ਫ਼ਤਿਹਗੜ੍ਹ ਪੰਜਤੂਰ, 12 ਜੁਲਾਈ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵਿਦੇਸ਼ ਦੌਰੇ ਤੋਂ ਪਰਤਣ ਉਪਰੰਤ ਉਨ੍ਹਾਂ ਵਲੋਂ ਪਾਰਟੀ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ। ਜਿਸ ਦੇ ਸਬੰਧ ਵਿਚ ਸਰਕਲ ਫ਼ਤਿਹਗੜ੍ਹ ਪੰਜਤੂਰ ਦੇ ਪ੍ਰਧਾਨ ਬਲਜੀਤ ਸਿੰਘ ਕੰਗ ਦੀ ਅਗਵਾਈ ਹੇਠ ਪਿੰਡ ਕਿਲੀ ਗਾਂਧਰਾ ਵਿਖੇ ਪਲੇਠੀ ਮੀਟਿੰਗ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਨਵ ਨਿਯੁਕਤ ਅਹੁਦੇਦਾਰ ਅਤੇ ਪਾਰਟੀ ਵਰਕਰ ਸ਼ਾਮਲ ਹੋਏ। ਇਸ ਮੌਕੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮੁੜ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਸੁਚਾਰੂ ਬਣਾਉਣਾ, ਨੌਜਵਾਨਾਂ ਅਤੇ ਪੇਂਡੂ ਵਰਕਰਾਂ ਨੂੰ ਵਧੇਰੇ ਅਹੁਦੇ ਦੇਣ ਅਤੇ ਪੰਜਾਬ ਦੇ ਅਸਲ ਮੁੱਦਿਆਂ (ਪਾਣੀ, ਕਿਸਾਨੀ ਅਤੇ ਪੰਥਕ ਰਵਾਇਤਾਂ) ‘ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ। ਪਾਰਟੀ ਦੀ ਲੀਡਰਸ਼ਿਪ ਨੂੰ ਜਨਤਕ ਸੰਪਰਕ ਤੇਜ਼ ਕਰਕੇ ਲੋਕਾਂ ਦਾ ਵਿਸ਼ਵਾਸ ਮੁੜ ਜਿੱਤਣਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਪਕੜ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਅਤੇ ਵਾਰਡ ਪੱਧਰ ‘ਤੇ ਮੀਟਿੰਗਾਂ ਕਰਕੇ ਨਵੇਂ ਵਰਕਰਾਂ ਨੂੰ ਜੋੜਨਾ, ਨਾਰਾਜ਼ ਹੋਇਆ ਨੂੰ ਮਨਾਉਣਾ ਅਤੇ ਪੁਰਾਣੇ ਟਕਸਾਲੀ ਆਗੂਆਂ ਦੇ ਤਜਰਬੇ ਦਾ ਲਾਹਾ ਲੈਣਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਡਿਜੀਟਲ ਪਲੇਟਫ਼ਾਰਮਾਂ ਰਾਹੀਂ ਨੌਜਵਾਨ ਵੋਟਰਾਂ ਤੱਕ ਪਹੁੰਚ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣਾ। ਉਨ੍ਹਾਂ ਪਾਰਟੀ ਦੇ ਬੀ.ਐਲ.ਓ. ਨੂੰ ਕਿਹਾ ਕਿ ਆਪਣੇ-ਆਪਣੇ ਪਿੰਡਾਂ ਵਿਚ ਜੋ ਐਸ.ਆਰ.ਆਈ. ਵੋਟਾਂ ਸਬੰਧੀ ਧਿਆਨ ਦੇਣ ਜੇ ਕੋਈ ਵੋਟ ਕੱਟਣ ਵਾਲੀ ਹੈ ਜਾਂ ਬਣਾਉਣ ਵਾਲੀ ਹੈ ਉਸ ਦਾ ਖਿਆਲ ਰੱਖਿਆ ਜਾਵੇ ਕੋਈ ਵੀ ਜਾਇਜ਼ ਵੋਟ ਕੱਟੀ ਨਾ ਜਾਵੇ ਅਤੇ ਪਿੰਡਾ ਅੰਦਰ 11 ਮੈਂਬਰੀ ਬੂਥ ਕਮੇਟੀਆਂ ਬਣਾਈਆਂ ਜਾਣ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਵਿਦੇਸ਼ ਟੂਰ ਦੌਰਾਨ ਵੱਖ-ਵੱਖ ਸ਼ਹਿਰਾਂ ਵਿਚ ਵੱਡੇ-ਵੱਡੇ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿਚ ਕਰਵਾਏ ਗਏ ਜਿਨ੍ਹਾਂ ਤੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਬਾਹਰ ਵੱਸਦੇ ਸਾਡੇ ਪੰਜਾਬੀਆਂ ਨੇ ਐਨ.ਆਰ.ਆਈ. ਵੀਰਾਂ ਵਲੋਂ ਜਿੱਥੇ ਮਨਾ ਮੁਹੀ ਪਿਆਰ ਦਿੱਤਾ ਗਿਆ ਉੱਥੇ ਉਨ੍ਹਾਂ ਵਲੋਂ ਇਹ ਵਿਸ਼ਵਾਸ ਵੀ ਦਿਵਾਇਆ ਗਿਆ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਸਮੇਂ ਜਹਾਜ਼ ਭਰ ਕੇ ਵੋਟਾਂ ਪਾਉਣ ਲਈ ਆਏ ਸਨ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿਚ ਵੋਟਾਂ ਪਾਉਣ ਲਈ ਉਸੇ ਤਰਾਂ ਹੀ ਆਉਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਬਾਦਲ ਇਕ ਮਜ਼ਬੂਤ ਜਥੇਬੰਦਕ ਬੁਨਿਆਦ ਅਤੇ ਕੁਰਬਾਨੀਆਂ ਭਰੇ ਇਤਿਹਾਸ ਵਾਲੀ ਪਾਰਟੀ ਹੈ। ਪਾਰਟੀ ਦੀ ਅਸਲ ਤਾਕਤ ਇਸ ਦੇ ਵਫ਼ਾਦਾਰ ਵਰਕਰ ਹਨ ਜਿਨ੍ਹਾਂ ਨੇ ਹਰ ਮੁਸ਼ਕਲ ਸਮੇਂ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ। ਇਸ ਮੌਕੇ ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੰਧੂ, ਯੂਥ ਸਰਕਲ ਪ੍ਰਧਾਨ ਗੁਰਭੇਜ ਸਿੰਘ ਮੁੰਡੀ ਜਮਾਲ, ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ, ਫੈਡਰੇਸ਼ਨ ਆਗੂ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਕੁੱਕੀ ਫ਼ਤਿਹਗੜ੍ਹ ਕੋਰੋਟਾਣਾ, ਹਲਕਾ ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਨਸੀਰੇ ਵਾਲਾ, ਜਸਵਿੰਦਰ ਸਿੰਘ ਮਨੇਸ ਖੰਭਾ, ਸਾਬਕਾ ਸਰਪੰਚ ਬਲਜੀਤ ਸਿੰਘ ਹੇਅਰ ਲਲਿਹਾਂਦੀ, ਸਾਬਕਾ ਸਰਪੰਚ ਸੁਖਜਿੰਦਰ ਸਿੰਘ ਭੈਣੀ, ਗੁਰਨਾਮ ਸਿੰਘ ਢਿੱਲੋਂ ਸ਼ਾਹ ਵਾਲਾ, ਸਾਬਕਾ ਸਰਪੰਚ ਕਰਨਜੀਤ ਸਿੰਘ ਪੱਪੂ ਮੰਦਰ ਕਲਾ, ਸਾਬਕਾ ਸਰਪੰਚ ਜਸਵੰਤ ਸਿੰਘ ਕੜਾਹੇ ਵਾਲਾ, ਮੀਡੀਆ ਇੰਚਾਰਜ ਬਲਜੀਤ ਸਿੰਘ ਥਿੰਦ, ਪੀ.ਐਸ.ਓ. ਇਕਬਾਲਦੀਪ ਸਿੰਘ ਹੈਰੀ, ਹਰਜੀਵਨ ਪਾਲ ਸਿੰਘ ਢਿੱਲੋਂ ਭੈਣੀ, ਸਾਬਕਾ ਸਰਪੰਚ ਦਲਜੀਤ ਸਿੰਘ ਮਦਾਰਪੁਰ, ਨੰਬਰਦਾਰ ਰੇਸ਼ਮ ਸਿੰਘ ਕਾਦਰ ਵਾਲਾ, ਗੁਰਭੇਜ ਸਿੰਘ ਕਾਦਰ ਵਾਲਾ, ਬਲਕਾਰ ਸਿੰਘ ਵਿਰਕ ਮੰਦਰ, ਮੰਗਲ ਸਿੰਘ ਬਸਤੀ, ਅਵਤਾਰ ਸਿੰਘ ਵਸਤੀ ਸ਼ਾਹ ਵਾਲਾ, ਨੰਬਰਦਾਰ ਬਲਵੀਰ ਸਿੰਘ ਉੱਪਲ, ਨਿਰਮਲਜੀਤ ਸਿੰਘ ਨਿੰਮਾ ਆਲ਼ੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਬ) ਨੂੰ ਜ਼ਮੀਨੀ ਪੱਧਰ ’ਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਸੁਚਾਰੂ ਬਣਾਉਣਾ ਜ਼ਰੂਰੀ-ਬਰਜਿੰਦਰ ਬਰਾੜ
ਅਜੀਤ ਡੈਸਕ
13-07-2026