ਕਿਸ਼ਨਪੁਰਾ ਕਲਾਂ, 10 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਬਾਬਾ ਤਪੀਆ ਜੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦਾਤਾ ਮੋਗਾ ਵਿਖੇ ਪਿ੍ੰਸੀਪਲ ਵਿਨੋਦ ਕੁਮਾਰ ਦੀ ਅਗਵਾਈ ਹੇਠ 'ਮਾਂ ਦਿਵਸ' ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਕਵਿਤਾ ਪਾਠ ਅਤੇ ਹੋਰ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਸਮਾਗਮ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਮਾਂ ਦੀ ਮਹੱਤਤਾ ਬਾਰੇ ਜਾਣੰੂ ਕਰਵਾਉਂਦਿਆਂ ਕਿਹਾ ਕਿ ਮਾਂ ਦਾ ਦਰਜਾ ਰੱਬ ਦੇ ਬਰਾਬਰ ਹੁੰਦਾ ਹੈ ਅਤੇ ਹਰ ਇਨਸਾਨ ਆਪਣੀ ਮਾਂ ਦੇ ਪਿਆਰ, ਅਸੀਸਾਂ ਅਤੇ ਸਹਿਯੋਗ ਸਦਕਾ ਹੀ ਜੀਵਨ ਵਿਚ ਕਾਮਯਾਬੀ ਹਾਸਲ ਕਰਦਾ ਹੈ | ਉਨ੍ਹਾਂ ਬੱਚਿਆਂ ਨੂੰ ਆਪਣੀ ਮਾਂ ਦਾ ਸਤਿਕਾਰ ਕਰਨ ਅਤੇ ਹਮੇਸ਼ਾ ਧੰਨਵਾਦੀ ਰਹਿਣ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਵਿਦਿਆਰਥਣ ਅਨਮੋਲ ਕੌਰ ਵਲੋਂ ਮਾਂ ਦਿਵਸ ਨੂੰ ਸਮਰਪਿਤ ਕਵਿਤਾ ਵੀ ਪੇਸ਼ ਕੀਤੀ ਗਈ, ਜਿਸ ਦੀ ਸਭ ਵਲੋਂ ਸ਼ਲਾਘਾ ਕੀਤੀ ਗਈ | ਇਸ ਸਮਾਗਮ ਦੌਰਾਨ ਵਜ਼ੀਰ ਸਿੰਘ, ਹਰਵਿੰਦਰ ਕੌਰ, ਪਰਮਿੰਦਰ ਕੌਰ, ਜਸਪ੍ਰੀਤ ਕੌਰ, ਲਖਵਿੰਦਰ ਕੌਰ, ਰਣਜੀਤ ਕੌਰ, ਕੁਲਜੀਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ ਅਤੇ ਪਰਮਜੀਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |