13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਏ. ਆਈ. ਨਾਲ ਸੰਬੰਧਿਤ ਵਰਕਸ਼ਾਪ <br/>

Ad Position 21
No active advertisement
ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਲਗਾਈ ਵਰਕਸ਼ਾਪ 'ਚ ਭਾਗ ਲੈਂਦੇ ਅਧਿਆਪਕ | ਅਜੀਤ ਤਸਵੀਰ <br/> 04-06-2026
ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਹਰਪ੍ਰੀਤ ਕੌਰ, ਪਿ੍ੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਵਿਚ ਅਧਿਆਪਕਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦੇ ਉਦੇਸ਼ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਸਕੂਲ ਦੇ ਆਈ.ਟੀ. ਅਧਿਆਪਕ ਸੰਦੀਪ ਸ਼ਰਮਾ ਅਤੇ ਮੀਨੂੰ ਬਾਲਾ ਸਨ | ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਏ.ਆਈ. ਦੀ ਬੁਨਿਆਦੀ ਜਾਣਕਾਰੀ, ਏ.ਆਈ. ਦਾ ਇਤਿਹਾਸ, ਏ.ਆਈ. ਕੀ ਹੁੰਦੀ ਹੈ ਅਤੇ ਏ.ਆਈ. ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਦੋਂ ਕੀਤੀ ਗਈ, ਬਾਰੇ ਦੱਸਿਆ ਗਿਆ | ਏ.ਆਈ. ਦੇ ਵੱਖ-ਵੱਖ ਟੂਲ ਚੈਟ ਜੀ.ਪੀ.ਟੀ., ਗੂਗਲ ਜੈਮਿਨੀ, ਮਾਈਕਰੋਸਾਫ਼ਟ ਕੋਪਾਇਲਟ ਅਤੇ ਨੋਟਬੁੱਕ ਐਲ.ਐਮ. ਆਦਿ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਿੱਖਿਆ ਖੇਤਰ ਵਿਚ ਪ੍ਰਸ਼ਨ ਪੱਤਰ, ਟੈਸਟ, ਪਾਠ ਯੋਜਨਾ ਤਿਆਰ ਕਰਨ ਬਾਰੇ ਜਾਣੂੰ ਕਰਾਇਆ ਗਿਆ | ਇਸ ਦੇ ਨਾਲ ਹੀ ਸਿੱਖਿਆ ਦੇ ਖੇਤਰ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਦੇ ਹੋਏ ਏ.ਆਈ. ਦੀ ਵਰਤੋਂ ਨਾਲ ਉਨ੍ਹਾਂ ਦੇ ਹੱਲ ਲੱਭਣੇ ਸਿਖਾਏ | ਉਨ੍ਹਾਂ ਦੱਸਿਆ ਕਿ ਏ.ਆਈ. ਅੱਜ ਦੇ ਸਮੇਂ ਦੀ ਇਕ ਕ੍ਰਾਂਤੀਕਾਰੀ ਤਕਨਾਲੋਜੀ ਹੈ, ਜੋ ਸਿੱਖਣ ਅਤੇ ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਦੀ ਹੈ | ਸੰਦੀਪ ਸ਼ਰਮਾ ਨੇ ਅਧਿਆਪਕਾਂ ਨੂੰ ਏ.ਆਈ. ਦੀ ਪ੍ਰਯੋਗਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਕਨਾਲੋਜੀ ਰਚਨਾਤਮਿਕ ਖੋਜ ਅਤੇ ਸਮੱਸਿਆ ਦੇ ਹੱਲ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ | ਉਨ੍ਹਾਂ ਨੇ ਅਧਿਆਪਕਾਂ ਨੂੰ ਜ਼ਿੰਮੇਵਾਰੀ ਨਾਲ ਏ.ਆਈ. ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਵਰਕਸ਼ਾਪ ਵਿਚ ਅਧਿਆਪਕਾਂ ਨੂੰ ਸਿਖਾਇਆ ਗਿਆ ਕਿ ਕਿਵੇਂ ਏ.ਆਈ. ਟੂਲਸ ਦੀ ਵਰਤੋਂ ਨਾਲ ਪੜ੍ਹਾਈ ਨੂੰ ਦਿਲਚਸਪ ਅਤੇ ਆਸਾਨ ਬਣਾਇਆ ਜਾ ਸਕਦਾ ਹੈ | ਇਸੇ ਤਰ੍ਹਾਂ ਦੂਸਰੇ ਰਿਸੋਰਸ ਪਰਸਨ ਮੀਨੂੰ ਬਾਲਾ ਨੇ ਏ.ਆਈ. ਦੀਆਂ ਵੱਖ-ਵੱਖ ਕਿਸਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਏ.ਆਈ. ਦੇ ਲਾਭ ਅਤੇ ਹਾਨੀਆਂ ਦੱਸਦੇ ਹੋਏ ਇਸ ਦੇ ਸਹੀ ਉਪਯੋਗ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਰਿਸੋਰਸ ਪਰਸਨ ਮੀਨੂੰ ਬਾਲਾ ਅਤੇ ਸੰਦੀਪ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਨੂੰ ਭਵਿੱਖ ਦੀਆਂ ਤਕਨੀਕੀ ਚੁਣੌਤੀਆਂ ਲਈ ਤਿਆਰ ਕਰਨ ਵਿਚ ਸਹਾਇਕ ਸਾਬਤ ਹੁੰਦੇ ਹਨ | ਅੱਜ ਦਾ ਯੁੱਗ ਏ.ਆਈ. ਦਾ ਯੁੱਗ ਹੈ | ਜੇ ਅਧਿਆਪਕ ਖ਼ੁਦ ਏ.ਆਈ. ਸਿੱਖਣਗੇ ਤਾਂ ਹੀ ਵਿਦਿਆਰਥੀਆਂ ਨੂੰ 21ਵੀਂ ਸਦੀ ਲਈ ਤਿਆਰ ਕਰ ਸਕਣਗੇ |

Ad Position 22
No active advertisement
ਪਿਛਲੀ ਖ਼ਬਰ ਮਲੂਕਾ ਪਬਲਿਕ ਸਕੂਲ 'ਚ ਪੂਲ ਪਾਰਟੀ <br/> ਅਗਲੀ ਖ਼ਬਰ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ 127 ਵਲੋਂ ਵਿਸ਼ਾਲ ਭਗਵਤੀ ਜਾਗਰਣ ਦਾ ਸੱਦਾ ਪੋਸਟਰ ਜਾਰੀ
Ad Position 24