ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵਾ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦਾ ਸਮਾਗਮ ਹੋਟਲ ਪਾਰਕ ਰਿਜੈਂਸੀ ਵਿਚ ਬੜੀ ਧੂਮਧਾਮ ਨਾਲ ਕਰਵਾਇਆ ਗਿਆ ਜਿਸ ਵਿਚ ਇੰਟਰਨੈਸ਼ਨਲ ਲੇਖਕ ਤੇ ਸਪੀਕਰ ਡਾ. ਸੁਖਬਿੰਦਰ ਸਿੰਘ ਸਿਬੀਆ ਡਾਇਰੈਕਟਰ ਸਿਬੀਆ ਮੈਡੀਕਲ ਸੈਂਟਰ ਲੁਧਿਆਣਾ ਤੇ ਫਾਊਂਡਰ ਪ੍ਰੈਜ਼ੀਡੈਂਟ ਈ.ਸੀ.ਪੀ. ਐਸੋਸੀਏਸ਼ਨ ਨੇ ਦਿਲ ਦੀ ਵਰਕਿੰਗ, ਚੰਗੀ ਸਿਹਤ ਬਾਰੇ ਵਿਸਥਾਰ ਨਾਲ ਸਕਰੀਨ ਤੇ ਪ੍ਰੋਜੈਕਟਰ ਦੀ ਮਦਦ ਨਾਲ ਚਾਨਣਾ ਪਾਇਆ ਤੇ ਦੱਸਿਆ ਕਿ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ ਤੇ ਦਿਲ ਦੀ ਚੈਕਿੰਗ ਕਰਵਾਉਂਦੇ ਰਹਿਣਾ ਚਾਹੀਦਾ ਹੈ ਤੇ ਦਿਲ ਦੀ ਨੈਚੂਰਲ ਬਾਈਪਾਸ ਬਾਰੇ ਵੀ ਨਵੀਆਂ ਤਕਨੀਕਾਂ ਬਾਰੇ ਦੱਸਿਆ। ਰੋਜ਼ਾਨਾ ਕਸਰਤ, ਸੈਰ, ਸੰਤੁਲਿਤ ਖ਼ੁਰਾਕ, ਪੂਰੀ ਨੀਂਦ ਤੰਦਰੁਸਤ ਸਰੀਰ ਲਈ ਜ਼ਰੂਰੀ ਹੈ। ਡਾ. ਸੁਖਬਿੰਦਰ ਸਿੰਘ ਸਿਬੀਆ ਤੇ ਉਨ੍ਹਾਂ ਦੀ ਟੀਮ ਨੂੰ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ, ਵਾਈਸ ਸੀਨੀਅਰ ਪ੍ਰਧਾਨ ਤਰਲੋਕੀ ਨਾਥ ਗਰੋਵਰ, ਵਾਈਸ ਚੇਅਰਮੈਨ ਕੇਵਲ ਬਾਂਸਲ, ਕੁਲਵੰਤ ਸਿੰਘ ਦਾਨੀ, ਚੀਫ਼ ਐਡਵਾਈਜ਼ਰ ਐਸ.ਕੇ. ਬਾਂਸਲ, ਲੀਗਲ ਐਡਵਾਈਜ਼ਰ ਵਿਜੇ ਧੀਰ, ਜਨਰਲ ਸਕੱਤਰ ਪ੍ਰਦੀਪ ਮੰਗਲਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਜਸਵੰਤ ਸਿੰਘ ਦਾਨੀ ਨੇ ਪ੍ਰਧਾਨਗੀ ਭਾਸ਼ਣ ਵਿਚ ਮੁੱਖ ਮਹਿਮਾਨ ਵਿਜੇ ਅਗਰਵਾਲ ਜੈ ਦੁਰਗਾ ਇੰਟਰਪ੍ਰਾਈਜਜ਼, ਡਾ. ਸੁਖਬਿੰਦਰ ਸਿੰਘ ਸਿਬੀਆ, ਕੌਂਸਲਰ ਰਾਜ ਕੁਮਾਰ ਮਖੀਜਾ, ਡਾ. ਹਰਨੇਕ ਸਿੰਘ ਰੋਡੇ ਤੇ ਹੋਰ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੇ ਸੈਮੀਨਾਰ ਤੇ ਸਮਾਜ ਭਲਾਈ ਦੇ ਕੰਮ ਨਿਰੰਤਰ ਜਾਰੀ ਰਹਿਣਗੇ। ਸੁਮਨ ਕਾਂਤ ਵਿੱਜ, ਜਸਵਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਜੱਸਲ ਤੇ ਡਾ. ਜੋਗਿੰਦਰ ਸਿੰਘ ਮਾਹਲਾ ਨੇ ਬਹੁਤ ਵਧੀਆ ਢੰਗ ਨਾਲ ਸਭਨਾਂ ਦਾ ਮਨੋਰੰਜਨ ਕੀਤਾ। ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਦੇ ਮੈਂਬਰਾਂ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ। ਡਾ. ਹਰਨੇਕ ਸਿੰਘ ਰੋਡੇ ਨੈਸ਼ਨਲ ਅਵਾਰਡੀ ਰਿਟਾਇਰਡ ਡਿਪਟੀ ਡਾਇਰੈਕਟਰ ਖੇਤੀਬਾੜੀ ਨੇ ਘਰੇਲੂ ਬਗੀਚੀ ਤੇ ਆਰਗੈਨਿਕ ਖੇਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿਚ ਡੀ.ਸੀ. ਬੈਂਕ ਦੇ ਮੈਨੇਜਰ ਵਿਨੇ ਕੁਮਾਰ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਵਿਸਥਾਰ ਨਾਲ ਬੈਂਕ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ ਤੇ ਉਨ੍ਹਾਂ ਨੇ ਪ੍ਰੋਗਰਾਮ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਸਮਾਗਮ ਵਿਚ ਪੈਟਰਨ ਵੀ.ਪੀ. ਸੇਠੀ, ਪੀ.ਆਰ.ਓ. ਵਿਮਲ ਜੈਨ, ਏ.ਪੀ.ਆਰ.ਓ. ਪ੍ਰਦੀਪ ਬਾਂਸਲ, ਵਾਈਸ ਪ੍ਰਧਾਨ ਮਨਮੋਹਨ ਵਰਤ ਗੁਪਤਾ, ਰਾਜੇਸ਼ ਜੈਸਵਾਲ ਬੁੱਗੀ, ਡਾ. ਕੇਵਲ ਕ੍ਰਿਸ਼ਨ ਚੌਹਾਨ, ਡਾ. ਮੱਖਣ ਸਿੰਘ, ਗੁਰਜੀਤ ਸਿੰਘ ਪ੍ਰਧਾਨ, ਗੁਰਬੀਰ ਸਿੰਘ ਜੱਸਲ, ਰਾਜੇਸ਼ ਬੱਬੂ, ਵਾਈਸ ਚੇਅਰਮੈਨ ਕੇਵਲ ਬਾਂਸਲ, ਕੁਲਵੰਤ ਸਿੰਘ ਦਾਨੀ, ਸੁਰਿੰਦਰ ਸਿੰਘ, ਸਾਬਕਾ ਐਸ.ਪੀ. ਕੇਵਲ ਸਿੰਘ, ਚੀਫ਼ ਆਡੀਟਰ ਕੇ.ਕੇ. ਹਾਂਡਾ, ਪਰੇਸ਼ ਗੁਪਤਾ, ਰਜਿੰਦਰ ਸ਼ਰਮਾ, ਰਜਿੰਦਰ ਸਚਦੇਵਾ, ਦਿਨੇਸ਼ ਸੂਦ, ਜਤਿੰਦਰਪਾਲ ਸਿੰਘ ਨਾਰੰਗ, ਸੂਬੇ ਹਰਭਜਨ ਸਿੰਘ, ਐਡਵਾਈਜ਼ਰ ਡਾ. ਸੰਜੀਵ ਸੂਦ, ਡਾ. ਡੇਜੀ ਸੂਦ, ਡਾਇਰੈਕਟਰ ਪ੍ਰਿੰਸੀਪਲ ਨੈਸ਼ਨਲ ਕਾਨਵੈਂਟ ਸਕੂਲ ਅੰਬਿਕਾ ਦਾਨੀ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਕੌਂਸਲਰ ਰਾਜ ਮਖੀਜਾ, ਜਗਜੀਤ ਸਿੰਘ ਸਚਦੇਵਾ ਸਮੇਤ 80 ਦੇ ਕਰੀਬ ਮੈਂਬਰ ਹਾਜ਼ਰ ਸਨ। ਸਮੂਹ ਹਾਜ਼ਰ ਮੈਂਬਰਾਂ ਨੂੰ ਐਮਰਜੈਂਸੀ ਹਰਟ ਕੇਅਰ ਕਿੱਟ ਵੀ ਤੋਹਫ਼ੇ ਵਜੋਂ ਦਿੱਤੇ ਗਏ।