21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਦਾਰਾ ਲੋਹਮਣੀ ਦੀ ਮੀਟਿੰਗ ਦੌਰਾਨ 73ਵਾਂ ਅੰਕ ਰਿਲੀਜ਼

Ad Position 21
No active advertisement
ਅਜੀਤ ਡੈਸਕ 19-05-2026
ਮੋਗਾ, 18 ਮਈ (ਜਸਪਾਲ ਸਿੰਘ ਬੱਬੀ)-ਅਦਾਰਾ ਲੋਹਮਣੀ ਦੀ ਮੀਟਿੰਗ ਨੈਸ਼ਨਲ ਐਵਾਰਡੀ ਡਾ. ਹਰਨੇਕ ਸਿੰਘ ਰੋਡੇ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਦੇ ਗ੍ਰਹਿ ਮੋਗਾ ਵਿਖੇ ਕੌਮਾਂਤਰੀ ਪੱਧਰ ਦੇ ਸਾਹਿਤਕਾਰ ਬਲਦੇਵ ਸਿੰਘ ਸੜਕ ਨਾਮਾ ਦੀ ਪ੍ਰਧਾਨਗੀ ਹੇਠ ਹੋਈ | ਡਾ. ਸੁਰਜੀਤ ਘੋਲੀਆ ਨੇ ਲੋਹਮਣੀ ਮੈਗਜ਼ੀਨ ਦੇ ਵੱਖ-ਵੱਖ ਏਜੰਡੇ ਪੇਸ਼ ਕੀਤੇ ਅਤੇ ਜਗੀਰ ਸਿੰਘ ਖੋਖਰ ਨੇ ਮੈਗਜ਼ੀਨ ਦੀ ਸਥਿਤੀ ਤੋਂ ਜਾਣੂੰ ਕਰਵਾਇਆ | ਗੁਰਮੇਲ ਸਿੰਘ ਬੌਡੇ ਨੇ ਵਿਚਾਰ ਸਾਂਝੇ ਕੀਤੇ | ਸੁਖਚੈਨ ਸਿੰਘ ਹੀਰਾ, ਪਿਆਰਾ ਸਿੰਘ ਚਾਹਲ, ਕਰਮਜੀਤ ਕੌਰ ਲੰਢੇਕੇ, ਚਰਨਜੀਤ ਕੌਰ, ਦਰਸ਼ਨ ਦੁਸਾਂਝ, ਬਲਵਿੰਦਰ ਸਿੰਘ ਖੋਸਾ ਨੇ 'ਲੋਹਮਣੀ' ਮੈਗਜ਼ੀਨ ਦੇ ਨਿਰੰਤਰ ਜਨਵਰੀ 2026 ਤੋਂ ਸਵਾ ਅਠਾਰਾਂ ਸਾਲ ਤੋਂ ਵੱਧ ਸਮਾਂ ਤਹਿ ਕਰਨ ਦੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਦੌਰਾਨ ਅਦਾਰਾ ਲੋਹਮਣੀ ਵਲੋਂ ਕਰਵਾਏ ਗਏ ਅਨੇਕਾਂ ਸਾਲਾਨਾ ਸਮਾਗਮਾਂ ਵਿਚ ਯੂਨੀਵਰਸਿਟੀਆਂ ਤੱਕ ਦੇ ਵਿਦਵਾਨਾਂ ਨਾਲ ਰਚਾਏ ਸੰਵਾਦਾਂ ਅਤੇ ਵੱਖ ਖੇਤਰਾਂ ਵਿਚ ਕਾਰਜਸ਼ੀਲ ਸਾਹਿਤਕਾਰਾਂ ਦੇ ਸਨਮਾਨ ਦੇਣ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕੈਨੇਡਾ, ਜਰਮਨੀ, ਆਸਟ੍ਰੇਲੀਆ, ਮਨੀਲਾ ਜਰਮਨੀ ਅਤੇ ਖਾੜੀ ਮੁਲਕਾਂ ਅਤੇ ਪੰਜਾਬ ਵਿਚ ਵੱਖ-ਵੱਖ ਆਰਥਿਕ ਸਹਿਯੋਗੀਆਂ ਦਾ ਧੰਨਵਾਦ ਕੀਤਾ | ਅਦਾਰਾ ਲੋਹਮਣੀ ਦਾ 73ਵਾਂ ਅੰਕ ਰੀਲੀਜ਼ ਕੀਤਾ | ਡਾ. ਹਰਨੇਕ ਸਿੰਘ ਰੋਡੇ ਨੇ ਧੰਨਵਾਦ ਕਰਦਿਆ ਦੱਸਿਆ ਕਿ ਜੁਲਾਈ 2026 ਨੂੰ ਸਵ: ਨਛੱਤਰ ਕੌਰ, ਸਵ: ਨਿਰਮਲਜੀਤ ਕੌਰ ਦੀ ਯਾਦ ਵਿਚ ਸਮਾਗਮ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਗਰਮੀਆਂ 'ਚ ਪੰਛੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਜ਼ਰੂਰ ਕਰੋ-ਸੰਤ ਬਾਬਾ ਗੁਰਪ੍ਰੀਤ ਸਿੰਘ ਸਮਾਲਸਰ ਵਾਲੇ ਅਗਲੀ ਖ਼ਬਰ ਕਿਸਾਨਾਂ 'ਤੇ ਲਾਠੀਚਾਰਜ ਖ਼ਿਲਾਫ਼ ਭਾਕਿਯੂ (ਏਕਤਾ) ਉਗਰਾਹਾਂ ਵਲੋਂ ਮੋਦੀ ਸਰਕਾਰ ਤੇ ਪੰਜਾਬ ਰਾਜਪਾਲ ਦਾ ਪੁਤਲਾ ਫੂਕਿਆ
Ad Position 24