14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੋਗਾ ਵੰਨ ਦੀ ਹੋਈ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਬੱਧਨੀ ਕਲਾਂ, 21 ਮਈ (ਸੰਜੀਵ ਕੋਛੜ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਮੋਗਾ ਵੰਨ ਦੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜੋਨ ਦੀ ਚੋਣ ਕਰਾਉਣ ਲਈ ਪਿੰਡਾਂ ਵਿਚੋਂ 96 ਡੈਲੀਗੇਟ ਹਾਜ਼ਰ ਹੋਏ | ਇਸ ਮੌਕੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਅਤੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਆਏ ਹੋਏ ਡੈਲੀਗੇਟਾਂ ਦੀ ਸਹਿਮਤੀ ਨਾਲ ਜੋਨ ਕਮੇਟੀ ਦੀ ਚੋਣ ਕੀਤੀ ਗਈ ਅਤੇ ਕੁਝ ਮਤੇ ਪਾਸ ਕੀਤੇ ਗਏ | ਮਤਿਆਂ ਵਿਚ ਹਰ ਪਿੰਡ ਵਿਚ ਬੀਬੀਆਂ ਦੀਆਂ ਕਮੇਟੀਆਂ ਬਣਾਉਣੀਆਂ, 26 ਮਈ ਤੱਕ ਸਾਰੇ ਪਿੰਡਾਂ ਨੇ ਕਾਪੀਆਂ ਫੜ ਕੇ ਫ਼ੰਡ ਇਕੱਠਾ ਕਰਨਾ, ਰਹਿੰਦੇ ਪਿੰਡਾਂ ਵਿਚ ਕਮੇਟੀਆਂ ਬਣਾਉਣੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਜਥੇਬੰਦੀ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਸ਼ਾਮਲ ਹਨ | ਅੱਜ ਦੇ ਇਕੱਠ ਵਿਚ ਸਰਬ ਸੰਮਤੀ ਨਾਲ ਚੁਣੇ ਗਏ ਅਹੁਦੇਦਾਰ ਵਿਚ ਪ੍ਰਧਾਨ ਬਲਵਿੰਦਰ ਸਿੰਘ ਕੋਕਰੀ ਫੂਲਾ ਸਿੰਘ ਸਕੱਤਰ, ਸੋਹਣ ਸਿੰਘ ਰਾਮੰੂਵਾਲਾ ਖ਼ਜ਼ਾਨਚੀ, ਦਵਿੰਦਰ ਸਿੰਘ ਢੁੱਡੀਕੇ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਬੁੱਟਰ ਪੈੱ੍ਰਸ ਸਕੱਤਰ, ਨਛੱਤਰ ਸਿੰਘ ਹੇਰ ਮੀਤ ਸਕੱਤਰ, ਸੁਖਤਾਰ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ ਡਾਲਾ ਮੀਤ ਪ੍ਰਧਾਨ, ਗੁਰਮੇਜ ਸਿੰਘ ਮਹਿਰੋਂ ਮੀਤ ਖ਼ਜ਼ਾਨਚੀ, ਬਖਤੌਰ ਸਿੰਘ ਅਜੀਤਵਾਲ ਵਲੰਟੀਅਰ ਇੰਚਾਰਜ, ਪਰਮਿੰਦਰ ਸਿੰਘ ਬੁੱਟਰ ਲੰਗਰ ਇੰਚਾਰਜ, ਅੰਗਰੇਜ਼ ਸਿੰਘ ਕੋਠੇ ਮੀਤ ਵਲੰਟੀਅਰ ਇੰਚਾਰਜ, ਕਰਮਜੀਤ ਸਿੰਘ ਦੁੱਨੇਕੇ ਮੀਤ ਲੰਗਰ ਇੰਚਾਰਜ, ਦਰਸ਼ਨ ਸਿੰਘ, ਜਸਮੇਲ ਸਿੰਘ, ਬੀਬੀਆਂ ਵਿਚੋਂ ਮੀਤ ਪ੍ਰਧਾਨ ਚਰਨਜੀਤ ਕੌਰ ਰਾਮੂੰਵਾਲਾ, ਮੀਤ ਪ੍ਰਧਾਨ ਸ਼ਿੰਦਰ ਕੌਰ ਡਾਲਾ, ਮੀਤ ਪ੍ਰਧਾਨ ਮਨਜੀਤ ਕੌਰ ਰਾਮੂੰਵਾਲਾ ਅਤੇ ਸਲਾਹਕਾਰ ਦਰਸ਼ਨ ਸਿੰਘ ਮੋਹਨੀ ਦੌਧਰ, ਮਾਸਟਰ ਦਰਸ਼ਨ ਸਿੰਘ ਬੁੱਟਰ ਢਿੱਲੋਂ, ਬਲਜੀਤ ਸਿੰਘ ਤਖਾਣਵੱਧ, ਗੁਰਦੀਪ ਸਿੰਘ ਦੀਪਾ ਅਜੀਤਵਾਲ ਅਤੇ ਲੰਗਰ ਕਮੇਟੀ ਦੇ ਮੀਤ ਇੰਚਾਰਜ ਚਰਨਜੀਤ ਸਿੰਘ ਗਿੱਲ ਹੇਰਾਂ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ | ਇਸ ਮੌਕੇ ਸੂਬਾ ਜਨਰਲ ਸਕੱਤਰ ਰਾਣਾ ਰਣਵੀਰ ਸਿੰਘ ਨੇ ਜਥੇਬੰਦੀ ਦੇ ਵਿਧਾਨ ਤੋਂ ਸਾਰਿਆਂ ਨੂੰ ਜਾਣੂੰ ਕਰਾਇਆ ਅਤੇ ਚਿੱਪ ਵਾਲੇ ਮੀਟਰਾਂ ਬਾਰੇ ਜਥੇਬੰਦੀ ਦਾ ਸਟੈਂਡ ਕਲੀਅਰ ਕੀਤਾ ਕਿ ਇਸ ਤੇ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਕਿਸੇ ਵੀ ਕੀਮਤ ਤੇ ਬਿਜਲੀ ਵਿਭਾਗ ਨੂੰ ਕਾਰਪੋਰੇਟ ਹੱਥਾਂ ਵਿਚ ਦੇ ਕੇ ਲੋਕਾਂ ਦੀ ਲੁੱਟ ਨਹੀਂ ਕਰਨ ਦਿੱਤੀ ਜਾਵੇਗੀ ਜਿੱਥੇ ਵੀ ਚਿੱਪ ਵਾਲੀ ਮੀਟਰ ਲੱਗੇ ਹਨ ਉਹ ਲੋਕਾਂ ਦੀ ਸਹਿਮਤੀ ਨਾਲ ਉਤਾਰ ਕੇ ਸੰਬੰਧਿਤ ਦਫ਼ਤਰਾਂ ਵਿਚ ਜਮਾ ਕਰਵਾਏ ਜਾਣਗੇ ਅਤੇ ਜੇਕਰ ਕੋਈ ਬਿਜਲੀ ਮੁਲਾਜ਼ਮ ਚੋਰੀ ਜਾਂ ਧੱਕੇ ਨਾਲ ਚਿੱਪ ਵਾਲੇ ਮੀਟਰ ਪਿੰਡਾਂ ਵਿਚ ਲਾਵੇਗਾ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ ਸਖ਼ਤ ਐਕਸ਼ਨ ਲਿਆ ਜਾਵੇਗਾ | ਇਸੇ ਤਰ੍ਹਾਂ ਸਤਨਾਮ ਸਿੰਘ ਪੰਨੂ ਨੇ ਸਰਕਾਰਾਂ ਵਲੋਂ ਹੋ ਰਹੇ ਵਿਤਕਰੇ ਅਤੇ ਧੱਕਿਆਂ ਬਾਰੇ ਜਾਣੂੰ ਕਰਾਉਂਦਿਆਂ ਕਿਹਾ ਕਿ ਕੋਈ ਵੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ਵਾਅਦੇ ਆਮ ਲੋਕਾਂ ਨਾਲ ਕਰਕੇ ਨਿਭਾਉਣ ਦੀ ਕਾਰਪੋਰੇਟਾਂ ਨਾਲ ਹੈ ਅਤੇ ਸਾਥੋਂ ਹੀ ਵੋਟਾਂ ਲੈ ਕੇ ਸਾਡੇ ਹੀ ਹੱਕ ਵੇਚਦੇ ਹਨ ਤੇ ਆਪਣੀਆਂ ਰੋਟੀਆਂ ਸੇਕਦੇ ਹਨ ਆਉਣ ਵਾਲੇ ਸਮੇਂ ਵਿਚ ਜਿਹੜੇ ਆਗੂਆਂ ਨੇ ਪਹਿਲਾਂ ਵੋਟਾਂ ਵੇਲੇ ਵੱਡੇ ਵਾਅਦੇ ਕਰਕੇ ਸਰਕਾਰ ਬਣਾਈ ਪਰ ਲੋਕਾਂ ਨਾਲ ਧੱਕਾ ਕੀਤਾ ਵਾਅਦੇ ਪੂਰੇ ਨਹੀਂ ਕੀਤੇ ਕਿਸਾਨੀ ਸੰਘਰਸ਼ ਤੇ ਹਮਲੇ ਕੀਤੇ ਲੱਗੇ ਮੋਰਚਿਆਂ ਨੂੰ ਚੱਕ ਕੇ ਵੱਡੀ ਪੱਧਰ ਤੇ ਮਾਲੀ ਨੁਕਸਾਨ ਕੀਤਾ ਉਹ ਦੀ ਭਰਪਾਈ ਵੀ ਕਰਵਾਈ ਜਾਵੇਗੀ ਤੇ ਪਿੰਡਾਂ 'ਚ ਆਗੂਆਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਨਸ਼ੇ ਬਾਰੇ ਬੋਲਦਿਆਂ ਕਿਹਾ ਕੇਂਦਰ ਅਤੇ ਪੰਜਾਬ ਸਰਕਾਰ ਇਕ ਤੀਰ ਨਾਲ ਕਈ ਨਿਸ਼ਾਨੇ ਲਗਾ ਰਹੀ ਹੈ ਸਾਡੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਵਿਚ ਫਸਾ ਕੇ ਜਿੱਥੇ ਸਾਡੀ ਜਵਾਨੀ ਨੂੰ ਨਕਾਰਾ ਕਰ ਰਹੀ ਹੈ, ਉੱਥੇ ਆਰਥਿਕ ਪੱਖੋਂ ਵੀ ਕਮਜ਼ੋਰ ਕਰਨ ਲਈ ਵੱਡਾ ਹਮਲਾ ਹੈ | ਅਖੀਰ ਵਿਚ ਰਣਜੀਤ ਸਿੰਘ ਬੁੱਟਰ ਨੇ ਸਾਰੇ ਪਿੰਡਾਂ ਤੋਂ ਆਏ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮਾਂ ਬੋਲੀ ਨਾਲ ਕਦਾਚਿਤ ਧੱਕਾ ਨਹੀਂ ਹੋਣ ਦਿਆਂਗੇ, ਸੰਸਕਿ੍ਤ ਥੋਪਣ ਵਿਰੁੱਧ ਚੰਡੀਗੜ੍ਹ 'ਚ ਰੋਸ ਮੁਜ਼ਾਹਰਾ ਅੱਜ-ਗ... ਅਗਲੀ ਖ਼ਬਰ ਅਧਿਆਪਕ ਦਲ ਪੰਜਾਬ ਵਲੋਂ ਜਨਗਣਨਾ ਡਿਊਟੀਆਂ 'ਤੇ ਲੱਗੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫ਼ਾਰਗ ਕਰਨ ਦੀ ਮੰਗ
Ad Position 24