14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

’ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026
ਮੋਗਾ, 4 ਜੁਲਾਈ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ ਜਿਸ ਵਿਚ ਮਲਕੀਤ ਸਿੰਘ ਰਿਟਾਇਰਡ ਕਾਨੂੰਗੋ ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਰਿਟਾਇਰਡ ਡੀ.ਸੀ. ਦਫ਼ਤਰ ਮੋਗਾ ਸ਼ਾਮਿਲ ਹੋਏ। ਜੋ ਐਸੋਸੀਏਸ਼ਨ ਦੀਆਂ ਨੀਤੀਆਂ ਦੀ ਜਾਣਕਾਰੀ ਹਾਸਲ ਕਰ ਕੇ ਮੈਂਬਰਸ਼ਿਪ ਲੈ ਕੇ ਮੈਂਬਰ ਬਣੇ ਤੇ ਐਸੋਸੀਏਸ਼ਨ ਨੂੰ ਹਰ ਪੱਖੋ ਸਹਿਯੋਗ ਦੇਣ ਦਾ ਭਰੋਸਾ ਉਨ੍ਹਾਂ ਵਲੋ ਦਿਵਾਇਆ ਗਿਆ। ਸ਼ਾਮਿਲ ਹੋਏ ਮੈਂਬਰਾ ਦਾ ਐਸੋਸੀਏਸ਼ਨ ਵਲੋਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਮੀਟਿੰਗ ਦੌਰਾਨ ਚਰਚਾ ਕੀਤੀ ਗਈ ਕਿ ਜੋ ਐਸੋਸੀਏਸ਼ਨ ਮੈਂਬਰ ਪਿਛਲੇ ਸਮੇਂ ਤੋਂ ਵਿਦੇਸ਼ ਰਹਿੰਦੇ ਹਨ ਤੇ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਐਸੋਸੀਏਸ਼ਨ ਵਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿੱਤ ਮੁਤਾਬਿਕ ਐਸੋਸੀਏਸ਼ਨ ਦੀ ਜ਼ਰੂਰ ਆਰਥਿਕ ਮਦਦ ਕਰਨ ਕਿਉਂਕਿ ਪਹਿਲਾਂ ਮੰਗਤ ਸਿੰਘ ਸਹੋਤਾ, ਮੇਹਰ ਸਿੰਘ ਬੁੱਟਰ ਤੇ ਸੁਖਮੰਦਰ ਸਿੰਘ ਬਰਾੜ ਵਲੋਂ ਆਪਣੇ ਵਿੱਤੀ ਵਸੀਲਿਆਂ ‘ਚੋਂ ਐਸੋਸੀਏਸ਼ਨ ਦੀ ਮਦਦ ਕੀਤੀ ਗਈ ਹੈ। ਜੋ ਐਨ.ਆਰ.ਆਈ. ਮੈਂਬਰ ਵਿਦੇਸ਼ ਰਹਿੰਦੇ ਹਨ ਜਿਵੇਂ ਸੁਖਵਿੰਦਰ ਸਿੰਘ ਕਾਨੂੰਗੋ, ਤਾਰਾ ਸਿੰਘ ਪਟਵਾਰੀ, ਕੁਲਵੰਤ ਸਿੰਘ ਗਿੱਲ ਪਟਵਾਰੀ, ਸੀਤਲ ਕੁਮਾਰ ਤੇ ਸੋਹਨ ਸਿੰਘ ਗਿੱਲ ਪਟਵਾਰੀ ਨੂੰ ਵੀ ਐਸੋਸੀਏਸ਼ਨ ਦੀ ਆਰਥਿਕ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸਰਵਿਸ ਦਾ ਲੰਬਾ ਸਫ਼ਰ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਨਾਲ ਬਿਤਾਇਆ ਹੈ। ਮੈਂਬਰਾਂ ਦੀ ਇੱਛਾ ਹੈ ਕਿ ਉਹ ਡਾਲਰਾਂ ਦੀ ਦੁਨੀਆ ਵਿਚ ਵਿਚਰਦੇ ਹੋਏ ਐਸੋਸੀਏਸ਼ਨ ਲਈ ਕੁਝ ਨਾ ਕੁਝ ਆਰਥਿਕ ਤੌਰ ‘ਤੇ ਜ਼ਰੂਰ ਕਰਨ। ਅੱਜ ਦੀ ਮੀਟਿੰਗ ਦੌਰਾਨ ਕੁਝ ਸਾਥੀਆਂ ਵਲੋਂ ਆਵਾਰਾ ਕੁੱਤਿਆ ਦਾ ਮਸਲਾ ਚੁੱਕਿਆ ਗਿਆ ਕਿ ਪਿਛਲੇ ਦਿਨ ਪਿੰਡ ਕਪੂਰੇ ਦੇ 50 ਸਾਲਾਂ ਵਿਅਕਤੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਹੈ। ਸੈਂਕੜੇ ਕੁੱਤੇ ਸੜਕਾਂ, ਗਲੀਆਂ ਮੁਹੱਲਿਆਂ ਵਿਚ ਆਵਾਰਾ ਫਿਰਦੇ ਹਨ ਜਿਨ੍ਹਾਂ ਦਾ ਲੋਕਾਂ ਨੂੰ ਬਹੁਤ ਖ਼ੌਫ਼ ਹੈ। ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਜੋ ਕੁੱਤਿਆ ਦੇ ਪ੍ਰੇਮੀ ਕਾਰਵਾਈ ਬਰਖ਼ਿਲਾਫ਼ ਰੌਲਾ ਪਾਉਂਦੇ ਹਨ, ਉਨ੍ਹਾ ਦੇ ਘਰ ਜਾਂ ਉਨ੍ਹਾਂ ਦੀ ਰਿਹਾਇਸ ‘ਤੇ ਪੰਜਾਹ-ਪੰਜਾਹ, ਸੌ-ਸੌ ਕੁੱਤੇ ਸਾਂਭਣ ਲਈ ਸਰਕਾਰ ਨੂੰ ਛੱਡਣੇ ਚਾਹੀਦੇ ਹਨ। ਜੋ ਉਨ੍ਹਾਂ ਦੀ ਸਾਂਭ-ਸੰਭਾਲ ਕਰ ਸਕਣ ਤੇ ਆਮ ਲੋਕਾਂ ਨੂੰ ਖੂੰਖਾਰ ਕੁੱਤਿਆਂ ਤੋਂ ਰਾਹਤ ਮਿਲ ਸਕੇ। ਅੱਜ ਦੀ ਮੀਟਿੰਗ ਦੌਰਾਨ ਲਖਵੀਰ ਸਿੰਘ ਸਹਾਇਕ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਸੁਖਦੇਵ ਸਿੰਘ ਖੋਸਾ ਸਹਾਇਕ ਖ਼ਜ਼ਾਨਚੀ, ਰਤਨ ਸਿੰਘ ਗਿੱਲ, ਗੁਰਦੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਜਸਵੰਤ ਸਿੰਘ, ਕਮਲੇਸ਼ ਕੁਮਾਰ, ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਚੰਦ ਸਿੰਘ ਦਫ਼ਤਰ ਸਕੱਤਰ, ਮੱਖਣਜੀਤ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਨਾਇਬ ਸਿੰਘ ਪ੍ਰਚਾਰ ਸਕੱਤਰ, ਗੁਰਮੇਲ ਸਿੰਘ ਰਖਾਲਾ, ਬਲਵਿੰਦਰ ਸਿੰਘ ਖੋਸਾ, ਰਸ਼ਪਾਲ ਸਿੰਘ ਕਪੂਰੇ, ਦਰਸ਼ਨ ਸਿੰਘ ਬਰਾੜ, ਮੋਹਣ ਸਿੰਘ, ਕੁਲਵੰਤ ਸਿੰਘ ਕੁੱਸਾ, ਸੰਤੋਖ ਸਿੰਘ, ਨਾਇਬ ਸਿੰਘ, ਜਸਵੰਤ ਸਿੰਘ ਸੂਬੇਦਾਰ, ਠਾਣਾ ਸਿੰਘ, ਬਲਦੇਵ ਸਿੰਘ ਸਮਾਲਸਰ, ਪ੍ਰੀਤਮ ਸਿੰਘ ਘੋਲੀਆ, ਬਲਦੇਵ ਸਿੰਘ ਸੰਧੂ, ਪ੍ਰਸੋਤਮ ਲਾਲ ਸਾਰੇ ਪਟਵਾਰੀ, ਹਰੀਕ੍ਰਿਸ਼ਨ ਸਿੰਘ ਐਸ.ਕੇ., ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ ਘੋਲੀਆ ਸਾਰੇ ਕਾਨੂੰਗੋ ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਸ਼ਾਮਿਲ ਹੋਏ। ਇਹ ਜਾਣਕਾਰੀ ਨਾਇਬ ਸਿੰਘ ਮੱਲੀ ਪ੍ਰਚਾਰ ਸਕੱਤਰ ਨੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਮੋਗਾ ਵਲੋਂ ਅੱਖਾਂ ਦਾ ਵਿਸ਼ਾਲ ਮੁਫ਼ਤ ਕੈਂਪ 9 ਨੂੰ ਅਗਲੀ ਖ਼ਬਰ ਮੋਗਾ ਵਿਖੇ ਪੰਥਕ ਏਕਤਾ ਬਾਰੇ ਚਾਰ ਪੰਥਕ ਜਥੇਬੰਦੀਆਂ ਦੀ ਅੱਠ ਮੈਂਬਰੀ ਤਾਲਮੇਲ ਕਮੇਟੀ ਦੀ ਹੋਈ ਮੀਟਿੰਗ-ਜਥੇਦਾਰ ਬੂਟਾ ਸਿ...
Ad Position 24