ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਦੀ ਮੀਟਿੰਗ

Ad Position 21
No active advertisement
13-07-2026
ਖਲਵਾੜਾ, 12 ਜੁਲਾਈ (ਮਨਦੀਪ ਸਿੰਘ ਸੰਧੂ)- ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ.) ਖਲਵਾੜਾ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਮਲਕੀਤ ਬੱਧਣ ਦੀ ਅਗਵਾਈ ਹੇਠ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪਿਛਲੇ ਮਹੀਨੇ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਰਕਾਰ ਪਾਸੋਂ ਡੀ ਏ ਦੀਆਂ ਬਕਾਇਆ ਪੰਜ ਕਿਸ਼ਤਾਂ ਜਾਰੀ ਕਰਨ ਦੀ ਮੰਗ ਕੀਤੀ ਅਤੇ ਖਲਵਾੜਾ ਤੋਂ ਵਾਹਦ ਖਸਤਾ ਹਾਲਤ ਸੜਕ ਦੁਬਾਰਾ ਬਣਾਉਣ ਦੀ ਅਤੇ ਖਲਵਾੜਾ ਤੋਂ ਬਿਸ਼ਨਪੁਰ ਵਾਲੀ ਕੱਚੀ ਸੜਕ ਨੂੰ ਪੱਕੀ ਬਣਾਉਣ ਦੀ ਵੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਨੇ ਖਲਵਾੜਾ ਪਿੰਡ ਵਿਚਲੇ ਛੱਪੜ ਦੀ ਜਗ੍ਹਾ ਪਾਰਕ ਬਣਾਉਣ ਦੀ ਵੀ ਮੰਗ ਕੀਤੀ ਅਤੇ ਪਿੰਡ ਦੀ ਚੌਵੀ ਘੰਟੇ ਬਿਜਲੀ ਦੀ ਸਪਲਾਈ ਮੁੜ ਚਾਲੂ ਕਰਨ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਪ੍ਰਧਾਨ ਚਮਨ ਲਾਲ ਜੋਸ਼, ਮਾਸਟਰ ਗਿਆਨ ਚੰਦ ਨਈਅਰ, ਰਾਮ ਲਾਲ, ਹਰੀ ਪਾਲ, ਸੋਹਣ ਲਾਲ, ਸਤਪਾਲ, ਅਮਰਜੀਤ ਮਹਿਮੀ, ਨੰਜੂ ਰਾਮ, ਸੁਰਜੀਤ, ਬਿੱਲਾ, ਗੁਰਮੀਤ ਸਿੰਘ ਅਤੇ ਗੀਤਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ
Ad Position 24
No active advertisement