06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਰੋਟਰੀ ਕਲੱਬ ਮੋਗਾ ਸਿਟੀ ਵਲੋਂ ਸਹੁੰ ਚੁੱਕ ਤੇ ਪਰਿਵਾਰ ਮਿਲਣ ਸਮਾਰੋਹ

Ad Position 21
No active advertisement
ਅਜੀਤ ਡੈਸਕ 21-07-2026
ਮੋਗਾ, 20 ਜੁਲਾਈ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ 2026-27 ਲਈ ਰੋਟਰੀ ਮਿਸ਼ਨ ਨੂੰ ਘਰ ਘਰ ਪੁੱਜਦਾ ਕਰਨ ਲਈ 26ਵਾਂ ਸਾਲਾਨਾ ਸਥਾਪਨਾ ਸਹੁੰ ਚੁੱਕ (ਤਾਜਪੋਸ਼ੀ) ਸਮਾਗਮ ਅਤੇ ਰੋਟਰੀ ਮੈਂਬਰ ਪਰਿਵਾਰ ਮਿਲਣ ਸਮਾਰੋਹ ਹੋਟਲ ਪਾਰਕ ਰੀਜੈਂਸੀ ਮੋਗਾ ਵਿਖੇ ਕਰਵਾਇਆ ਗਿਆ। ਤਾਜਪੋਸ਼ੀ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਨਾਲ ਹੋਈ। ਸਮਾਗਮ ਵਿਚ ਕਲੱਬ ਦੇ ਸਾਬਕਾ ਪ੍ਰਧਾਨ ਪ੍ਰਵੇਸ ਗੋਇਲ ਨੇ ਕਲੱਬ ਦੇ ਕੀਤੇ ਕਾਰਜਾਂ ਦੀ ਰਿਪੋਰਟ ਪੜ੍ਹੀ। ਉਨ੍ਹਾਂ ਨਵੇਂ ਬਣੇ ਪ੍ਰਧਾਨ ਰਜੀਵ ਬੇਦੀ ਤੇ ਟੀਮ ਨੂੰ ਰੋਟਰੀ ਮਿਸ਼ਨ ਤੇ ਡਟ ਕੇ ਪਹਿਰਾ ਦੇਣ ਲਈ ਰੋਟਰੀ ਕਾਲਰ ਦੇ ਕੇ ਕਲੱਬ ਦੀ ਜ਼ੁੰਮੇਵਾਰੀ ਸੌਂਪੀ। ਸਹਾਇਕ ਗਵਰਨਰ ਰੋਟਰੀ ਰਾਜਿੰਦਰ ਸਚਦੇਵਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਸਹਾਇਕ ਗਵਰਨਰ ਰੋਟਰੀ ਰਾਜਿੰਦਰ ਸਚਦੇਵਾ, ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਖ਼ਜ਼ਾਨਚੀ ਵਿਨੋਦ ਗਰਗ ਅਤੇ ਪ੍ਰੋਜੈਕਟ ਚੇਅਰਮੈਨ ਪ੍ਰੇਮ ਜਿੰਦਲ ਨੇ ਸਾਂਝੇ ਤੌਰ ‘ਤੇ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਚੇਅਰਮੈਨ ਵਿਜੇ ਮਦਾਨ ਨੇ ਦੱਸਿਆ ਕਿ ਕਲੱਬ ਦੀ ਸਥਾਪਨਾ ਸਾਲ 2000 ਵਿਚ ਹੋਈ ਸੀ। ਕਲੱਬ ਨੇ ਪਿਛਲੇ 25 ਸਾਲਾਂ ਤੋਂ ਲਗਾਤਾਰ ਸਮਾਜਿਕ ਕਾਰਜ ਕਰਕੇ ਸ਼ਹਿਰ ਵਿਚ ਇਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਕਾਰਜ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਖ਼ਜ਼ਾਨਚੀ ਵਿਨੋਦ ਗਰਗ ਨੇ ਕਿਹਾ ਕਿ ਰੋਟਰੀ ਦਾ ਮੰਤਵ ਸੇਵਾ ਹੈ ਤੇ ਸਮਾਜ ਭਲਾਈ ਦੇ ਕਾਰਜ ਮੈਂਬਰਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ, ਸਮੂਹਿਕ ਕੰਨ੍ਹਿਆਂ ਦਾਨ ਸਮਾਗਮ ਅਤੇ ਸਮਾਜ ਸੇਵਾ ਪ੍ਰੋਜੈਕਟ ਨੇਪਰੇ ਚਾੜੇ ਜਾਣਗੇ। ਅਧਿਆਪਕ ਦਿਵਸ ‘ਤੇ ਅਧਿਆਪਕਾਂ ਦਾ ਸਨਮਾਨ ਵੀ ਕਰੇਗਾ। ਕਲੱਬ ਵਲੋਂ ਪਰਿਵਾਰ ਮਿਲਣ ਸਮਾਰੋਹ ਵਿਚ ਕਲੱਬ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਨਾਮਵਰ ਕਲਾਕਾਰ ਮਿਸਟਰ ਬੇਗੀ ਚੰਡੀਗੜ੍ਹ ਤੇ ਟੀਮ ਵਲੋਂ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕਰਦਿਆ ਆਪਣੀ ਕਲ੍ਹਾ ਰਾਹੀਂ ਸਿਰੋਤਿਆਂ ਨੂੰ ਕੀਲੀ ਰੱਖਿਆ। ਇਸ ਮੌਕੇ ‘ਤੇ ਕਲੱਬ ਦੇ ਪਰਿਵਾਰਕ ਮੈਂਬਰਾਂ ਅਤੇ ਕੀਰਤ ਸੱਗੂ ਤੇ ਸਾਥੀ ਬੱਚਿਆਂ ਨੇ ਵੀ ਗੀਤਾਂ ਤੇ ਪੇਸ਼ਕਾਰੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 37 ਦੇ ਸਾਬਕਾ ਅਕਾਲੀ ਉਮੀਦਵਾਰ ਜਤਿੰਦਰ ਸਿੰਘ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਵਿਧਾਇਕ ਨੇ ਗੜਿਆਂ ਨਾਲ ਨੁਕਸਾਨੀਆਂ ਫ਼ਸਲਾਂ ਲਈ 7 ਕਰੋੜ ਦੀ ਰਾਸ਼ੀ ਦੇ ਚੈੱਕ ਵੰਡੇ
Ad Position 24
No active advertisement