ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਵਿਕਾਸ ਦੇ ਦਾਅਵਿਆਂ ਨੂੰ ਮੂੰਹ ਚਿੜਾਉਂਦਾ ਕੋਟ ਈਸੇ ਖਾਂ ਵਿਚਲਾ ਸ੍ਰੀ ਅੰਮ੍ਰਿਤਸਰ ਸਾਹਿਬ ਮਾਰਗ

Ad Position 21
No active advertisement
ਅਜੀਤ ਡੈਸਕ 14-07-2026

ਕੋਟ ਈਸੇ ਖਾਂ, 13 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਮੁੱਖ ਮਾਰਗ ‘ਤੇ ਕੁਝ ਦੂਰੀ ‘ਤੇ ਸ਼ਹਿਰ ਵਿਚ ਹੀ ਇਕ ਜਗ੍ਹਾ ਤੋਂ ਸੜਕ ਪਿਛਲੇ ਕਈ ਮਹੀਨਿਆਂ ਤੋਂ ਟੁੱਟੀ ਹੋਣ ਕਰਕੇ ਇੱਥੇ ਹਾਦਸੇ ਵਾਪਰਨਾ ਆਮ ਜਿਹੀ ਗੱਲ ਹੋ ਗਈ ਹੈ ਪਰ ਇਸ ਸਮੱਸਿਆ ਨੂੰ ਲੈ ਕੇ ਭਾਵੇਂ ਕਿ ਸਥਾਨਕ ਲੋਕ ਕਈ ਵਾਰ ਗੁਹਾਰ ਲਗਾ ਚੁੱਕੇ ਹਨ ਪਰ ਨਾ ਤਾਂ ਸਬੰਧਿਤ ਸੜਕ ਮਹਿਕਮਾ ਤੇ ਨਾ ਹੀ ਹੋਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਕੋਈ ਸਾਰ ਲਈ ਗਈ ਹੈ। ਇੱਥੇ ਗੰਦੇ ਪਾਣੀ ਦੀ ਨਿਕਾਸੀ ਦਾ ਅਜੇ ਪੁਖ਼ਤਾ ਹੱਲ ਨਾ ਹੋਣ ਕਾਰਨ ਇਹ ਗੰਦਾ ਪਾਣੀ ਸੜਕ ਦੇ ਪਾਣੀ ਦੀ ਨਿਕਾਸੀ ਵਾਲੇ ਨਾਲਿਆਂ ਵਿਚ ਵੀ ਆਪਣੀ ਜਗ੍ਹਾ ਬਣਾ ਚੁੱਕਾ ਹੈ, ਦੂਜੇ ਪਾਸੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਪੰਚਾਇਤ ਜਾਂ ਕਿਸੇ ਕੌਂਸਲਰ ਨਾਲ ਗੱਲ ਹੁੰਦੀ ਤਾਂ ਕਈ ਮਹੀਨਿਆਂ ਤੋਂ ਹੀ ਅੱਗੋਂ ਇਹੀ ਜਵਾਬ ਹੁੰਦਾ ਹੈ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਤੇ ਜਲਦ ਹੱਲ ਹੋ ਜਾਵੇਗਾ। ਦੱਸਣਾ ਬਣਦਾ ਹੈ ਕਿ ਇੱਥੇ ਤਲਵੰਡੀ ਨੌਂ ਬਹਾਰ ਵਾਲੀ ਸੜਕ ਦੇ ਕੋਲੋਂ ਦੀ ਲੈ ਕੇ ਕਰੀਬ 30-40 ਮੀਟਰ ਅੱਗੇ ਤੱਕ ਸੜਕ ਉੱਪਰ ਜ਼ਿਆਦਾ ਦੇਰ ਖੜਦੇ ਗੰਦੇ ਪਾਣੀ ਕਾਰਨ ਮੁੱਖ ਸੜਕ ਦਾ ਇਕ ਹਿੱਸਾ ਕਾਫੀ ਖ਼ਰਾਬ ਹੈ ਤੇ ਵੱਡੇ ਟੋਏ ਹੋਣ ਕਾਰਨ ਜਦੋਂ ਵਾਹਨ ਚੌਂਕ ਵਾਲੇ ਪਾਸਿਉਂ ਅੰਮ੍ਰਿਤਸਰ ਜਾਣ ਵਾਲੇ ਰਸਤੇ ਵੱਲ ਆਪਣੀ ਰਫ਼ਤਾਰ ਮੁਤਾਬਿਕ ਚਲਦੇ ਹਨ ਤਾਂ ਇੱਥੇ ਸੜਕ ਤੇ ਪਾਣੀ ਖੜਾ ਹੋਣ ਕਰਕੇ ਟੋਏ ਵੀ ਦਿਖਾਈ ਨਹੀਂ ਦਿੰਦੇ ਤੇ ਹਾਦਸੇ ਵਾਪਰ ਜਾਂਦੇ ਹਨ। ਪਿਛਲੇ ਕੁਝ ਸਮੇਂ ਵਿਚ ਤਾਂ ਇੱਥੇ ਕਈ ਗੱਡੀਆਂ ਦੇ ਟਾਇਰ ਤੱਕ ਫਟ ਗਏ ਤੇ ਇਕ ਦੋ ਕਾਰਾਂ ਦੀਆਂ ਖੜਬਾਜ਼ੀਆਂ ਤੱਕ ਵੀ ਲੱਗ ਚੁੱਕੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਨੈਸ਼ਨਲ ਹਾਈਵੇ ਅਤੇ ਟੋਲ ਰੋਡ ਹੋਣ ਦੇ ਬਾਵਜੂਦ ਨਾ ਤਾਂ ਸੜਕ ਵਾਲਿਆਂ ਵਲੋਂ ਇਸ ਦੀ ਮੁਰੰਮਤ ਕਰਵਾਈ ਗਈ ਤੇ ਨਾ ਹੀ ਇਥੋਂ ਪਾਣੀ ਖੜਨ ਤੋਂ ਰੋਕਣ ਲਈ ਕਿਸੇ ਵਿਭਾਗ ਨੇ ਧਿਆਨ ਦਿੱਤਾ। ਜਦੋਂ ਮੀਂਹ ਪੈਂਦਾ ਹੈ ਤਾਂ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸੜਕ ਦੇ ਡਿਵਾਈਡਰ ਵਿਚ ਲੰਮੀ ਦੂਰੀ ਤੱਕ ਸ਼ਹਿਰ ਵਿਚ ਲੱਗੀਆਂ ਲਾਈਟਾਂ ਦੇ ਕੁਝ ਖੰਭੇ ਤਾਂ ਟੁੱਟ ਚੁੱਕੇ ਹਨ ਤੇ ਬਾਕੀ ਜਿੰਨੇ ਵੀ ਖੰਭੇ ਹਨ, ਉਹ ਲਾਈਟਾਂ ਵੀ ਕਾਫੀ ਸਮੇਂ ਤੋਂ ਬੰਦ ਹਨ ਤੇ ਰਾਤ ਸਮੇਂ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ। ਦੂਸਰੀ ਵੱਡੀ ਗੱਲ ਇਹ ਹੈ ਕਿ ਅੰਮ੍ਰਿਤਸਰ ਵਾਲੇ ਪਾਸਿਉਂ ਜਦੋਂ ਸ਼ਹਿਰ ਵਿਚ ਦਾਖਲ ਹੋਈਏ ਤਾਂ ਇੱਥੇ ਨਹਿਰ ਦੀ ਪੁਲੀ ਨੂੰ ਕਰਾਸ ਕਰਨ ਤੋਂ ਬਾਅਦ, ਜਿੱਥੋਂ ਵਨ-ਵੇ ਡਿਵਾਈਡਰ ਸ਼ੁਰੂ ਹੁੰਦਾ ਹੈ, ਉੱਥੇ ਸ਼ੁਰੂ ਵਿਚ ਰਿਫ਼ਲੈਕਟਰ ਵਾਲਾ ਸਾਈਨ ਬੋਰਡ ਵੀ ਗ਼ਾਇਬ ਹੈ ਤੇ ਇੱਥੇ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਵਿਕਾਸ ਦੇ ਦਾਅਵੇ ਤਾਂ ਸਰਕਾਰਾਂ ਵਲੋਂ ਬਹੁਤ ਕੀਤੇ ਜਾਂਦੇ ਹਨ ਪਰ ਇੱਥੇ ਇਸ ਸਮੱਸਿਆ ਨੂੰ ਲੈ ਕੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਸੰਬੰਧਿਤ ਮਹਿਕਮੇ ਜਾਂ ਅਧਿਕਾਰੀ ਅਜੇ ਹੋਰ ਹਾਦਸਿਆਂ ਦੀ ਉਡੀਕ ਕਰ ਰਹੇ ਹੋਣ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਸਾਂਝਾ ਫ਼ਰੰਟ ਅਤੇ ਸਾਂਝਾ ਮੰਚ ਵਲੋਂ ਸੂਬਾ ਪੱਧਰੀ ਮਹਾਂ ਰੈਲੀ 7 ਅਗਸਤ ਨੂੰ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਪਰਸ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ
Ad Position 24
No active advertisement