ਮੋਗਾ, 13 ਮਈ (ਜਸਪਾਲ ਸਿੰਘ ਬੱਬੀ)-ਮੋਗਾ ਸਮੇਤ ਪੰਜਾਬ ਦੀਆ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਤਹਿਤ ਕੰਮ ਕਰਦੇ ਸਫ਼ਾਈ ਕਰਮਚਾਰੀ ਅਤੇ ਮਿਊਾਸੀਪਲ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਚੱਲ ਰਹੀ ਹੈ ਅਤੇ ਸਫ਼ਾਈ ਦਾ ਕੰਮ ਬੰਦ ਹੋਣ ਕਾਰਨ ਸ਼ਹਿਰ ਵਿਚ ਜਗ੍ਹਾ-ਜਗ੍ਹਾ ਵੱਡੇ-ਵੱਡੇ ਕੂੜੇ ਦੇ ਢੇਰ ਲੱਗੇ ਗਏ ਹਨ ਜਿਸ ਨਾਲ ਬਾਜ਼ਾਰਾਂ ਵਿਚ ਬਦਬੂ ਫੈਲਣ ਦਾ ਖ਼ਤਰਾ ਹੈ | ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਮੂਹਰੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ ਉਨ੍ਹਾਂ ਦੁਕਾਨਾਂ ਤੇ ਗਾਹਕ ਸੌਦਾ ਖ਼ਰੀਦਣ ਨਹੀਂ ਜਾਂਦਾ | ਇਸ ਸਬੰਧ ਵਿਚ ਮਾਲਵੇ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਜਨਰਲ ਸਕੱਤਰ ਨੇ ਹੜਤਾਲ ਤੇ ਬੈਠੇ ਸਫ਼ਾਈ ਕਰਮਚਾਰੀਆਂ ਅਤੇ ਮਿਊਾਸੀਪਲ ਕਰਮਚਾਰੀਆਂ ਵਿਚ ਜਾ ਕੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ | ਇਸ ਮੌਕੇ ਹੜਤਾਲੀ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਵਿਜੇ ਧੀਰ ਨੇ ਕਿਹਾ ਕਿ ਮਜ਼ਦੂਰ ਮੁਲਾਜ਼ਮ ਹੜਤਾਲ ਸ਼ੌਕੀਆ ਨਹੀਂ ਕਰਦੇ | ਧੀਰ ਨੇ ਕਿਹਾ ਕਿ ਜਦੋਂ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਸੁਣਦੀ ਅਤੇ ਜਲਦ ਪ੍ਰਵਾਨ ਨਹੀਂ ਕਰਦੀ ਤਾਂ ਅੱਕ ਥੱਕ ਕੇ ਹੜਤਾਲ ਕਰਦੇ ਹਨ | ਧੀਰ ਨੇ ਕਿਹਾ ਕਿ ਜੇਕਰ ਸਰਕਾਰ ਸਫ਼ਾਈ ਸੇਵਕ ਕਰਮਚਾਰੀਆਂ ਦੀ ਗੱਲ ਹੀ ਨਾ ਸੁਣੇ ਤਾਂ ਫਿਰ ਕਰਮਚਾਰੀ ਹੜਤਾਲ ਨਾ ਕਰਨ ਤਾਂ ਫਿਰ ਕੀ ਕਰਨ | ਧੀਰ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਕਾਰਨ ਸ਼ਹਿਰ ਵਾਸੀਆਂ ਨੂੰ ਜਿਹੜੀ ਪੇ੍ਰਸ਼ਾਨੀ ਹੋ ਰਹੀ ਹੈ, ਉਹ ਵੀ ਮਹਿਸੂਸ ਕਰਨ ਯੋਗ ਹੈ ਅਤੇ ਸੱਚੀ ਹੈ | ਸ਼ਹਿਰ ਵਾਸੀਆਂ ਦੀ ਇਸ ਪ੍ਰੇਸ਼ਾਨੀ ਨੂੰ ਸਰਕਾਰ ਜਲਦ ਦੂਰ ਕਰੇ | ਇਸ ਮੌਕੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਜਸਵੀਰ ਗਿੱਲ ਪ੍ਰਧਾਨ ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ, ਸੋਮਨਾਥ ਚੋਬੜ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਜੋਨੀ ਸਕੱਤਰ ਸਫ਼ਾਈ ਸੇਵਕ ਯੂਨੀਅਨ, ਵਿੱਕੀ ਬੋਹਤ ਸਕੱਤਰ ਫੈਡਰੇਸ਼ਨ, ਜੋਗਿੰਦਰ ਭੁੱਲਰ ਖ਼ਜ਼ਾਨਚੀ ਫੈਡਰੇਸ਼ਨ, ਰਾਜੂ ਸਹੋਤਾ ਪ੍ਰਧਾਨ ਦਫ਼ਤਰੀ ਯੂਨੀਅਨ, ਹਰੀ ਕਿ੍ਸ਼ਨ ਬੋਹਤ ਹਾਜ਼ਰ ਸਨ |