03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਨਿਹਾਲ ਸਿੰਘ ਵਾਲਾ, 2 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪਿੰਡ ਦੀਨਾ ਸਾਹਿਬ ਵਿਖੇ ਅਮਰਜੀਤ ਸਿੰਘ ਫ਼ੌਜੀ ਦੀ ਪ੍ਰਧਾਨਗੀ ਹੇਠ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸਭਾ ਵਲੋਂ ਸਾਹਿਤਕਾਰ ਈਸ਼ਰ ਸਿੰਘ ਲੰਭਵਾਲੀ ਤੇ ਸਾਹਿਤਕਾਰ ਮਾਸਟਰ ਲਾਭ ਸਿੰਘ ਡੋਡ ਨੂੰ ਉਨ੍ਹਾਂ ਵਲੋਂ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸਾਹਿਤ ‘ਚ ਪਾਏ ਵਡਮੁੱਲੇ ਯੋਗਦਾਨ ਲਈ ਸ਼ਹੀਦ ਊਧਮ ਸਿੰਘ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-08-2026
ਨਿਹਾਲ ਸਿੰਘ ਵਾਲਾ, 2 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪਿੰਡ ਦੀਨਾ ਸਾਹਿਬ ਵਿਖੇ ਅਮਰਜੀਤ ਸਿੰਘ ਫ਼ੌਜੀ ਦੀ ਪ੍ਰਧਾਨਗੀ ਹੇਠ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸਭਾ ਵਲੋਂ ਸਾਹਿਤਕਾਰ ਈਸ਼ਰ ਸਿੰਘ ਲੰਭਵਾਲੀ ਤੇ ਸਾਹਿਤਕਾਰ ਮਾਸਟਰ ਲਾਭ ਸਿੰਘ ਡੋਡ ਨੂੰ ਉਨ੍ਹਾਂ ਵਲੋਂ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸਾਹਿਤ ‘ਚ ਪਾਏ ਵਡਮੁੱਲੇ ਯੋਗਦਾਨ ਲਈ ਸ਼ਹੀਦ ਊਧਮ ਸਿੰਘ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਭਾ ਦੇ ਮੀਤ ਪ੍ਰਧਾਨ ਗੀਤਕਾਰ ਜਸਵੰਤ ਬੋਪਾਰਾਏ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਤੇ ਜਲ੍ਹਿਆਂ ਵਾਲੇ ਬਾਗ ਦੇ ਖ਼ੂਨੀ ਸਾਕੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉੱਘੇ ਗੀਤਕਾਰ ਗੀਤਾ ਦਿਆਲਪੁਰਾ ਨੇ ਦੱਸਿਆ ਕਿ ਕਿਵੇਂ ਊਧਮ ਸਿੰਘ ਨੇ ਇੱਕੀ ਸਾਲਾਂ ਬਾਅਦ ਲੰਡਨ ਦੀ ਧਰਤੀ ‘ਤੇ ਪੁੱਜ ਕੇ ਜੀ. ਕੇ. ਜਨਰਲ ਅਡਵਾਇਰ ਤੋਂ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ। ਜਨਰਲ ਸਕੱਤਰ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਨੇ ਕਿਹਾ ਸ਼ਹੀਦਾਂ ਦੀ ਕੁਰਬਾਨੀ ਦੀ ਮਿਸਾਲ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਇਸ ਨੂੰ ਨਿਭਾਉਣਾ ਚਾਹੀਦਾ ਹੈ। ਸਹਿ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ ਦੀ ਮਿਹਨਤ ਸਦਕਾ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਇਸ ਸਮੇਂ ਲੇਖਕਾਂ, ਗਾਇਕਾਂ, ਗੀਤਕਾਰਾਂ, ਕਵੀਆਂ, ਢਾਡੀਆਂ ਤੇ ਨੌਜਵਾਨ ਬੱਚਿਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦ ਊਧਮ ਸਿੰਘ ਦੇ ਸੋਹਲੇ ਗਾਏ। ਇਸ ਮੌਕੇ ਪੰਜਾਬੀ ਲੋਕ ਗਾਇਕ ਸੈਮੀ ਰਾਜਪੁਰੀਆ ਨੇ ਅਮਰਜੀਤ ਫ਼ੌਜੀ ਦੀਨਾਂ ਦਾ ਗੀਤ, ਮੋਹਤਮ ਸਿੰਘ ਕਲਿਆਣ ਨੇ ਊਧਮ ਸਿੰਘ ਦੀਆਂ ਵਾਰਾਂ, ਜਸਵੀਰ ਸ਼ਰਮਾ ਦੱਦਾਹੂਰ ਨੇ ਧਾਰਮਿਕ ਗੀਤ, ਕੁਲਵੰਤ ਮਾਨ ਭਦੌੜ, ਮੰਦਰ ਦਿਉਲ ਅਲਕੜਾ, ਗੁਰਦੀਪ ਕੈੜਾ, ਸੁਰਜੀਤ ਚੇਲਾ, ਜਸਵੰਤ ਰਾਊਕੇ, ਕੁਲਦੀਪ ਕੋਮਲ, ਰਜਿੰਦਰ ਭਦੌੜ, ਅਜੈਬ ਸਿੰਘ ਭਦੌੜ, ਵੀਰਪਾਲ ਸਿੰਘ, ਨਿਧਾਨ ਸਿੰਘ, ਸੁਰਜੀਤ ਅਲਬੇਲਾ, ਰਾਜਾ ਧਾਲੀਵਾਲ, ਸੋਨੂੰ ਦੁਲੇਵਾਲੀਆ, ਮਨਜੀਤ ਕੌਰ ਲੰਭਵਾਲੀ, ਰਮਨਦੀਪ ਕੌਰ, ਸਚੀਪ੍ਰੀਤ ਕੌਰ, ਹਰਪ੍ਰੀਤ ਪੱਤੋ, ਯਸ਼ ਪੱਤੋ, ਲਖਵਿੰਦਰ ਲੱਖਾ ਸਲੇਮਪੁਰੀ, ਜਰਮਲ ਸਿੰਘ, ਬਲਵਿੰਦਰ ਮਾਨ, ਵਰਿੰਦਰਜੀਤ ਕੈੜਾ, ਮੇਜਰ ਸਿੰਘ ਅਲਕੜਾ, ਨਿਰਮਲ ਸਿੰਘ ਅਲਕੜਾ, ਗੁਰਪ੍ਰੀਤ ਸਿੰਘ, ਜੀਤ ਜਗਪਾਲ ਗਾਜੀਆਣਾ, ਸੁਖਚੈਨ ਬਿਲਾਸਪੁਰ, ਸੁੱਖਾ ਦਿਆਲਪੁਰਾ, ਬੂਟਾ ਸਿੰਘ ਅਲਕੜਾ, ਬੇਅੰਤ ਸਿੰਘ ਕਲਿਆਣ ਅਜਮੇਰ ਸਿੰਘ ਕੋਟਲਾ, ਜਰਨੈਲ ਰਾਈਆ, ਹੈਵਨ ਪ੍ਰੀਤ ਭਦੌੜ, ਪਰਮਜੀਤ ਭਦੌੜ, ਰਾਜਾ ਦੀਨਾਂ, ਮਲਕੀਤ ਦੀਨਾਂ, ਪਿਆਰਾ ਦੀਨਾਂ, ਬੱਬੂ ਟੇਲਰ ਦੀਨਾਂ ਆਦਿ ਨੇ ਆਪਣੀਆਂ ਲਿਖਤਾਂ ਰਾਹੀਂ ਹਾਜ਼ਰੀ ਲਵਾਈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਪਿੰਡ ਥੰਮਣਵਾਲਾ ਵਿਖੇ ਸਨਮਾਨ ਅਗਲੀ ਖ਼ਬਰ ਹਰਭੁਪਿੰਦਰ ਸਿੰਘ ਲਾਡੀ ਦੇ ਨੌਜਵਾਨ ਸਪੁੱਤਰ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਨਮਿਤ ਸ਼ਰਧਾਂਜਲੀ ਸਮਾਗਮ ਸਮਾਜ ਦੇ ਵੱਖ - ਵੱ...
Ad Position 24
No active advertisement