ਮੋਗਾ, 22 ਮਈ (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਚੋਣਾਂ ਲਈ ਵਾਰਡ ਨੰਬਰ 33 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰੋਤਮ ਪੁਰੀ (ਪੁਰੀ ਬੱਸ ਵਾਲੇ) ਪੰਜਾ ਚੋਣ ਨਿਸ਼ਾਨ ਲਈ ਚੋਣ ਪ੍ਰਚਾਰ ਕਰਦਿਆਂ ਆਪਣੇ ਸਾਥੀਆਂ ਸਮੇਤ ਵੋਟ ਸੰਪਰਕ ਮੁਹਿੰਮ ਤਹਿਤ ਵਾਰਡ ਦੇ ਹਰੇਕ ਵੋਟਰ ਨੂੰ 26 ਮਈ ਨੂੰ ਪੰਜਾ ਚੋਣ ਨਿਸ਼ਾਨ 'ਤੇ ਵੋਟ ਪਾਉਣ ਲਈ ਅਪੀਲ ਕਰ ਰਹੇ ਹਨ | ਵਾਰਡ ਵਾਸੀਆਂ ਵਲੋਂ ਮਿਲ ਰਹੇ ਪਿਆਰ, ਸਤਿਕਾਰ, ਵੋਟ ਹੁੰਗਾਰਾ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਏਗਾ | ਉਮੀਦਵਾਰ ਨਰੋਤਮ ਪੁਰੀ ਨੇ ਕਿਹਾ ਕਿ ਉਹ ਵਾਰਡ 33 ਦੇ ਹਰੇਕ ਨਾਗਰਿਕ ਦੀਆਂ ਸਮੱਸਿਆਵਾਂ ਤੇ ਮੰਗਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਸਦਾ ਯਤਨਸ਼ੀਲ ਰਹਿਣਗੇ | ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਸਮੇਤ ਸੂਬੇ ਦਾ ਵਿਕਾਸ ਕਾਂਗਰਸ ਸਰਕਾਰ ਸਮੇਂ ਹੀ ਹੋਇਆ | ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰੀ ਸਿੰਘ ਖਾਈ, ਹਲਕਾ ਇੰਚਾਰਜ ਤੇ ਸੀਨੀਅਰ ਕਾਂਗਰਸ ਆਗੂ ਮਾਲਵਿਕਾ ਸੂਦ ਤੇ ਪਾਰਟੀ ਦੇ ਕੱਦਾਵਾਰ ਨੇਤਾ ਵਾਰਡ 33 ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੀ ਵਿਕਾਸ ਸੋਚ ਬਾਰੇ ਦੱਸ ਰਹੇ ਹਨ | ਉਨ੍ਹਾਂ ਦਾ ਮਿਸ਼ਨ ਸਿਰਫ਼ ਸੇਵਾ ਹੀ ਹੈ ਤੇ ਨਰੋਤਮ ਪੁਰੀ ਨੇ ਸਿਆਸੀ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਖੇਤਰ ਵਿਚ ਵੀ ਵਿਲੱਖਣ ਪਛਾਣ ਬਣਾਈ ਹੈ | ਉਹ ਹਮੇਸ਼ਾ ਵਾਰਡ ਦੇ ਵਿਕਾਸ ਲਈ ਤਤਪਰ ਰਹਿੰਦੇ ਹਨ | ਪੁਰੀ ਨੇ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਵਾਰਡ ਦੇ ਸੂਝਵਾਨ ਵੋਟਰ ਕਾਂਗਰਸ ਪਾਰਟੀ ਦੀ ਜਿੱਤ ਕਰਵਾਉਣ ਦਾ ਭਰੋਸਾ ਦੇ ਰਹੇ ਹਨ | ਕਾਂਗਰਸ ਉਮੀਦਵਾਰਾਂ ਦੀ ਜਿੱਤ ਨਾਲ ਮੋਗਾ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣੇਗਾ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦਿਵਾਉਣਾ ਕਾਂਗਰਸ ਦੀ ਪਹਿਲ ਹੋਵੇਗੀ |