ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਸਮਰ ਕੈਂਪ ਦਾ ਪਹਿਲਾ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਕੈਂਪ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਅਤੇ ਪਿ੍ੰਸੀਪਲ ਵਲੋਂ ਸਵਾਗਤੀ ਸ਼ਬਦਾਂ ਨਾਲ ਹੋਈ | ਪਹਿਲੇ ਦਿਨ ਵਿਦਿਆਰਥੀਆਂ ਲਈ ਵੱਖ-ਵੱਖ ਰੋਚਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਸੀ | ਛੋਟੇ ਬੱਚਿਆਂ ਨੇ ਕਲਾ ਅਤੇ ਕਰਾਫ਼ਟ, ਡਰਾਇੰਗ ਅਤੇ ਰੰਗ-ਬਿਰੰਗੀ ਪੇਪਰ ਐਕਟੀਵਿਟੀ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ | ਵੱਡੇ ਵਿਦਿਆਰਥੀਆਂ ਨੇ ਡਾਂਸ, ਸੰਗੀਤ, ਯੋਗਾ ਅਤੇ ਇੰਡੋਰ ਗੇਮਜ਼ ਦਾ ਭਰਪੂਰ ਅਨੰਦ ਮਾਣਿਆ | ਗਰਮੀ ਤੋਂ ਰਾਹਤ ਦੇਣ ਲਈ ਵਿਦਿਆਰਥੀਆਂ ਨੂੰ ਲੱਸੀ ਅਤੇ ਫਲਾਂ ਦਾ ਵੀ ਪ੍ਰਬੰਧ ਕੀਤਾ ਗਿਆ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਇਸ ਸਮਰ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਦੀ ਰਚਨਾਤਮਿਕਤਾ ਨੂੰ ਨਿਖਾਰਨਾ ਅਤੇ ਛੁੱਟੀਆਂ ਨੂੰ ਮਨੋਰੰਜਕ ਬਣਾਉਣਾ ਹੈ | ਅਧਿਆਪਕਾਂ ਦੀ ਦੇਖ-ਰੇਖ ਹੇਠ ਸਾਰੀਆਂ ਗਤੀਵਿਧੀਆਂ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀਆਂ | ਪਹਿਲੇ ਦਿਨ ਦੀ ਸਮਾਪਤੀ 'ਤੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਅਤੇ ਉਤਸ਼ਾਹ ਸਾਫ਼ ਝਲਕ ਰਿਹਾ ਸੀ | ਸਮਰ ਕੈਂਪ ਆਉਣ ਵਾਲੇ 11 ਦਿਨਾਂ ਤੱਕ ਜਾਰੀ ਰਹੇਗਾ, ਜਿਸ ਵਿਚ ਰੋਜ਼ਾਨਾ ਨਵੀਆਂ ਅਤੇ ਦਿਲਚਸਪ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਸੋਮਵਾਰ ਨੂੰ ਸਮਰ ਕੈਂਪ ਦਾ ਪਹਿਲਾ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਕੈਂਪ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਅਤੇ ਪਿ੍ੰਸੀਪਲ ਵਲੋਂ ਸਵਾਗਤੀ ਸ਼ਬਦਾਂ ਨਾਲ ਹੋਈ | ਪਹਿਲੇ ਦਿਨ ਵਿਦਿਆਰਥੀਆਂ ਲਈ ਵੱਖ-ਵੱਖ ਰੋਚਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਸੀ | ਛੋਟੇ ਬੱਚਿਆਂ ਨੇ ਕਲਾ ਅਤੇ ਕਰਾਫ਼ਟ, ਡਰਾਇੰਗ ਅਤੇ ਰੰਗ-ਬਿਰੰਗੀ ਪੇਪਰ ਐਕਟੀਵਿਟੀ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ | ਵੱਡੇ ਵਿਦਿਆਰਥੀਆਂ ਨੇ ਡਾਂਸ, ਸੰਗੀਤ, ਯੋਗਾ ਅਤੇ ਇੰਡੋਰ ਗੇਮਜ਼ ਦਾ ਭਰਪੂਰ ਅਨੰਦ ਮਾਣਿਆ | ਸਕੂਲ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ ਮਜ਼ੇਦਾਰ ਖੇਡਾਂ ਅਤੇ ਵਾਟਰ ਐਕਟੀਵਿਟੀ ਬੱਚਿਆਂ ਲਈ ਖਿੱਚ ਦਾ ਕੇਂਦਰ ਰਹੀਆਂ | ਗਰਮੀ ਤੋਂ ਰਾਹਤ ਦੇਣ ਲਈ ਵਿਦਿਆਰਥੀਆਂ ਨੂੰ ਲੱਸੀ ਅਤੇ ਫਲਾਂ ਦਾ ਵੀ ਪ੍ਰਬੰਧ ਕੀਤਾ ਗਿਆ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਇਸ ਸਮਰ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਦੀ ਰਚਨਾਤਮਿਕਤਾ ਨੂੰ ਨਿਖਾਰਨਾ ਅਤੇ ਛੁੱਟੀਆਂ ਨੂੰ ਸਿੱਖਣ ਦੇ ਨਾਲ-ਨਾਲ ਮਨੋਰੰਜਕ ਬਣਾਉਣਾ ਹੈ | ਸਮਰ ਕੈਂਪ ਆਉਣ ਵਾਲੇ 11 ਦਿਨਾਂ ਤੱਕ ਜਾਰੀ ਰਹੇਗਾ, ਜਿਸ ਵਿਚ ਰੋਜ਼ਾਨਾ ਨਵੀਆਂ ਅਤੇ ਦਿਲਚਸਪ ਗਤੀਵਿਧੀਆਂ ਕਰਵਾਈਆਂ ਜਾਣਗੀਆਂ |