05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕੇਂਦਰ ਤੇ ਪੰਜਾਬ ’ਚ ਪੇਪਰ ਲੀਕ ਹੋਣ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ-ਪ੍ਰਧਾਨ ਹਰੀ ਖਾਈ

Ad Position 21
No active advertisement
ਅਜੀਤ ਡੈਸਕ 25-07-2026
ਮੋਗਾ, 24 ਜੁਲਾਈ (ਸੁਰਿੰਦਰਪਾਲ ਸਿੰਘ)-ਕੇਂਦਰ ਅਤੇ ਪੰਜਾਬ ’ਚ ਪੇਪਰ ਲੀਕ ਹੋਣ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਕਰਦੇ ਹੋਏ ਕਿਹਾ ਕਿ ਦਿੱਲੀ ਵਿਚ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਦੋਵੇਂ ਨੌਜਵਾਨਾਂ ਨੂੰ ਇਨਸਾਫ ਦੇਣ ਵਿਚ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ ਕੇ ਮੋਦੀ ਸਰਕਾਰ ਦੇ ਰਾਜ ਵਿਚ ਨੀਟ ਪੇਪਰ ਲੀਕ ਨੇ ਲੱਖਾਂ ਵਿਦਿਆਰਥੀਆਂ ਦਾ ਭਰੋਸਾ ਤੋੜ ਦਿੱਤਾ। ਦੇਸ਼ ਭਰ ਦੇ ਵਿਦਿਆਰਥੀ ਸੜਕਾਂ ’ਤੇ ਉੱਤਰੇ ਪਰ ਕੇਂਦਰ ਸਰਕਾਰ ਨੇ ਲੰਬੇ ਸਮੇਂ ਤੱਕ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ| ਨੀਟ ਵਿਵਾਦ ਤੋਂ ਬਾਅਦ ਕਈ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆਈਆਂ। ਇਹ ਸਿਰਫ ਇਕ ਇਮਤਿਹਾਨ ਦਾ ਮਾਮਲਾ ਨਹੀਂ ਸਗੋਂ ਲੱਖਾਂ ਪਰਿਵਾਰਾਂ ਦੇ ਸੁਪਨਿਆਂ ਦਾ ਸਵਾਲ ਹੈ। ਪ੍ਰਧਾਨ ਖਾਈ ਨੇ ਕਿਹਾ ਦੂਜੇ ਪਾਸੇ ਪੰਜਾਬ ਵਿਚ ਵੀ ਹਾਲਾਤ ਵੱਖਰੇ ਨਹੀਂ ਹਨ। ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਫਾਰਮਾਸਿਸਟ ਭਰਤੀ ਪ੍ਰੀਖਿਆ, ਬਾਰ੍ਹਵੀਂ ਅੰਗਰੇਜ਼ੀ ਅਤੇ ਪੀ. ਐਸ. ਟੀ. ਈ. ਟੀ. ਵਰਗੇ ਪੇਪਰ ਲੀਕ ਹੋ ਚੁੱਕੇ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਗਰੁੱਪ-ਬੀ ਪੇਪਰ ਲੀਕ ਮਾਮਲੇ ਵਿਚ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਜਾਂਚ ਨਹੀਂ ਹੋਈ। ਅੱਜ ਭਗਵੰਤ ਮਾਨ ਸਰਕਾਰ ਦੇ ਮੰਤਰੀ ਦਿੱਲੀ ਜਾ ਕੇ ਨੌਜਵਾਨਾਂ ਲਈ ਹਮਦਰਦੀ ਦਿਖਾ ਰਹੇ ਹਨ ਪਰ ਪੰਜਾਬ ਦੇ ਨੌਜਵਾਨਾਂ ਨੂੰ ਉਹ ਕੀ ਜਵਾਬ ਦੇਣਗੇ ਜੋ ਮਹੀਨਿਆਂ ਤੋਂ ਧਰਨੇ ਦੇ ਰਹੇ ਹਨ| ਪੰਜਾਬ ਦੇ ਬੱਚੇ ਆਪਣੇ ਹੱਕਾਂ ਲਈ ਸੜਕਾਂ ’ਤੇ ਬੈਠੇ ਹਨ ਪਰ ਉਨ੍ਹਾਂ ਨੂੰ ਨਿਆਂ ਦੇਣ ਦੀ ਥਾਂ ਪੁਲਿਸ ਦੀਆਂ ਲਾਠੀਆਂ ਅਤੇ ਧੱਕੇ ਮਿਲ ਰਹੇ ਹਨ। ਪ੍ਰਧਾਨ ਖਾਈ ਨੇ ਕਿਹਾ ਕੇ ਦਿੱਲੀ ਵਿਚ ਮੋਦੀ ਸਰਕਾਰ ਅਤੇ ਪੰਜਾਬ ਵਿਚ ਮਾਨ ਸਰਕਾਰ ਦਾ ਮਾਡਲ ਇਕੋ ਜਿਹਾ ਹੈ| ਪਹਿਲਾਂ ਪੇਪਰ ਲੀਕ ਹੁੰਦੇ ਹਨ ਫਿਰ ਸਰਕਾਰਾਂ ਚੁੱਪ ਰਹਿੰਦੀਆਂ ਹਨ ਅਤੇ ਆਖਰ ਵਿਚ ਵਿਦਿਆਰਥੀਆਂ ਨੂੰ ਹੀ ਸੰਘਰਸ਼ ਕਰਨਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੀ ਹਮਾਇਤ ’ਚ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਮੁੱਖ ਚੋਣ ਅਫ਼ਸਰ ਪੰਜਾਬ ਅਨਿਦਤਾ ਮਿੱਤਰਾ ਵਲੋਂ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਨੂੰ ਕੀਤਾ ਸਨਮਾਨਿਤ
Ad Position 24
No active advertisement