05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੀ.ਐਨ.ਬੀ. ਵਲੋਂ ਹੋਣਹਾਰ ਵਿਦਿਆਰਥਣਾਂ ਲਈ ਸਕਾਲਰਸ਼ਿਪ ਸੰਬੰਧੀ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 25-07-2026
ਕਿਸ਼ਨਪੁਰਾ ਕਲਾਂ, 24 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਨੈਸ਼ਨਲ ਬੈਂਕ ਕਿਸ਼ਨਪੁਰਾ ਕਲਾਂ ਦੇ ਬੈਂਕ ਮੈਨੇਜਰ ਮਨੋਜ ਕੁਮਾਰ ਅਤੇ ਸੀਨੀਅਰ ਅਸਿਸਟੈਂਟ ਅਧਿਕਾਰੀ ਸਤਪਾਲ ਸਿੰਘ ਸੱਤਾ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਹਾਈ ਸਕੂਲ ਦੇ ਪ੍ਰਬੰਧਕਾਂ ਨਾਲ ਸਕਾਲਰਸ਼ਿਪ ਯੋਜਨਾ ਸਬੰਧੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੌਕੇ ਬੈਂਕ ਮੈਨੇਜਰ ਮਨੋਜ ਕੁਮਾਰ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਵਲੋਂ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੀਆਂ ਉਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਆਪਣੀ-ਆਪਣੀ ਜਮਾਤ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਵਿਦਿਆਰਥਣਾਂ ਨੂੰ ਸਿੱਖਿਆ ਦੇ ਖੇਤਰ ਵਿਚ ਹੋਰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੀ ਮਿਹਨਤ ਨੂੰ ਸਨਮਾਨਿਤ ਕਰਨਾ ਹੈ। ਬੈਂਕ ਮੈਨੇਜਰ ਮਨੋਜ ਕੁਮਾਰ ਅਤੇ ਸੀਨੀਅਰ ਅਸਿਸਟੈਂਟ ਅਧਿਕਾਰੀ ਸਤਪਾਲ ਸਿੰਘ ਸੱਤਾ ਨੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਨਾਮ ਅਤੇ ਲੋੜੀਂਦੇ ਵੇਰਵੇ ਜਲਦ ਤੋਂ ਜਲਦ ਬੈਂਕ ਨੂੰ ਉਪਲਬਧ ਕਰਵਾਏ ਜਾਣ, ਤਾਂ ਜੋ ਸਕਾਲਰਸ਼ਿਪ ਦੀ ਰਕਮ ਯੋਗ ਅਤੇ ਹੱਕਦਾਰ ਵਿਦਿਆਰਥਣਾਂ ਤੱਕ ਸਮੇਂ ਸਿਰ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਬੈਂਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਲੋਕ-ਭਲਾਈ ਯੋਜਨਾਵਾਂ ਅੱਗੇ ਵੀ ਜਾਰੀ ਰੱਖੇਗਾ। ਇਸ ਮੌਕੇ ਮਾਸਟਰ ਲਖਵੀਰ ਸਿੰਘ ਮੱਲ੍ਹੀ, ਨਵਜੋਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਮ.ਡੀ. ਵਿੱਦਿਅਕ ਸੰਸਥਾਵਾਂ ਦੀ ਸੁਰਪ੍ਰੀਤ ਕੌਰ ਸੰਧੂ ਨੇ ਰਚਿਆ ਨਵਾਂ ਇਤਿਹਾਸ ਅਗਲੀ ਖ਼ਬਰ ਕਲੇਰ ਸਕੂਲ ਵਿਚ ਕਲਾ, ਡਰਾਇੰਗ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ
Ad Position 24
No active advertisement