02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕੇ.ਐਸ. ਮਾਨ ਦੇ ਹੱਕ ਵਿਚ ਜਥੇਬੰਦੀਆਂ ਵਲੋਂ ਥਾਣਾ ਕੋਟ ਈਸੇ ਖਾਂ ਅੱਗੇ ਰੋਸ ਧਰਨਾ

ਕੋਟ ਈਸੇ ਖਾਂ, 1 ਅਗਸਤ (ਗੁਰਮੀਤ ਸਿੰਘ ਖਾਲਸਾ)- ਜਿੰਮ ਸੰਚਾਲਕ ਅਤੇ ਸੋਸ਼ਲ ਮੀਡੀਆ ’ਤੇ ਚਰਚਿਤ ਆਗੂ ਕੁਲਵਿੰਦਰ ਸਿੰਘ ਮਾਨ ’ਤੇ ਪੁਲਿਸ ਵਲੋਂ ਸੰਗੀਨ ਧਾਰਾਵਾਂ ਤਹਿਤ ਹੋਏ ਮੁਕੱਦਮੇ ਦੇ ਖਿਲਾਫ ਵੱਖ-ਵੱਖ ਜਥੇਬੰਦੀਆਂ ਵਲੋਂ ਥਾਣਾ ਕੋਟ ਈਸੇ ਖਾਂ ਅੱਗੇ ਰੋਹ ਭਰਪੂਰ ਰੋਸ ਧਰਨਾ ਦਿੱਤਾ ਗਿਆ| ਜਿਸ ਵਿਚ ਪੰਜਾਬੀ ਸਿਨਮਾ ਤੋਂ ਬਾਅਦ ਸਮਾਜਿਕ ਮੁੱਦਿਆਂ ਪ੍ਰਤੀ ਸਰਗਰਮ ਆਗੂ ਅਮਿਤੋਜ ਸਿੰਘ ਮਾਨ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਇਸ ਮੁਕੱਦਮੇ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਦੂਜੇ ਪਾਸੇ ਕੁਲਵਿੰਦਰ ਮਾਨ ਖਿਲਾਫ ਮੁਕੱਦਮਾ ਦਰਜ ਕਰਵਾਉਣ ਵਾਲੀ ਧਿਰ ਤੇ ਹੋਰਨਾਂ ਨੌਜਵਾਨਾਂ ਵਲੋਂ ਥਾਣੇ ਨਜ਼ਦੀਕ ਮਿਥੀ ਹੋਈ ਥਾਂ ਨੇੜੇ ਆਪਣਾ ਧਰਨਾ ਲਗਾ ਦਿੱਤਾ ਗਿਆ ਜਿਸ ਨਾਲ ਮਾਹੌਲ ਇਕ ਵਾਰ ਤਣਾਅ ਪੂਰਨ ਹੋ ਗਿਆ।

Ad Position 21
No active advertisement
ਕੁਲਵਿੰਦਰ ਮਾਨ ਦੇ ਹੱਕ ’ਚ ਲੱਗੇ ਧਰਨੇ ਦੌਰਾਨ ਆਗੂਆਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੰਦੇ ਡੀ.ਐਸ.ਪੀ ਧਰਮਕੋਟ| ਤਸਵੀਰ: ਗੁਰਮੀਤ ਸਿੰਘ ਖਾਲਸਾ 02-08-2026
ਕੋਟ ਈਸੇ ਖਾਂ, 1 ਅਗਸਤ (ਗੁਰਮੀਤ ਸਿੰਘ ਖਾਲਸਾ)- ਜਿੰਮ ਸੰਚਾਲਕ ਅਤੇ ਸੋਸ਼ਲ ਮੀਡੀਆ ’ਤੇ ਚਰਚਿਤ ਆਗੂ ਕੁਲਵਿੰਦਰ ਸਿੰਘ ਮਾਨ ’ਤੇ ਪੁਲਿਸ ਵਲੋਂ ਸੰਗੀਨ ਧਾਰਾਵਾਂ ਤਹਿਤ ਹੋਏ ਮੁਕੱਦਮੇ ਦੇ ਖਿਲਾਫ ਵੱਖ-ਵੱਖ ਜਥੇਬੰਦੀਆਂ ਵਲੋਂ ਥਾਣਾ ਕੋਟ ਈਸੇ ਖਾਂ ਅੱਗੇ ਰੋਹ ਭਰਪੂਰ ਰੋਸ ਧਰਨਾ ਦਿੱਤਾ ਗਿਆ| ਜਿਸ ਵਿਚ ਪੰਜਾਬੀ ਸਿਨਮਾ ਤੋਂ ਬਾਅਦ ਸਮਾਜਿਕ ਮੁੱਦਿਆਂ ਪ੍ਰਤੀ ਸਰਗਰਮ ਆਗੂ ਅਮਿਤੋਜ ਸਿੰਘ ਮਾਨ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਇਸ ਮੁਕੱਦਮੇ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਦੂਜੇ ਪਾਸੇ ਕੁਲਵਿੰਦਰ ਮਾਨ ਖਿਲਾਫ ਮੁਕੱਦਮਾ ਦਰਜ ਕਰਵਾਉਣ ਵਾਲੀ ਧਿਰ ਤੇ ਹੋਰਨਾਂ ਨੌਜਵਾਨਾਂ ਵਲੋਂ ਥਾਣੇ ਨਜ਼ਦੀਕ ਮਿਥੀ ਹੋਈ ਥਾਂ ਨੇੜੇ ਆਪਣਾ ਧਰਨਾ ਲਗਾ ਦਿੱਤਾ ਗਿਆ ਜਿਸ ਨਾਲ ਮਾਹੌਲ ਇਕ ਵਾਰ ਤਣਾਅ ਪੂਰਨ ਹੋ ਗਿਆ। ਸਥਿਤੀ ਕਾਬੂ ਵਿਚ ਰੱਖਣ ਲਈ ਡੀ.ਐਸ.ਪੀ. ਧਰਮਕੋਟ ਦੀ ਅਗਵਾਈ ਵਿਚ ਪੁਲਿਸ ਇੱਥੇ ਵੱਡੀ ਗਿਣਤੀ ਵਿਚ ਮੌਜੂਦ ਰਹੀ। ਜ਼ਿਕਰਯੋਗ ਹੈ ਕਿ ਬੀਤੀ 18 ਜੁਲਾਈ ਪੁਲਿਸ ਨੂੰ ਵਲੋਂ ਸੰਗੀਨ ਧਰਾਵਾਂ ਤਹਿਤ ਕੁਲਵਿੰਦਰ ਮਾਨ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਬੀਤੀ 27 ਜੁਲਾਈ ਨੂੰ ਉਸ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਵਲੋਂ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਇਨਸਾਫ ਲਈ ਥਾਣੇ ਮੂਹਰੇ ਧਰਨੇ ਦੀ ਦੋ ਦਿਨ ਪਹਿਲਾਂ ਕਾਲ ਦਿੱਤੀ ਗਈ ਸੀ। ਕੇ.ਐਸ. ਮਾਨ ਦੇ ਹੱਕ ’ਚ ਲੱਗੇ ਧਰਨੇ ਨੂੰ ਅਮਰਜੀਤ ਸਿੰਘ ਉਦੋਵਾਲੀਆ, ਖੁਸ਼ਵਿੰਦਰ ਸਿੰਘ, ਸਟੇਜ ਸੰਚਾਲਕ ਮਹਿੰਦਰਪਾਲ ਸਿੰਘ ਲੂੰਬਾ, ਡਾ. ਕੁਲਦੀਪ ਗਿੱਲ, ਅਜੇ ਗੋਰਾ ਸੂਦ, ਸੁੱਖ ਜਗਰਾਉਂ, ਹਰਭਜਨ ਸਿੰਘ ਆਗੂ ਬੀ.ਕੇ.ਯੂ. ਮਝੈਲ, ਜਸਵੀਰ ਸਿੰਘ ਆਹਲੂਵਾਲੀਆ ਪ੍ਰਧਾਨ ਹੜ੍ਹ ਪੀੜਿਤ ਕਿਸਾਨ ਸੰਘਰਸ਼ ਕਮੇਟੀ, ਸੰਤੋਖ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, (Ã ਬਾਕੀ Æ ਸਫਾ 10 ’ਤੇ )
Ad Position 22
No active advertisement
ਪਿਛਲੀ ਖ਼ਬਰ ਨਹਿਰ ਵਿਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਮਾਨ ਸਰਕਾਰ ਨੇ ਗਾਰੰਟੀਆਂ ਨੂੰ ਚਾਰ ਸਾਲ ਵਿਚ ਪੂਰਾ ਕੀਤਾ-ਵਿਧਾਇਕ ਬਿਲਾਸਪੁਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਆਪਣੇ ਸਾਥ...
Ad Position 24
No active advertisement