25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਭਿਨੰਦਨ ਪੱਬੀ ਯੁਵਾ ਖੱਤਰੀ ਮਹਾਂਸਭਾ ਬਲਾਕ ਧਰਮਕੋਟ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 16-05-2026
ਮੋਗਾ, 15 ਮਈ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਮਹਾਂਸਭਾ ਦੇ ਸੀਨੀਅਰ ਆਗੂ ਵਰਿੰਦਰ ਪੱਬੀ ਦੇ ਪੁੱਤਰ ਅਭਿਨੰਦਨ ਪੱਬੀ ਨੂੰ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ ਅਤੇ ਜਨਰਲ ਸਕੱਤਰ ਵਿਕਾਸ ਕਪੂਰ ਦੀ ਅਗਵਾਈ ਹੇਠ ਯੂਥ ਖੱਤਰੀ ਮਹਾਂ ਸਭਾ ਬਲਾਕ ਧਰਮਕੋਟ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ | ਇਹ ਨਿਯੁਕਤੀ ਖੱਤਰੀ ਮਹਾਂਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਵਿਜੇ ਧੀਰ ਨੇ ਕੀਤੀ | ਇਸ ਮੌਕੇ ਮਹਾਂਸਭਾ ਦੇ ਸੂਬਾ ਮੁੱਖ ਸਰਪ੍ਰਸਤ ਵਿਜੇ ਧੀਰ ਸਾਬਕਾ ਚੇਅਰਮੈਨ ਕੋਟ ਈਸੇ ਖਾਂ ਅਤੇ ਸੂਬਾ ਆਗੂ ਬਲਜਿੰਦਰ ਸਿੰਘ ਸਹਿਗਲ ਹਾਜ਼ਰ ਸਨ | ਨਵ-ਨਿਯੁਕਤ ਬਲਾਕ ਪ੍ਰਧਾਨ ਅਭਿਨੰਦਨ ਪੱਬੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਅਭਿਨੰਦਨ ਪੱਬੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਖੱਤਰੀ ਸਭਾ ਮੋਗਾ ਦੇ ਪ੍ਰਧਾਨ ਡਾ. ਐਮ. ਐਲ. ਜੈਦਕਾ, ਸਕੱਤਰ ਸੰਜੀਵ ਕੌੜਾ, ਵਿੱਤ ਸਕੱਤਰ ਸਰਬਜੀਤ ਮੈਂਗੀ, ਸੀਨੀਅਰ ਮੀਤ ਪ੍ਰਧਾਨ ਡਾ. ਮਹਿੰਦਰਪਾਲ ਸਭਰਵਾਲ, ਸੁਸ਼ੀਲ ਸਿਆਲ, ਦੀਪਕ ਕੌੜਾ, ਸ਼ਿਵ ਟੰਡਨ, ਸੁਮਿਤ ਮਲਹੋਤਰਾ ਕੋਟ ਈਸੇ ਖਾਂ, ਤਿਲਕ ਰਾਜ ਸੋਨੀ, ਕਿ੍ਸ਼ਨ ਗੋਪਾਲ ਕੋਛੜ, ਤਰਸੇਮ ਚੋਪੜਾ, ਸੰਜੀਵ ਕੋਛੜ, ਰਾਮਦੀਪ ਪੱਬੀ, ਨਰਿੰਦਰ ਉਪਪਾਲ, ਵਰਿੰਦਰ ਉੱਪਲ, ਵਰਿੰਦਰ ਉਪ ਪ੍ਰਧਾਨ ਡਾ. ਪੁਰੀ ਨੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਯਾਤਰੀਆਂ ਨੂੰ ਖਾਣਾ ਖੁਆਉਣਾ ਇਕ ਸ਼ਲਾਘਾਯੋਗ ਕਾਰਜ-ਕੌਂਸਲਰ ਸਾਹਿਲ ਅਰੋੜਾ <br/> ਅਗਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਪਿੰਡ ਲੰਢੇਕੇ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ
Ad Position 24