10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਧੀਆਂ ਕੌਮ ਅਤੇ ਦੇਸ਼ ਦਾ ਸਰਮਾਇਆ-ਡਿਪਟੀ ਕਮਿਸ਼ਨਰ ਮੋਗਾ

Ad Position 21
No active advertisement
ਅਜੀਤ ਡੈਸਕ 09-06-2026
ਮੋਗਾ/ਸਮਾਧ ਭਾਈ, 8 ਜੂਨ (ਸੁਰਿੰਦਰਪਾਲ ਸਿੰਘ, ਜਗਰੂਪ ਸਿੰਘ ਸਰੋਆ)-ਧੀਆਂ ਸਾਡੀ ਕੌਮ ਅਤੇ ਦੇਸ਼ ਦਾ ਸਰਮਾਇਆ ਹਨ ਅਤੇ ਉਨ੍ਹਾਂ ਵਲੋਂ ਹਰ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਨਾਲ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਹੁੰਦਾ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਦੀ ਹੋਣਹਾਰ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਪਿੰਡ ਸਮਾਧ ਭਾਈ ਦੇ ਮੈਰਿਟ ਲਿਸਟ ਵਿਚ ਨਾਮ ਦਰਜ ਕਰਾਉਣ 'ਤੇ ਸਨਮਾਨ ਪੱਤਰ ਦਿੰਦਿਆਂ ਕੀਤਾ | ਡੀ.ਸੀ. ਮੋਗਾ ਸਾਗਰ ਸੇਤੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਅਸੀਸ ਕੁਮਾਰ ਸਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਵਲੋਂ ਰਮਨਦੀਪ ਕੌਰ ਅਤੇ ਸਕੂਲ ਮੈਨੇਜਮੈਂਟ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥਣ ਦੇ ਮਾਪਿਆਂ, ਸਕੂਲ ਮੁਖੀ ਗੁਰਪ੍ਰੀਤ ਸਿੰਘ ਧਾਲੀਵਾਲ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਬੱਚੇ ਸਕੂਲ ਅਤੇ ਪਿੰਡ ਲਈ ਮਾਣਮੱਤੇ ਹੁੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਰੁਪਿੰਦਰ ਕੌਰ ਬਲਾਸੀ ਸਟੇਟ ਅਵਾਰਡੀ ਦੁਆਰਾ ਕਰਵਾਏ ਪੰਜਾਬੀ ਸੁੰਦਰ ਲਿਖਾਈ ਕੈਂਪ ਨੇ ਅਮਿੱਟ ਛਾਪ ਛੱਡੀ ਅਗਲੀ ਖ਼ਬਰ ਕੇ.ਐਮ.ਐਮ. ਨੇ ਪੁਤਲਾ ਫੂਕਿਆ
Ad Position 24