14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਾਂ ਸ਼ੇਰਾਵਾਲੀ ਦੇ ਵਿਸ਼ਾਲ ਜਾਗਰਣ ਦਾ ਸੱਦਾ ਪੱਤਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਦਿੱਤਾ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਭਾਰਤੀ ਵਾਲਮੀਕ ਧਰਮ ਸਮਾਜ ਦੇ ਪ੍ਰਧਾਨ ਨਰੇਸ਼ ਬੋਹਤ ਨੇ ਦੱਸਿਆ ਕਿ 23 ਮਈ ਦਿਨ ਸਨਿੱਚਰਵਾਰ ਨੂੰ ਵਾਲਮੀਕ ਕਾਲੋਨੀ ਵਾਰਡ ਨੰਬਰ 40 ਵਿਚ ਬੱਚਿਆਂ ਵਲੋਂ ਮਾਂ ਸ਼ੇਰਾਵਲੀ ਦਾ ਵਿਸ਼ਾਲ ਜਾਗਰਣ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਜਾਗਰਣ ਵਿਚ ਭਜਨ ਗਾਇਕ ਹਰਸ਼ ਸ਼ਰਮਾ ਅਤੇ ਲੁਧਿਆਣਾ ਤੋਂ ਆਏ ਗਾਇਕ ਜੱਗੀ ਗਿੱਲ ਮਾਂ ਭਗਵਤੀ ਦਾ ਭਜਨ ਗਾਇਣ ਕਰਨਗੇ | ਬੱਚਿਆਂ ਵਲੋਂ ਮਾਂ ਭਗਵਤੀ ਦੇ ਜਾਗਰਣ ਲਈ ਸੱਦਾ ਪੱਤਰ ਮੋਗਾ ਦੇ ਵਿਧਾਇਕ ਡਾ. ਅਮਨਦੀਪ ਅਰੋੜਾ ਨੂੰ ਦਿੱਤਾ ਗਿਆ | ਇਸ ਮੌਕੇ ਜਾਗਰਣ ਦਾ ਸੱਦਾ ਪੱਤਰ ਦਿੰਦੇ ਹੋਏ ਲਵ ਬੋਹਤ, ਅਰਵਿੰਦ ਅਰੋੜਾ, ਪ੍ਰਥਮ ਬੋਹਤ, ਨਕਸ਼ ਕੁਮਾਰ, ਦੀਸ਼ੂ ਕੁਮਾਰ ਬੋਹਤ, ਗੁਰੀ ਸਚਦੇਵਾ, ਦੀਪਕ ਕੁਮਾਰ ਖੈਰਲੀਆ, ਅਰੁਣ ਕੁਮਾਰ ਸੰਗੇਲੀਆ, ਨਰੇਸ਼ ਬੋਹਤ ਪ੍ਰਧਾਨ ਭਾਵਾਧਸ ਹਾਜ਼ਰ ਸਨ | ਮੋਗਾ ਦੇ ਵਿਧਾਇਕ ਡਾ. ਅਮਨਦੀਪ ਅਰੋੜਾ ਨੇ ਮਾਂ ਭਗਵਤੀ ਦੇ ਜਾਗਰਣ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹਰ ਸਾਲ ਉਨ੍ਹਾਂ ਦੇ ਸ਼ਰਧਾ ਭਾਵ ਨਾਲ ਬੱਚਿਆਂ ਦੁਆਰਾ ਮਾਂ ਭਗਵਤੀ ਦਾ ਇਕ ਵਿਸ਼ਾਲ ਜਾਗਰਣ ਬਹੁਤ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਮਾਂ ਸ਼ੇਰਾਵਲੀ ਦਾ ਚੌਥਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ | ਡਾ. ਅਮਨਦੀਪ ਅਰੋੜਾ ਨੇ ਬੱਚਿਆਂ ਨੂੰ ਕਿਹਾ ਕਿ ਧਾਰਮਿਕ ਕਾਰਜ ਦੇ ਨਾਲ-ਨਾਲ ਉਨ੍ਹਾਂ ਨੂੰ ਪੜ੍ਹਾਈ ਨਾਲ ਵੀ ਜੁੜਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਬੀ.ਐਸ. ਸਕੂਲ ਸੁਖਾਨੰਦ 'ਚ ਮਨਾਇਆ ਅੰਤਰਰਾਸ਼ਟਰੀ ਮਾਂ ਦਿਵਸ ਅਗਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ <br/>
Ad Position 24