ਧਰਮਕੋਟ, 13 ਮਈ (ਪਰਮਜੀਤ ਸਿੰਘ)-ਸੀ.ਬੀ.ਐਸ.ਈ. 12ਵੀਂ ਕਲਾਸ ਦਾ ਪ੍ਰੀਖਿਆ ਨਤੀਜਾ ਐਲਾਨ ਹੋਣ ਨਾਲ ਐਸ.ਐਫ.ਸੀ. ਪਬਲਿਕ ਸਕੂਲ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਸਕੂਲ ਦਾ ਨਾਮ ਰੌਸ਼ਨ ਕੀਤਾ ਸਗੋਂ ਆਪਣੇ ਮਾਪਿਆਂ ਦਾ ਵੀ ਮਾਣ ਵਧਾਇਆ | ਨਾਨ ਮੈਡੀਕਲ ਵਿਭਾਗ ਦੇ ਹੋਣਹਾਰ ਵਿਦਿਆਰਥੀ ਈਸ਼ ਗੁਪਤਾ ਨੇ ਸਭ ਤੋਂ ਵਧੀਆ ਅੰਕ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਅਤੇ ਸਕੂਲ ਦਾ ਮਾਣ ਵਧਾਇਆ | ਇਸ ਤੋਂ ਇਲਾਵਾ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ 50 ਤੋਂ ਵੱਧ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਦਰਜ ਕੀਤੀ | ਕਾਮਰਸ ਵਿਭਾਗ ਵਿਚ ਚਾਹਤ ਨੇ 96 ਫ਼ੀਸਦੀ, ਨਾਰਾਇਣ ਸ਼ਰਮਾ ਨੇ 96 ਫ਼ੀਸਦੀ, ਅੰਬਰ ਬਾਂਸਲ ਨੇ 95 ਫ਼ੀਸਦੀ, ਆਰੁਸ਼ੀ ਜਿੰਦਲ ਨੇ 95 ਫ਼ੀਸਦੀ, ਦਮਨਪ੍ਰੀਤ ਨੇ 92.5 ਫ਼ੀਸਦੀ, ਜੈਸਮੀਨ ਕੌਰ ਨੇ 92 ਫ਼ੀਸਦੀ, ਮਾਨਿਆ ਗੁਲਾਟੀ ਅਤੇ ਅਰਜੁਨ ਮਿੱਤਲ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਮਾਣ ਹਾਸਲ ਕੀਤਾ | ਇਸੇ ਤਰ੍ਹਾਂ ਸੁਨਵਾਸ਼, ਭਵਿਸ਼ਾ ਸਿੰਗਲਾ ਅਤੇ ਆਰਯਨ ਸਿੰਗਲਾ ਨੇ ਵੀ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਸਨਿਧਿਆ ਅਗਰਵਾਲ, ਭਾਵਿਕਾ ਗੋਇਲ ਅਤੇ ਅਵਲੀਨ ਕੌਰ ਨੇ ਵੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ | ਆਰਟਸ ਵਿਭਾਗ ਵਿਚ ਜੋਬਨਪ੍ਰੀਤ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਤਨਿਸ਼ ਗੋਇਲ, ਗੁਨਿਧ ਸਿੰਘ ਅਤੇ ਐਸ਼ਰੀਨ ਕੌਰ ਨੇ 88 ਫ਼ੀਸਦੀ, ਏਕਨਜੀਤ ਕੌਰ ਅਤੇ ਗੁਰਲੀਨ ਕੌਰ ਨੇ 87 ਫ਼ੀਸਦੀ, ਜੁਵਾਸਕ ਪ੍ਰਤਾਪ, ਦਾਨ ਦਿਧਤ, ਗੁਰਲੀਨ ਕੌਰ ਅਤੇ ਅਮਿਤੋਧ ਮਿਤੋਜ ਨੇ 86 ਫ਼ੀਸਦੀ ਅੰਕ ਪ੍ਰਾਪਤ ਕੀਤੇ | ਜਸ਼ਨਪ੍ਰੀਤ ਕੌਰ ਅਤੇ ਗੁਰਸਹਜਪ੍ਰੀਤ ਸਿੰਘ ਨੇ 85 ਫ਼ੀਸਦੀ, ਅਮਾਨਤਪ੍ਰੀਤ ਕੌਰ, ਕਰਨਬੀਰ ਸਿੰਘ ਅਤੇ ਰਿਧਮ ਜਿੰਦਲ ਨੇ 83 ਫ਼ੀਸਦੀ ਜਦਕਿ ਸੂਰਿਆਸ਼ ਸ਼ਰਮਾ, ਤਿਆਦਿਲ ਅਰੋੜਾ ਅਤੇ ਹਰਸ਼ਵੀ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਮਯਾਬੀ ਹਾਸਲ ਕੀਤੀ | ਸਕੂਲ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ, ਪਿ੍ੰਸੀਪਲ ਸ਼ੀਨਮ ਜਿੰਦਲ ਅਤੇ ਐਚ.ਐਮ. ਸਰਿਤਾ ਅਰੋੜਾ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਵਿਚ ਮਿਠਾਈਆਂ ਵੰਡ ਕੇ ਖ਼ੁਸ਼ੀ ਮਨਾਈ ਗਈ ਅਤੇ ਪੂਰਾ ਮਾਹੌਲ ਜਸ਼ਨ ਮਈ ਬਣਿਆ ਰਿਹਾ |