19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਚੀਫ਼ ਜਸਟਿਸ ਇੰਡੀਆ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-05-2026
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਨੌਜਵਾਨ ਭਾਰਤ ਸਭਾ ਨੇ ਅੱਜ ਪੰਜਾਬ ਭਰ ਵਿਚ ਚੀਫ਼ ਜਸਟਿਸ ਆਫ਼ ਇੰਡੀਆ ਸੂਰਿਆਕਾਂਤ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਕਾਕਰੋਚ ਕਹਿਣ ਦੇ ਖ਼ਿਲਾਫ਼ ਮੋਗਾ ਦੇ ਮੁੱਖ ਚੌਕ ਵਿਚ ਰੋਸ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਫ਼ੌਰੀ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ | ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਕਰਮਜੀਤ ਮਾਣੂੰਕੇ, ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਚੀਫ਼ ਜਸਟਿਸ ਆਫ਼ ਇੰਡੀਆ ਸੂਰਿਆਕਾਂਤ ਦਾ ਕਹਿਣਾ ਕਿ ਜਿਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਉਹ ਨੌਜਵਾਨ ਆਰ.ਟੀ.ਆਈ. ਐਕਟਵਿਸਟ ਬਣ ਜਾਂਦੇ ਹਨ ਤੇ ਕਈ ਸੋਸ਼ਲ ਮੀਡੀਆ ਚਲਾਉਣ ਲੱਗ ਜਾਂਦੇ ਹਨ ਤੇ ਅਜਿਹੇ ਨੌਜਵਾਨ ਸਭ ਕਾਕਰੋਚ ਹਨ | ਉਨ੍ਹਾਂ ਕਿਹਾ ਕਿ ਜੱਜ ਸਾਹਿਬ ਨੌਜਵਾਨਾਂ ਦਾ ਅਪਮਾਨ ਕਰਨ ਦੀ ਬਜਾਏ ਇਸ ਰਾਜ ਪ੍ਰਬੰਧ ਦੀ ਪੈਦਾ ਕੀਤੀ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੱਢਣ, ਮਣੀਪੁਰ 'ਚ ਹੋ ਰਹੇ ਕਤਲੇਆਮ, ਨੋਇਡਾ ਦੇ ਮਜ਼ਦੂਰਾਂ ਦੀ ਅਗਵਾਈ ਕਰ ਰਹੇ ਦੋ ਆਗੂਆਂ ਉੱਪਰ ਐਨ.ਐਸ.ਏ. ਲਾਉਣਾ, ਦੇਸ਼ ਵਿਚ ਜਮਹੂਰੀ ਹੱਕਾਂ ਦੇ ਹੋ ਰਹੇ ਘਾਣ ਸਬੰਧੀ ਸਰਕਾਰਾਂ ਤੋਂ ਜਵਾਬਦੇਹੀ ਲੈਣ | ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਬਿ੍ਜ ਰਾਜੇਆਣਾ, ਦਿਲਬਾਗ ਸਿੰਘ, ਸਾਧੂ ਸਿੰਘ ਨੇ ਕਿਹਾ ਕਿ ਆਰ.ਟੀ.ਆਈ. ਐਕਟਵਿਸਟ ਬਣਨ ਵਾਲੇ, ਸੋਸ਼ਲ ਮੀਡੀਆ ਜਰੀਏ ਸਰਕਾਰ ਦੀ ਚਾਪਲੂਸੀ ਨਾ ਕਰ ਕੇ ਸਮਾਜ ਪ੍ਰਤੀ ਚੰਗੀ ਭਾਵਨਾ ਰੱਖਣ ਵਾਲੇ ਨੌਜਵਾਨ ਕਾਕਰੋਚ ਲੱਗਦੇ ਹਨ, ਅਸਲ ਵਿਚ ਨਿਆਂਪਾਲਿਕਾ ਨਿਰਪੱਖ ਨਹੀਂ, ਇਹ ਦੇਸ਼ ਦੇ ਹੁਕਮਰਾਨਾਂ ਦੀ ਸੇਵਾ 'ਚ ਮੌਜੂਦ ਰਹਿੰਦੀ ਹੈ, ਜੋ ਮੋਦੀ ਹਕੂਮਤ ਦਾ ਵਿਚਾਰ ਉਹੀ ਸੂਰਿਆਕਾਂਤ ਵਰਗੇ ਜੱਜਾਂ ਦਾ ਵਿਚਾਰ ਹੈ, ਜਿਨ੍ਹਾਂ ਨੂੰ ਜੀ ਹਜ਼ੂਰੀ ਕਰਨ ਵਾਲੇ ਨੌਜਵਾਨ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਇਹ ਬਿਆਨ 'ਤੇ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਚੀਫ਼ ਜਸਟਿਸ ਨੇ ਆਪਣੇ ਬਿਆਨ 'ਤੇ ਗ਼ਲਤੀ ਨਹੀਂ ਮੰਨੀ ਕਿ ਉਨ੍ਹਾਂ ਨੇ ਕਾਕਰੋਚ ਨਕਲੀ ਡਿਗਰੀਆਂ ਵਾਲੇ ਨੌਜਵਾਨਾਂ ਨੂੰ ਕਿਹਾ ਸੀ | ਇਹ ਚਲਾਕੀ ਭਰਿਆ ਜਵਾਬ ਹੈ | ਇਹ ਨੌਜਵਾਨਾਂ ਦਾ ਘੋਰ ਅਪਮਾਨ ਹੈ, ਇਸ ਕਰ ਕੇ ਉਨ੍ਹਾਂ ਨੂੰ ਕੁਰਸੀ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ | ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ | ਇਸ ਮੌਕੇ ਉਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ, ਜਗਮੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਸੁੰਦਰੀਕਰਨ ਮਾਮਲੇ 'ਚ ਨਗਰ ਨਿਗਮ ਦੀਆਂ ਬੇਨਿਯਮੀਆਂ ਨੂੰ ਲੈ ਕੇ ਸਿਵਲ ਸੁਸਾਇਟੀ ਵਲੋਂ ਵੱਖ-ਵੱਖ ਪਾਰਟੀਆਂ ਦੇ... ਅਗਲੀ ਖ਼ਬਰ ਦਿਨ ਦਿਹਾੜੇ ਚੋਰਾਂ ਨੇ ਕਾਂਗਰਸੀ ਆਗੂ ਦੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨਾ ਤੇ ਨਕਦੀ ਚੋਰੀ
Ad Position 24