ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-26 ਮਈ ਨੂੰ ਨਗਰ ਨਿਗਮ ਮੋਗਾ ਦੀ ਹੋਈ ਚੋਣ ਜਿਸ ਦਾ ਨਤੀਜਾ 29 ਮਈ ਨੂੰ ਐਲਾਨਿਆ ਗਿਆ ਉਸ ਵਿਚ ਵਾਰਡ ਨੰਬਰ 19 ਤੋ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਧੰਮੂ ਆਪਣੇ ਵਿਰੋਧੀਆਂ ਨੂੰ ਵੱਡੀ ਲੀਡ ਨਾਲ ਹਰਾ ਕੇ ਜੇਤੂ ਰਹੇ | ਜ਼ਿਕਰਯੋਗ ਹੈ ਕਿ ਉਹ ਇਸੇ ਵਾਰਡ ਤੋਂ ਲਗਾਤਾਰ ਚੌਥੀ ਵਾਰ ਕੌਂਸਲਰ ਬਣੇ ਹਨ | ਅੱਜ ਦੇਰ ਸ਼ਾਮ ਕਾਰਪੇਂਟਰ ਯੂਨੀਅਨ ਮੋਗਾ ਨੇ ਉਨ੍ਹਾਂ ਦੇ ਕੌਂਸਲਰ ਬਣਨ ਦੀ ਖ਼ੁਸ਼ੀ 'ਚ ਉਨ੍ਹਾਂ ਨੂੰ ਦੁਸ਼ਾਲਾ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕੌਂਸਲਰ ਮਨਜੀਤ ਧੰਮੂ ਨੇ ਕਿਹਾ ਕਿ ਉਹ ਵਾਰਡ ਨੰਬਰ 19 ਦੇ ਵਾਰਡ ਵਾਸੀਆਂ ਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਉਨ੍ਹਾਂ ਨੂੰ ਚੌਥੀ ਵਾਰ ਕੌਂਸਲਰ ਬਣਾਇਆ | ਉਨ੍ਹਾਂ ਕਿਹਾ ਕਿ ਉਹ ਕਾਰਪੇਂਟਰ ਯੂਨੀਅਨ ਵਾਰਡ ਨੰਬਰ 19 ਦੇ ਵੋਟਰਾਂ, ਸਪੋਟਰਾਂ, ਸਮਰਥਕਾਂ ਦੇ ਸਦਾ ਰਿਣੀ ਰਹਿਣਗੇ ਅਤੇ ਵਾਰਡ ਨੂੰ ਮੋਗਾ ਦਾ ਨਮੂਨੇ ਦਾ ਵਾਰਡ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ | ਮਨਜੀਤ ਸਿੰਘ ਧੰਮੂ ਨੇ ਕਿਹਾ ਕਿ ਉਨ੍ਹਾਂ ਵਲੋਂ ਵਾਰਡ ਵਿਚ ਕੀਤੇ ਕੰਮਾਂ ਨੂੰ ਦੇਖਦਿਆਂ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਚੌਥੀ ਵਾਰ ਜਿਤਾ ਕੇ ਵੱਡਾ ਮਾਣ ਬਖ਼ਸ਼ਿਆ ਹੈ | ਇਸ ਮੌਕੇ ਉਨ੍ਹਾਂ ਦਾ ਸਨਮਾਨ ਕਰਨ ਵਾਲਿਆਂ ਵਿਚ ਸਾਧੂ ਸਿੰਘ, ਜਸਵੀਰ ਸਿੰਘ, ਅੰਮਿ੍ਤਪਾਲ ਸਿੰਘ, ਪ੍ਰੀਤਮ ਸਿੰਘ ਪੱਪੂ ਪ੍ਰਧਾਨ, ਹਰਦੇਵ ਸਿੰਘ ਧੰਮੂ, ਭੁਪਿੰਦਰ ਸਿੰਘ ਬਿੱਲੂ ਮਾਲਵਾ, ਬਲਜੀਤ ਸਿੰਘ ਮਿੱਠੂ ਆਦਿ ਹਾਜ਼ਰ ਸਨ |