ਸੰਗਰੂਰ, 31 ਮਈ (ਚੌਧਰੀ ਨੰਦ ਲਾਲ ਗਾਂਧੀ) - ਸੰਗਰੂਰ 'ਚ ਤਕਰੀਬਨ ਢਾਈ ਸਾਲ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਸਰਤਾਜ ਸਿੰਘ ਚਾਹਲ ਨੰੂ ਉਨ੍ਹਾਂ ਦੀ ਮੋਗਾ ਲਈ ਬਦਲੀ ਹੋ ਜਾਣ 'ਤੇ ਸਥਾਨਕ ਨੈਸ਼ਨਲ ਨਰਸਿੰਗ ਕਾਲਜ 'ਚ ਨਾਗਰਿਕ ਅਭਿਨੰਦਨ ਦਿੱਤਾ ਗਿਆ | ਸਮਾਗਮ ਨੰੂ ਸੰਬੋਧਨ ਕਰਦਿਆਂ ਸਾਬਕਾ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਸ੍ਰੀ ਚਾਹਲ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਅਧਿਕਾਰੀ ਨੇ ਇਸ ਜ਼ਿਲ੍ਹੇ 'ਚ ਆਪਣੀਆਂ ਖ਼ੂਬਸੂਰਤ ਸੇਵਾਵਾਂ ਸਦਕਾ ਇਕ ਵਿਸ਼ੇਸ਼ ਛਾਪ ਛੱਡੀ ਹੈ | ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਇੰਸਟੀਚਿਊਟ ਦੇ ਚੇਅਰਮੈਨ ਇੰਜ: ਸ਼ਿਵ ਆਰੀਆ ਨੇ ਸ੍ਰੀ ਚਾਹਲ ਨੰੂ ਇੱਕ ਸਫ਼ਲ ਅਧਿਕਾਰੀ ਦੱਸਿਆ | ਸਮਾਗਮ ਨੰੂ ਇੰਨਫੋਟੈੱਕ ਪੰਜਾਬ ਦੇ ਚੇਅਰਮੈਨ ਡਾ: ਗੁਨਿੰਦਰਜੀਤ ਸਿੰਘ ਜਵੰਧਾ, ਵਧੀਕ ਡਿਪਟੀ ਕਮਿਸ਼ਨਰ ਸੁਖਚੈਨ ਸਿੰਘ, ਐਸ.ਪੀ. ਨਵਰੀਤ ਸਿੰਘ ਵਿਰਕ, ਐਸ.ਪੀ. (ਐਚ) ਰਾਜੇਸ਼ ਛਿੱਬਰ, ਦਮਨਜੀਤ ਸਿੰਘ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਘਣਸ਼ਿਆਮ ਕਾਂਸਲ ਸਾਬਕਾ ਗਵਰਨਰ ਰੋਟਰੀ ਜ਼ਿਲ੍ਹਾ 3090, ਭੁਪਿੰਦਰ ਸਿੰਘ ਪ੍ਰਧਾਨ ਨਗਰ ਕੌਂਸਲ ਸੰਗਰੂਰ, ਹਰਜੀਤ ਸਿੰਘ ਢੀਂਗਰਾ ਅਤੇ ਏ.ਪੀ. ਸਿੰਘ ਬਾਬਾ ਨੇ ਵੀ ਸੰਬੋਧਨ ਕਰਦਿਆਂ ਸ੍ਰੀ ਚਾਹਲ ਅਤੇ ਸੰਗਰੂਰ ਤੋਂ ਬਨੂੜ ਤੋਂ ਤਬਦੀਲ ਹੋ ਕੇ ਗਏ ਡੀ.ਐਸ.ਪੀ. ਸੁਖਦੇਵ ਸਿੰਘ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ | ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕਲਾਤਮਿਕ ਪੇਸ਼ਕਾਰੀ ਕੀਤੀ ਗਈ | ਪਿ੍ੰਸੀਪਲ ਡਾ: ਪਰਮਜੀਤ ਕੌਰ ਅਤੇ ਅਮਨਦੀਪ ਸਿੰਘ ਬਿੱਟਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸ੍ਰੀ ਸਰਤਾਜ ਚਾਹਲ ਨੇ ਸਮਾਗਮ ਨੰੂ ਸੰਬੋਧਨ ਕਰਦਿਆ ਕਿਹਾ ਕਿ ਸੰਗਰੂਰ ਵਿੱਚ ਬਿਤਾਏ ਢਾਈ ਸਾਲ ਉਨ੍ਹਾਂ ਲਈ ਇਕ ਯਾਦਗਾਰੀ ਪਲ ਬਣ ਗਏ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਹਿਤ ਸਦਨ ਸੰਗਰੂਰ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ, ਕੋਆਰਡੀਨੇਟਰ ਜੀਤ ਹਰਜੀਤ, ਡਾ: ਜੋਤੀ ਗੁਪਤਾ, ਡਾ: ਹਰਪ੍ਰੀਤ ਕੌਰ ਖ਼ਾਲਸਾ, ਪਿ੍ਤਪਾਲ ਸਿੰਘ ਆਹਲੂਵਾਲੀਆ, ਕੇਵਲ ਸਿੰਘ ਤੂਰ, ਡਾ: ਨਰਵਿੰਦਰ ਕੌਸਲ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ, ਜਗਜੀਤ ਸਿੰਘ ਜਨਰਲ ਸਕੱਤਰ, ਸੂਬਾਈ ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਗੁਰਤੇਜ ਸਿੰਘ ਗਰੇਵਾਲ ਐਡਵੋਕੇਟ, ਐਸ.ਐਸ. ਢੀਂਡਸਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਜਸਵੰਤ ਸਿੰਘ ਖਹਿਰਾ ਸਕੱਤਰ, ਵਿਸ਼ਾਲ ਗੁਪਤਾ ਪ੍ਰਧਾਨ ਬਲਾਕ ਇੰਡਸਟਰੀ ਚੈਂਬਰ ਸੰਗਰੂਰ, ਮਨੀਸ਼ ਗਰਗ, ਬਲਰਾਜ ਓਬਰਾਏ ਬਾਜ਼ੀ, ਸੁਰਿੰਦਰਪਾਲ ਸਿੰਘ ਸਿੱਦਕੀ, ਸੁਰਜੀਤ ਸਿੰਘ ਸਾਬਕਾ ਈ.ਓ., ਤੇਜਿੰਦਰ ਸਿੰਘ ਵਿੱਕੀ, ਪਰਮਜੀਤ ਸਿੰਘ ਟਿਵਾਣਾ, ਅਨਿਲ ਜੁਨੇਜਾ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |