06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਤੇਜ਼ ਰਫ਼ਤਾਰ ਮਹਿੰਦਰਾ ਪਿਕਅਪ ’ਤੇ ਲੱਦੀਆਂ ਪਾਈਪਾਂ ਮੂਹਰੇ ਜਾਂਦੀ ਕਾਰ ਉੱਪਰ ਪਲਟੀਆਂ

Ad Position 21
No active advertisement
ਅਜੀਤ ਡੈਸਕ 23-07-2026

ਕੋਟ ਈਸੇ ਖਾਂ, 22 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਮੁੱਖ ਚੌਂਕ ਬਾਬਾ ਨਿਧਾਨ ਸਿੰਘ ਕੋਲ ਮੋਗਾ ਵਾਲੇ ਪਾਸਿਉਂ ਦੁਪਹਿਰ ਸਮੇਂ ਇਕ ਆ ਰਹੀ ਤੇਜ਼ ਰਫ਼ਤਾਰ ਮਹਿੰਦਰਾ ਪਿਕਅਪ ਗੱਡੀ ਵਿਚ ਲੱਦੀਆਂ ਲੰਬੀਆਂ ਪਲਾਸਟਿਕ ਦੀਆਂ ਸਾਰੀਆਂ ਪਾਈਪਾਂ ਅਗਲੇ ਪਾਸੇ ਇਕ ਕਾਲੇ ਰੰਗ ਦੀ ਕਾਰ ਉੱਪਰ ਜਾ ਡਿੱਗੀਆਂ। ਮੌਕੇ ‘ਤੇ ਹੀ ਪੁੱਜਣ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਵਾਲੇ ਪਾਸਿਉਂ ਆ ਰਹੀ ਕਾਲੇ ਰੰਗ ਦੀ ਕਾਰ ਨੰਬਰ ਪੀ.ਬੀ. 76 ਸੀ. 1467 ਜਦੋਂ ਚੌਂਕ ਦੇ ਨੇੜੇ ਪੁੱਜੀ ਤਾਂ ਪਿੱਛੇ ਹੀ ਆ ਰਹੀ ਪਾਈਪਾਂ ਦੀ ਲੱਦੀ ਇਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅਪ ਨੰਬਰ ਪੀ.ਬੀ. 29 ਏ.ਐਚ. 6972 ਗੱਡੀ ਦੀਆਂ ਸਾਰੀਆਂ ਪਾਈਪਾਂ ਕਾਰ ਉੱਪਰ ਜਾ ਡਿੱਗੀਆਂ ਤੇ ਕਾਰ ਚਾਲਕ ਨੇ ਮੁਸ਼ਕਿਲ ਨਾਲ ਆਪਣਾ ਤੇ ਸਾਥੀ ਸਵਾਰੀਆਂ ਦਾ ਬਚਾਅ ਕੀਤਾ, ਪਾਈਪਾਂ ਡਿੱਗਣ ਕਾਰਨ ਕਾਰ ਦੀ ਛੱਤ ਨੁਕਸਾਨੀ ਗਈ। ਗ਼ਨੀਮਤ ਇਹ ਰਹੀ ਕਿ ਆਸੇ ਪਾਸੇ ਵਾਲੀਆਂ ਆ ਜਾ ਰਹੀਆਂ ਗੱਡੀਆਂ ਕੁਝ ਦੂਰ ਸਨ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਪਿਕਅਪ ਚਾਲਕ ਵਾਪਰੀ ਇਸ ਘਟਨਾ ਕਾਰਨ ਘਬਰਾ ਕੇ ਇਕ ਵਾਰ ਤਾਂ ਗੱਡੀ ਛੱਡ ਕੇ ਦੌੜ ਗਿਆ। ਕੁਝ ਲੋਕਾਂ ਦੇ ਦੱਸਣ ਮੁਤਾਬਿਕ ਲੱਦੀਆਂ ਹੋਈਆਂ ਪਾਈਪਾਂ ਪੂਰੀ ਪਕੜ ਨਾਲ ਨਹੀਂ ਬੰਨੀਆਂ ਹੋਈਆਂ ਲੱਗਦੀਆਂ ਸਨ, ਜਿਸ ਕਾਰਨ ਉਹ ਆਸਾਨੀ ਨਾਲ ਅੱਗੇ ਜਾਂਦੀ ਕਾਰ ਉੱਪਰ ਜਾ ਡਿੱਗੀਆਂ। ਮੌਕੇ ‘ਤੇ ਪੁਲਿਸ ਪਾਰਟੀ ਵਲੋਂ ਵੀ ਜਾਂਚ ਕੀਤੀ ਜਾ ਰਹੀ ਸੀ। ਦੱਸਣਾ ਬਣਦਾ ਹੈ ਕਿ ਬੀਤੇ ਮੰਗਲਵਾਰ ਸ਼ਾਮ ਇੱਥੇ ਹੀ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ ਹੋ ਗਈ ਤੇ ਮੁੱਖ ਚੌਂਕ ਵੀ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ। ਸ਼ਹਿਰ ਦੇ ਸਮਾਜਸੇਵੀ ਪਤਵੰਤਿਆਂ ਨੇ ਕਿਹਾ ਕਿ ਚੌਂਕ ਵਿਚੋਂ ਮੋਗਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਜਗਰਾਉਂ ਵਰਗੇ ਸ਼ਹਿਰਾਂ ਦੇ ਰਸਤੇ ਹੋਣ ਕਾਰਨ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਤੇ ਮੁੱਖ ਚੌਂਕ ‘ਚ ਪੁੱਜਦੇ ਸਮੇਂ ਗੱਡੀਆਂ ਦੀ ਰਫ਼ਤਾਰ ਵੀ ਆਮ ਤੌਰ ‘ਤੇ ਤੇਜ਼ ਹੀ ਹੁੰਦੀ ਹੈ, ਜਿਸ ਕਾਰਨ ਘਟਨਾਵਾਂ ਹੋਣਾ ਸੁਭਾਵਿਕ ਹੈ, ਪਰ ਇੰਨਾ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ, ਜੇਕਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਨ੍ਹਾਂ ਸੜਕਾਂ ‘ਤੇ ਲੋੜ ਮੁਤਾਬਿਕ ਸਪੀਡ ਬਰੇਕਰ ਬਣਵਾਏ ਤਾਂ ਜੋ ਵਾਪਰਦੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਅੱਜ ਟੋਲ ਪਲਾਜ਼ਿਆਂ ’ਤੇ ਉਮੜਿਆ ਕਿਸਾਨਾਂ ਦਾ ਜਨ ਸੈਲਾਬ ਕੇਂਦਰ ਸਰਕਾਰ ਲਈ ਸਖਤ ਚਿਤਾਵਨੀ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਸਕੂਲ ਦਾ ਨਾਂਅ ਕੀਤਾ ਰੌਸ਼ਨ
Ad Position 24
No active advertisement