06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਰੇਤਾ ਨਾਲ ਭਰੇ ਓਵਰਲੋਡ ਟਰਾਲਿਆਂ ਕਾਰਨ ਸੜਕਾਂ ਹੋ ਰਹੀਆਂ ਖ਼ਰਾਬ, ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ

Ad Position 21
No active advertisement
ਅਜੀਤ ਡੈਸਕ 23-07-2026

ਫ਼ਤਿਹਗੜ੍ਹ ਪੰਜਤੂਰ, 22 ਜੁਲਾਈ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ ਦੇ ਕਸਬਾ ਫ਼ਤਿਹਗੜ੍ਹ ਪੰਜਤੂਰ ਅਤੇ ਇਲਾਕੇ ਵਿਚ ਦਰਿਆ ਵਾਲੇ ਪਾਸਿਉਂ ਆ ਰਹੇ ਰੇਤਾ ਨਾਲ ਭਰੇ ਭਾਰੀ ਅਤੇ ਕਈ ਵਾਰ ਓਵਰਲੋਡ ਟਰਾਲਿਆਂ ਦੀ ਆਵਾਜਾਈ ਕਾਰਨ ਸੜਕਾਂ ਦੀ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਹੈ। ਭਾਰੀ ਵਾਹਨਾਂ ਦੀ ਬੇਤਹਾਸ਼ਾ ਆਵਾਜਾਈ ਨਾਲ ਜਿੱਥੇ ਸੜਕਾਂ ਦਾ ਨੁਕਸਾਨ ਹੋ ਰਿਹਾ, ਉੱਥੇ ਹੀ ਆਮ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੜਕਾਂ ਦੀ ਹਾਲਤ ਹੋਰ ਵੀ ਬਦਤਰ ਹੋ ਸਕਦੀ ਹੈ। ਲੋਕਾਂ ਅਨੁਸਾਰ ਰੇਤਾ ਨਾਲ ਲੱਦੇ ਭਾਰੀ ਟਰਾਲੇ ਖ਼ਾਸ ਕਰਕੇ ਦੇਰ ਸ਼ਾਮ ਰਾਤ ਸੜਕਾਂ ‘ਤੇ ਦੌੜਦੇ ਹਨ। ਕਈ ਵਾਹਨਾਂ ਵਿਚ ਸਮਰੱਥਾ ਤੋਂ ਵੱਧ ਰੇਤਾ ਭਰਿਆ ਹੋਣ ਕਾਰਨ ਸੜਕਾਂ ‘ਤੇ ਵਾਧੂ ਦਬਾਅ ਪੈਂਦਾ ਹੈ। ਇਸ ਤੋਂ ਇਲਾਵਾ, ਟਰਾਲਿਆਂ ਵਿਚੋਂ ਰੇਤਾ ਸੜਕਾਂ ‘ਤੇ ਡਿੱਗਣ ਅਤੇ ਹਵਾ ਨਾਲ ਉੱਡਣ ਕਾਰਨ ਧੂੜ-ਮਿੱਟੀ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਸੜਕ ਕਿਨਾਰੇ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਧੂੜ ਕਾਰਨ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਦੋਪਹੀਆ ਵਾਹਨ ਚਾਲਕਾਂ ਨੂੰ ਖ਼ਾਸ ਤੌਰ ‘ਤੇ ਮੁਸ਼ਕਲ ਆਉਂਦੀ ਹੈ, ਕਿਉਂਕਿ ਤੇਜ਼ ਰਫ਼ਤਾਰ ਨਾਲ ਲੰਘਦੇ ਭਾਰੀ ਟਰਾਲਿਆਂ ਕਾਰਨ ਧੂੜ ਦੇ ਗੁਬਾਰ ਉੱਠਦੇ ਹਨ ਅਤੇ ਕਈ ਵਾਰ ਅੱਗੇ ਦਾ ਰਸਤਾ ਵੀ ਸਾਫ਼ ਨਜ਼ਰ ਨਹੀਂ ਆਉਂਦਾ। ਲੋਕਾਂ ਕਹਿਣਾ ਕਿ ਭਾਰੀ ਟਰਾਲਿਆਂ ਦੀ ਤੇਜ਼ ਰਫ਼ਤਾਰ ਅਤੇ ਬੇਤਰਤੀਬ ਆਵਾਜਾਈ ਕਾਰਨ ਸਕੂਲ ਜਾਣ ਵਾਲੇ ਬੱਚਿਆਂ, ਬਜ਼ੁਰਗਾਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ। ਸੜਕਾਂ ‘ਤੇ ਵਧ ਰਹੀ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਜੇਕਰ ਟਰਾਲਿਆਂ ਦੀ ਓਵਰ ਲੋਡਿੰਗ ਅਤੇ ਨਿਯਮਾਂ ਦੀ ਉਲੰਘਣਾ ‘ਤੇ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇ ਤਾਂ ਸੜਕਾਂ ਨੂੰ ਹੋ ਰਹੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਭਾਰੀ ਵਾਹਨਾਂ ਦੀ ਨਿਯਮਤ ਜਾਂਚ ਕੀਤੀ ਜਾਵੇ, ਓਵਰਲੋਡ ਵਾਹਨਾਂ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਰੇਤਾ ਦੀ ਢੋਆ-ਢੁਆਈ ਦੌਰਾਨ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਲੋਕਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰੇਤਾ ਨਾਲ ਭਰੇ ਟਰਾਲਿਆਂ ਦੀ ਆਵਾਜਾਈ ‘ਤੇ ਨਿਯਮਾਂ ਅਨੁਸਾਰ ਨਿਗਰਾਨੀ ਕੀਤੀ ਜਾਵੇ ਅਤੇ ਓਵਰ ਲੋਡਿੰਗ ਕਰਨ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸੜਕਾਂ ਦੀ ਸੁਰੱਖਿਆ, ਆਮ ਲੋਕਾਂ ਦੀ ਸਹੂਲਤ ਅਤੇ ਹਾਦਸਿਆਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ।

Ad Position 22
No active advertisement
ਪਿਛਲੀ ਖ਼ਬਰ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰ ਸ਼ਾਮਿਲ ਕਰਨ ਲਈ ਆਨਲਾਈਨ ਅਰਜ਼ੀਆਂ ਭਰਨੀਆਂ ਸ਼ੁਰੂ ਅਗਲੀ ਖ਼ਬਰ ਅੱਜ ਟੋਲ ਪਲਾਜ਼ਿਆਂ ’ਤੇ ਉਮੜਿਆ ਕਿਸਾਨਾਂ ਦਾ ਜਨ ਸੈਲਾਬ ਕੇਂਦਰ ਸਰਕਾਰ ਲਈ ਸਖਤ ਚਿਤਾਵਨੀ
Ad Position 24
No active advertisement