10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਕਾਰੀ ਸਕੂਲ ਗੁਰੂ ਤੇਗ ਬਹਾਦਰਗੜ੍ਹ ਦਾ ਸਾਇੰਸ ਅਤੇ ਕਮਰਸ ਗਰੁੱਪ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 14-05-2026
ਸਮਾਲਸਰ, 13 ਮਈ (ਗੁਰਜੰਟ ਕਲਸੀ ਲੰਡੇ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ਼ ਬਹਾਦਰ ਗੜ੍ਹ ਦੇ ਕੁੱਲ 110 ਵਿਦਿਆਰਥੀਆਂ ਨੇ ਬਿਹਤਰੀਨ ਅੰਕ ਹਾਸਲ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਦਿਲਬਾਗ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸ਼ਾਨਦਾਰ ਪ੍ਰਾਪਤੀ 'ਤੇ ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਵਧਾਈ ਦਿੱਤੀ | ਸਾਇੰਸ ਗਰੁੱਪ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ, ਜਿਸ ਵਿਚ ਕੁੱਲ 19 ਵਿਦਿਆਰਥੀਆਂ ਨੇ 80.0 ਫ਼ੀਸਦੀ ਤੋਂ ਵੱਧ ਅਤੇ 2 ਵਿਦਿਆਰਥੀਆਂ ਨੇ 75.0 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ | ਸਾਇੰਸ ਗਰੁੱਪ ਵਿਚੋਂ ਖ਼ੁਸ਼ਦੀਪ ਕੌਰ ਨੇ 470 ਅੰਕ (94.0 ਫ਼ੀਸਦੀ) ਲੈ ਕੇ ਪਹਿਲਾ, ਨੀਰੂ ਰਾਣੀ ਨੇ 460 ਅੰਕ (92.0 ਫ਼ੀਸਦੀ) ਲੈ ਕੇ ਦੂਜਾ ਅਤੇ ਸਤਵੀਰ ਕੌਰ ਨੇ 444 ਅੰਕ (88.8 ਫ਼ੀਸਦੀ) ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ ਦੇ ਕੁੱਲ 17 ਵਿਦਿਆਰਥੀਆਂ ਵਿਚੋਂ 5 ਵਿਦਿਆਰਥੀਆਂ ਨੇ 85.0 ਫ਼ੀਸਦੀ ਤੋਂ ਵੱਧ ਅਤੇ 11 ਵਿਦਿਆਰਥੀਆਂ ਨੇ 60.0 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਵਿਚ ਲਵਪ੍ਰੀਤ ਕੌਰ ਨੇ 441 ਅੰਕ (88.2 ਫ਼ੀਸਦੀ) ਨਾਲ ਪਹਿਲਾ, ਹਰਪ੍ਰੀਤ ਕੌਰ ਤੇ ਅਮਾਨਤ ਕੌਰ ਨੇ 432-432 ਅੰਕ (86.4 ਫ਼ੀਸਦੀ) ਨਾਲ ਸਾਂਝੇ ਤੌਰ 'ਤੇ ਦੂਜਾ ਅਤੇ ਪੂਜਾ ਸਿੰਗਲਾ ਨੇ 428 ਅੰਕ (85.6 ਫ਼ੀਸਦੀ) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ ਗਰੁੱਪ ਦੇ ਕੁੱਲ 39 ਵਿਦਿਆਰਥੀਆਂ ਨੇ ਫ਼ਸਟ ਡਿਵੀਜ਼ਨ ਅੰਕ ਹਾਸਲ ਕੀਤੇ | ਇਨ੍ਹਾਂ ਵਿਚੋਂ ਖ਼ੁਸ਼ਦੀਪ ਕੌਰ ਨੇ 397 ਅੰਕ (79.4 ਫ਼ੀਸਦੀ) ਨਾਲ ਪਹਿਲਾ, ਬੱਬੂ ਕੌਰ ਨੇ 392 ਅੰਕ (78.4 ਫ਼ੀਸਦੀ) ਨਾਲ ਦੂਜਾ ਅਤੇ ਸੁਖਬੀਰ ਬੀਬੀ ਨੇ 384 ਅੰਕ (76.8 ਫ਼ੀਸਦੀ) ਨਾਲ ਤੀਜਾ ਸਥਾਨ ਹਾਸਲ ਕੀਤਾ | ਵੋਕੇਸ਼ਨਲ ਗਰੁੱਪ ਦੇ ਸਾਰੇ 23 ਵਿਦਿਆਰਥੀਆਂ ਨੇ ਫ਼ਸਟ ਡਵੀਜ਼ਨ ਹਾਸਲ ਕਰਕੇ ਸਫਲਤਾ ਹਾਸਲ ਕੀਤੀ | ਇਨ੍ਹਾਂ ਵਿਚੋਂ ਅਰਮਾਨ ਮੁਹੰਮਦ ਨੇ 395 ਅੰਕ (79.0 ਫ਼ੀਸਦੀ) ਨਾਲ ਪਹਿਲਾ, ਯਾਦਵਿੰਦਰ ਸਿੰਘ ਨੇ 384 ਅੰਕ (76.8 ਫ਼ੀਸਦੀ) ਨਾਲ ਦੂਜਾ ਅਤੇ ਜਸ਼ਨਦੀਪ ਸਿੰਘ ਨੇ 380 ਅੰਕ (76.0 ਫ਼ੀਸਦੀ) ਨਾਲ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੀ ਇਸ ਬਿਹਤਰੀਨ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਪਿ੍ੰਸੀਪਲ ਦਿਲਬਾਗ ਸਿੰਘ ਬਰਾੜ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਵਿਦਿਆਰਥੀਆਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਹੀ ਸੰਭਵ ਹੋ ਸਕੀ ਹੈ |
Ad Position 22
No active advertisement
ਪਿਛਲੀ ਖ਼ਬਰ ਵਧਦੀ ਗਰਮੀ 'ਚ ਪੰਛੀਆਂ ਤੇ ਜਾਨਵਰਾਂ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ-ਡਾ. ਢਿੱਲੋਂ ਅਗਲੀ ਖ਼ਬਰ ਬਲੌਜ਼ਮਜ਼ ਕਾਨਵੈਂਟ ਸੌ ਪ੍ਰਤੀਸ਼ਤ ਨਤੀਜਿਆਂ ਨਾਲ ਹਿਊਮੈਨਟੀ ਅਤੇ ਕਾਮਰਸ ਸਟ੍ਰੀਮਾਂ ਨਾਲ ਰਿਹਾ ਸਿਟੀ ਟਾਪਰ
Ad Position 24