ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਗੋਧੇਵਾਲਾ ਸਥਿਤ ਸਰਕਾਰੀ ਸਕੂਲ ਦੀ ਬਿਲਡਿੰਗ ਵਿਚ ਐਨ.ਜੀ.ਓ. ਵਲੋਂ ਮੰਦਬੁੱਧੀ ਬੱਚਿਆਂ ਲਈ ਚਲਾਇਆ ਜਾ ਰਿਹਾ ਕਾਰਜ ਸ਼ਲਾਘਾਯੋਗ ਕਦਮ ਹੈ | ਇਹ ਵਿਚਾਰ ਡਾ. ਰਾਕੇਸ਼ ਅਰੋੜਾ ਨੇ ਸਕੂਲ ਵਿਚ ਪ੍ਰੋਜੈਕਟਰ, ਕੰਪਿਊਟਰ, ਕੂਲਰ, ਇਨਵਰਟਰ ਮੁਹੱਈਆ ਕਰਵਾਉਣ ਮੌਕੇ ਪ੍ਰਗਟ ਕੀਤਾ | ਡਾ. ਰਾਕੇਸ਼ ਅਰੋੜਾ ਨੇ ਮੋਗਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਬੱਚਾ ਤੁਹਾਡੀ ਨਜ਼ਰ ਵਿਚ ਹੈ ਉਸ ਨੂੰ ਜ਼ਰੂਰ ਪੜ੍ਹਾਉਣ | ਇਹ ਸਕੂਲ ਅੱਗੇ ਬੱਚਿਆਂ ਦੀ ਮੁਫ਼ਤ ਸੇਵਾ ਕਰ ਰਿਹਾ ਹੈ | ਇਸ ਮੌਕੇ ਸਕੂਲ ਦੀ ਦੇਖ-ਰੇਖ ਕਰ ਰਹੀ ਹੈ ਮੈਨਾ ਸ਼ਰਮਾ ਪ੍ਰਧਾਨ ਸਵਾਭੀਮਾਨ ਹੈਲਪਿੰਗ, ਕਮਲਜੀਤ ਸ਼ਰਮਾ, ਪ੍ਰੇਮ ਭੂਸ਼ਨ ਗੁਪਤਾ, ਅਮਰਜੀਤ ਸਿੰਘ, ਵੀ.ਪੀ. ਸੇਠੀ ਹਾਜ਼ਰ ਸਨ | ਉਨ੍ਹਾਂ ਕਿਹਾ ਕਿ ਬੱਚਿਆਂ ਲਈ ਬੈਡਮਿੰਟਨ, ਕੈਰਮ ਬੋਰਡ ਦੇ ਉੱਦਮ ਸਮਾਜ ਸੇਵੀ ਬੌਬੀ ਦੁਆਰਾ ਕੀਤੇ ਜਾਂਦੇ ਹਨ | ਡਾ. ਰਾਕੇਸ਼ ਅਰੋੜਾ ਅਤੇ ਉਨ੍ਹਾਂ ਦੀ ਟੀਮ ਵਲੋਂ ਸਕੂਲ ਦੀ ਨਿਗਰਾਨੀ ਹੇਠ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਜਸਪਾਲ ਸਿੰਘ, ਬੌਬੀ ਕੰਡਾ, ਕੁਲਵਿੰਦਰ ਸਿੰਘ, ਕਪਿਲ ਸੂਦ, ਕੁਲਵਿੰਦਰ ਸਿੰਘ ਤਾਰੇਵਾਲਾ ਆਦਿ ਮੌਜੂਦ ਸਨ |