06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਾਘਾ ਪੁਰਾਣਾ ਦੇ ਲੋਕਾਂ ਲਈ 'ਬਦਲਾਅ ਦੇ ਚਾਰ ਸਾਲਾਂ ਦੇ ਸਫ਼ਰ 'ਚ ਵਿਕਾਸ ਹੋਇਆ ਅਲੋਪ

Ad Position 21
No active advertisement
ਅਜੀਤ ਡੈਸਕ 28-05-2026
ਬਾਘਾ ਪੁਰਾਣਾ, 27 ਮਈ (ਗੁਰਮੀਤ ਸਿੰਘ ਮਾਣੂੰਕੇ)-ਰਿਵਾਇਤੀ ਪਾਰਟੀਆਂ ਦੇ ਸ਼ਾਸਨ ਤੋਂ ਡਰੇ ਹੋਏ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਅਰੇ ਹੇਠ ਪ੍ਰਚਾਰ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮਨਮਰਜ਼ੀਆਂ ਵਾਲਾ ਬਹੁਮਤ ਦਿਵਾ ਕੇ ਇਤਿਹਾਸ ਰਚਿਆ ਸੀ ਅਤੇ ਸੂਬੇ ਦੇ ਭੋਲੇ-ਭੋਲੇ ਅਤੇ ਭਾਵਨਾਵਾਂ ਨਾਲ ਨੱਕੋਂ-ਨੱਕ ਭਰੇ ਹੋਏ ਲੋਕਾਂ ਨੂੰ ਆਸ ਹੋਈ ਕਿ ਹੁਣ ਸ਼ਾਇਦ ਆਮ ਆਦਮੀ ਪਾਰਟੀ ਪੰਜਾਬ ਦਾ ਵਿਕਾਸ ਕਰੇਗੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਰਿਹਾ ਉਵੇਂ-ਉਵੇਂ 'ਬਦਲਾਅ' ਸ਼ਬਦ ਦੀ ਪਰਿਭਾਸ਼ਾ 'ਚ ਬਦਲਾਅ ਆ ਗਿਆ ਜਿਸ ਤਹਿਤ ਪਾਰਟੀ ਨੇ ਬਦਲਾ ਲਊ ਨੀਤੀ ਨੂੰ ਅਪਣਾ ਲਿਆ ਅਤੇ ਹੋਣ ਵਾਲੇ ਵਿਕਾਸ ਨੂੰ ਅਲੋਪ ਕਰ ਦਿੱਤਾ | ਮਾਨ ਸਰਕਾਰ ਵਲੋਂ ਬੇਸ਼ੱਕ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਕੁੱਝ ਅਮਲੀਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਸ ਤਰ੍ਹਾਂ ਗਰੰਟੀਆਂ ਦਿੱਤੀਆਂ ਸਨ ਉਸ ਤਰ੍ਹਾਂ ਬਿਲਕੁਲ ਵੀ ਇਨਬਿਨ ਲਾਗੂ ਨਹੀਂ ਕੀਤੀਆ ਗਈਆਂ | ਜੇਕਰ ਸਰਕਾਰਾਂ ਦੇ ਮੁੱਢਲੇ ਫ਼ਰਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਨਿਭਾਉਣ ਵਿਚ ਵੀ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ, ਜਿਸ ਤਰ੍ਹਾਂ ਪੰਜਾਬ 'ਚ ਨਸ਼ਿਆਂ ਵਾਲੇ ਦਰਿਆ ਦਾ ਪਾਣੀ ਘਰ-ਘਰ ਵੱਡੇ ਪੱਧਰ ਤੇ ਪਹੁੰਚ ਰਿਹਾ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ 'ਚ ਲੋਕਾਂ ਦੀ ਸੁਣਵਾਈ ਨਾ ਹੋਣੀ | ਇਹ ਸਭਨਾਂ ਮੁੱਢਲੇ ਫ਼ਰਜ਼ਾਂ ਨੂੰ ਨਿਭਾਉਣ ਵਿੱਚ ਸਰਕਾਰ ਆਪਣੇ ਹੱਥ ਖੜ੍ਹੇ ਕਰਦੇ ਨਜ਼ਰ ਆ ਰਹੀ ਹੈ | ਜਿਸ ਤਰ੍ਹਾਂ ਪੂਰੇ ਪੰਜਾਬ ਵਿਚ ਹਾਲਾਤ ਬਣੇ ਹੋਏ ਹਨ, ਉਸੇ ਤਰ੍ਹਾਂ ਮੇਲ ਖਾਂਦੇ ਹਾਲਾਤ ਬਾਘਾ ਪੁਰਾਣਾ ਹਲਕੇ ਵਿੱਚ ਵੀ ਚਰਮ-ਸੀਮਾ ਤੇ ਪਹੁੰਚ ਚੁੱਕੇ ਹਨ | ਸ਼ਹਿਰ ਅਤੇ ਇਲਾਕੇ ਭਰ ਵਿੱਚ ਚਿੱਟੇ, ਕਾਲੇ, ਨੀਲੇ, ਪੀਲੇ ਨਸ਼ੇ ਦਾ ਬੋਲਬਾਲਾ ਹੈ, ਕੋਈ ਅਜਿਹਾ ਵਿਭਾਗ ਨਹੀਂ ਹੋਣਾ ਜਿੱਥੇ ਆਮ ਜਨਤਾ ਦਾ ਕੰਮ ਸਿੱਧੇ ਜਾਣ ਤੇ ਬਿਨ੍ਹਾ ਪੈਸੇ ਤੋਂ ਹੋਇਆ ਹੋਵੇ ਜਾਂ ਬਿਨ੍ਹਾ ਕਿਸੇ ਨੂੰ ਫ਼ੋਨ ਕਰਵਾਇਆ ਹੋਇਆ ਹੋਵੇ | ਲੋਕਾਂ ਨੂੰ ਵੱਡੇ ਪੱਧਰ ਤੇ ਸਰਕਾਰੀ ਤੰਤਰ ਵਲੋਂ ਲੁੱਟਿਆ ਜਾ ਰਿਹਾ ਹੈ, ਕੁੱਟਿਆ ਜਾ ਰਿਹਾ ਹੈ, ਇਨਸਾਫ ਨਾਂਅ ਦੇ ਸ਼ਬਦ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਸਭ ਤੋਂ ਵੱਡੀ ਹੈਰਾਨੀ ਤਾਂ ਇਸ ਗੱਲ ਦੀ ਹੈ ਕੋਠੇ ਚੜ੍ਹ ਕੇ ਸਪੀਕਰਾਂ ਵਿੱਚ ਰੌਲਾ ਪਾਉਣ ਵਾਲੀਆਂ ਵਿਰੋਧੀ ਰਿਵਾਇਤੀ ਪਾਰਟੀਆਂ ਦਾ ਚੁੱਪ ਹੋਣਾ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ ਜਾਂ ਇਹ ਮੰਨਿਆਂ ਜਾਵੇ ਕਿ ਵਿਰੋਧੀਆਂ ਨੇ ਸੱਤਾਧਾਰੀ ਪਾਰਟੀ ਅੱਗੇ ਆਪਣੇ-ਆਪ ਨੂੰ ਆਤਮ-ਸਮਰਪਣ ਕਰ ਦਿੱਤਾ ਹੈ ਜਾਂ ਲੋਕ ਇਸ ਗੱਲ ਤੇ ਵਿਸ਼ਵਾਸ ਕਰਨ ਕਿ ਸਭ ਰਲੇ ਹੋਏ ਹਨ ਜਾਂ ਸਭ ਗੋਲਮਾਲ ਹੈ | ਵਿਰੋਧੀ ਧਿਰਾਂ ਦੀ ਚੁੱਪ ਨੇ ਸਤ੍ਹਾ ਦੇ ਨਸ਼ੇ 'ਚ ਚੂਰ ਹੁੰਦੀਆਂ ਸਰਕਾਰਾਂ ਤੋਂ ਲੋਕਾਂ ਨੂੰ ਮਿਲਣ ਵਾਲੇ ਇਨਸਾਫ ਨੂੰ ਮਧੋਲ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਅੰਦਰ ਹੋਣ ਵਾਲਾ ਵਿਕਾਸ ਚੁੱਪ ਚੁਪੀਤੇ ਅਲੋਪ ਹੋ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੂਟਰ ਜਸਪ੍ਰੀਤ ਸਿੰਘ ਨੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਕੀਤਾ ਕੁਆਲੀਫਾਈ ਅਗਲੀ ਖ਼ਬਰ ਟਰੈਫ਼ਿਕ ਪੁਲਿਸ ਵਲੋਂ ਲਰਨਿੰਗ ਫ਼ੀਲਡ ਸਕੂਲ ਵਿਖੇ ਟਰੈਫ਼ਿਕ ਜਾਗਰੂਕਤਾ ਸੈਮੀਨਾਰ
Ad Position 24