01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਿਆਸੀ ਰੰਜਿਸ਼ ਤਹਿਤ ਕੀਤੀ ਜਾ ਰਹੀ ਬਿਕਰਮ ਸਿੰਘ ਮਜੀਠੀਆ 'ਤੇ ਕਾਰਵਾਈ-ਸੰਨੀ ਗਿੱਲ

Ad Position 21
No active advertisement
ਅਜੀਤ ਡੈਸਕ 03-06-2026
ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਮਜੀਠਾ ਹਲਕੇ 'ਚ ਅਕਾਲੀ ਆਗੂ ਨੂੰ ਬਿਨਾਂ ਕਸੂਰੋਂ ਪੁਲਿਸ ਠਾਣੇ ਵਿਚ ਲੈ ਜਾਣ 'ਤੇ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਰਕਰ ਨੂੰ ਰਿਹਾਅ ਕਰਵਾਉਣ ਲਈ ਜੋ ਕਾਰਵਾਈ ਕੀਤੀ ਹੈ ਉਹ ਬਿਲਕੁਲ ਵਾਜਬ ਹੈ ਅਤੇ ਉਨ੍ਹਾਂ ਕਾਨੂੰਨ ਦੀ ਮਰਿਆਦਾ ਵਿਚ ਰਹਿ ਕੇ ਹੀ ਅਕਾਲੀ ਆਗੂ ਨੂੰ ਪੁਲਿਸ ਦੀ ਕਸਟਡੀ ਵਿਚੋਂ ਲਿਆਂਦਾ ਗਿਆ ਪਰ ਪੁਲਿਸ ਵੱਲੋਂ ਜੋ ਕਹਾਣੀ ਬਣਾਈ ਜਾ ਰਹੀ ਹੈ, ਉਹ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ 'ਤੇ ਹੀ ਅਜਿਹਾ ਕੀਤਾ ਜਾ ਰਿਹਾ ਹੈ ਜੋ ਕਿ ਗੈਰਇਖਲਾਕੀ ਤੇ ਗੈਰ ਕਾਨੰੂਨੀ ਹੈ | ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿਨੋਂ ਦਿਨ ਵਧ ਰਹੀ ਹਰਮਨ ਪਿਆਰਤਾ ਅਤੇ ਤਾਕਤ ਬਰਦਾਸ਼ਤ ਨਹੀਂ ਹੋ ਰਹੀ ਤੇ ਉਹ ਕੋਝੀਆਂ ਚਾਲਾਂ ਚੱਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬਿਨਾਂ ਵਜ੍ਹਾ ਤੰਗ ਪੇ੍ਰਸ਼ਾਨ ਕਰਦੇ ਆ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਆਟੋ ਯੂਨੀਅਨ ਵਲੋਂ ਕੌਂਸਲਰ ਅਰਵਿੰਦਰ ਸਿੰਘ ਕਾਹਨਪੁਰੀਆ ਦਾ ਸਨਮਾਨ ਅਗਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਸਫਲਤਾਪੂਰਵਕ ਸਮਾਪਤ
Ad Position 24