਵੀਂ ਬੈਠਕ

Ad Position 21
No active advertisement
ਅਜੀਤ ਡੈਸਕ 10-05-2026
ਕੋਟ ਈਸੇ ਖਾਂ, 9 ਮਈ (ਗੁਰਮੀਤ ਸਿੰਘ ਖਾਲਸਾ)-ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਲੋਂ ਹਲਕਾ ਧਰਮਕੋਟ ਵਿਚ ਤੇਜ਼ ਕੀਤੀਆਂ ਗਈਆਂ ਸਿਆਸੀ ਸਰਗਰਮੀਆਂ ਅਤੇ ਕਾਂਗਰਸ ਪਾਰਟੀ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤੀ ਦੇਣ ਦੇ ਮਨੋਰਥ ਨਾਲ ਸ਼ੁਰੂ ਕੀਤੇ ਗਏ ਬੈਠਕਾਂ ਦੇ ਸਿਲਸਿਲੇ ਦੇ ਤਹਿਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਹਿਕਾਰੀ ਸਭਾ ਗਗੜਾ ਦੇ ਪ੍ਰਧਾਨ ਅਰਸ਼ਜੋਤ ਸਿੰਘ ਜੋਤੀ ਸੇਖੋਂ ਦੇ ਗ੍ਰਹਿ ਵਿਖੇ ਭਰਵੀਂ ਬੈਠਕ ਕੀਤੀ ਗਈ | ਜਿਸ ਵਿਚ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਖੇਲਾ, ਸੀਨੀ: ਆਗੂ ਤੇ ਪਿੰਡ ਘਲੋਟੀ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਬਿੰਦਰ ਹੇਰ, ਸ਼ਹਿਰੀ ਪ੍ਰਧਾਨ ਗੋਪਾਲ ਗਰਗ, ਸਰਬਜੀਤ ਸਿੰਘ ਚੀਮਾ ਆਦਿ ਆਗੂ ਵੀ ਪੁੱਜੇ¢ ਇਸ ਬੈਠਕ ਦੌਰਾਨ ਨੌਜਵਾਨ ਆਗੂ ਅਰਸ਼ਜੋਤ ਸਿੰਘ ਜੋਤੀ ਸੇਖੋਂ ਦੀ ਕਾਂਗਰਸ ਪਾਰਟੀ ਪ੍ਰਤੀ ਕੀਤੀ ਜਾ ਰਹੀ ਮਿਹਨਤ ਨੂੰ ਲੈ ਕੇ ਸਾਬਕਾ ਵਿਧਾਇਕ ਲੋਹਗੜ੍ਹ ਵਲੋਂ ਸ਼ਲਾਘਾ ਕੀਤੀ ਗਈ¢ ਇਸ ਦੇ ਨਾਲ ਹੀ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਨੇ ਬਦਲਾਅ ਦੇ ਨਾਂਅ 'ਤੇ ਲੋਕਾਂ ਨੂੰ ਵੱਡਾ ਧੋਖਾ ਦਿੱਤਾ ਤੇ ਭਲਾਈ ਯੋਜਨਾਵਾਂ ਜਿਸ ਵਿਚ ਮਹਿਲਾਵਾਂ ਲਈ ਵੀ ਅਖੀਰਲੇ ਸਾਲ 'ਚ ਆ ਕੇ ਹਜ਼ਾਰ ਰੁਪਏ ਦੀ ਗੱਲ ਕੀਤੀ ਫਿਰ ਵੀ ਅਜੇ ਤੱਕ ਨਹੀਂ ਮਿਲੇ¢ ਉਨ੍ਹਾਂ ਕਿਹਾ ਕਿ ਨਾ ਤਾਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ, ਨਾ ਹੀ ਪੱਕੀਆਂ ਨੌਕਰੀਆਂ ਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਮੰਗਾਂ ਲਈ ਲਗਾਤਾਰ ਧਰਨੇ ਲਾਉਣੇ ਪੈਂਦੇ ਹਨ | ਇਸ ਮੌਕੇ ਸਾਬਕਾ ਯੂਥ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਖੇਲਾ ਨੇ ਕਿਹਾ ਕਿ ਮੌਜੂਦਾ ਸਰਕਾਰ ਕੋਲ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਲਈ ਕੁਝ ਵੀ ਨਹੀਂ ਹੈ¢ ਇਸ ਮੌਕੇ ਸਰਬਜੀਤ ਸਿੰਘ ਚੀਮਾ, ਪ੍ਰਗਟ ਸਿੰਘ ਧਾਲੀਵਾਲ, ਕਰਮ ਗੈਦੂ, ਬਲਵੰਤ ਸਿੰਘ ਸੇਖੋਂ, ਗਗਨਾ ਮੈਂਬਰ, ਅਵਤਾਰ ਸਿੰਘ ਸੇਖੋਂ, ਗੁਰਸੰਗਤ ਸਿੰਘ, ਜਗਤਾਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਮੈਂਬਰ, ਬੇਅੰਤ ਸਿੰਘ ਢੇਸੀ, ਬਾਬਾ ਗੋਲੀ, ਨਿਰਮਲ ਸਿੰਘ ਢੇਸੀ, ਪਰਿਵਾਰ ਢਿੱਲੋਂ, ਗੋਪੀ ਧਾਲੀਵਾਲ, ਸੰਦੀਪ ਢੇਸੀ, ਬੱਬੂ ਗਗੜਾ ਆਦਿ ਵੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਇੰਟਰ ਹਾਊਸ ਫੁੱਟਬਾਲ ਟੂਰਨਾਮੈਂਟ ਅਗਲੀ ਖ਼ਬਰ ਭਗਵੰਤ ਸਰਕਾਰ ਪੈਨਸ਼ਨਰਜ਼ ਦੀ ਪੈਨਸ਼ਨ ਸੋਧ 2.59 ਨਾਲ ਕਰਨ ਅਤੇ 18 ਫ਼ੀਸਦੀ ਡੀ.ਏ. ਰਿਲੀਜ਼ ਕਰਨ ਦਾ ਤੁਰੰਤ ਫ਼ੈਸਲਾ ਲਵੇ...
Ad Position 24
No active advertisement