03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁਝਾਈਆਂ ਸੋਧਾਂ ਨੂੰ ਪੰਜਾਬ ਸਰਕਾਰ ਤੁਰੰਤ ਪ੍ਰਵਾਨ ਕਰੇ-ਖਾਈ, ਕਾਲੇਕੇ ਲੁਧਿਆਣਾ ਨੂੰ 2 ਵਿਕਟਾਂ ਨਾਲ ਹਰਾ ਕੇ ਮੋਗਾ ਮਹਿਲਾ ਅੰਡਰ-19 ਟੀਮ ਸੈਮੀਫਾਈਨਲ ਵਿਚ ਪਹੁੰਚੀ

ਮੋਗਾ, 2 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਮਹਿਲਾ ਅੰਡਰ-19 ਵਨ ਡੇ ਟੂਰਨਾਮੈਂਟ 2026-27 ਵਿਚ ਮੋਗਾ ਮਹਿਲਾ ਅੰਡਰ-19 ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੁਧਿਆਣਾ ਮਹਿਲਾ ਅੰਡਰ-19 ਟੀਮ ਨੂੰ 2 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਇਹ ਮੁਕਾਬਲਾ ਦੇਸ਼ ਭਗਤ ਕਾਲਜ ਗਰਾਊਂਡ ਮੋਗਾ ਵਿਖੇ ਖੇਡਿਆ ਗਿਆ।

Ad Position 21
No active advertisement
ਹਰੀ ਸਿੰਘ ਖਾਈ, ਜਗਸੀਰ ਸਿੰਘ ਕਾਲੇਕੇ। 03-08-2026
ਮੋਗਾ, 2 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਮਹਿਲਾ ਅੰਡਰ-19 ਵਨ ਡੇ ਟੂਰਨਾਮੈਂਟ 2026-27 ਵਿਚ ਮੋਗਾ ਮਹਿਲਾ ਅੰਡਰ-19 ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੁਧਿਆਣਾ ਮਹਿਲਾ ਅੰਡਰ-19 ਟੀਮ ਨੂੰ 2 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਇਹ ਮੁਕਾਬਲਾ ਦੇਸ਼ ਭਗਤ ਕਾਲਜ ਗਰਾਊਂਡ ਮੋਗਾ ਵਿਖੇ ਖੇਡਿਆ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਦੀ ਟੀਮ 37.5 ਓਵਰਾਂ ਵਿਚ 99 ਦੌੜਾਂ ‘ਤੇ ਆਲ ਆਊਟ ਹੋ ਗਈ। ਮੋਗਾ ਦੀਆਂ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਵਿਰੋਧੀ ਟੀਮ ‘ਤੇ ਦਬਾਅ ਬਣਾਈ ਰੱਖਿਆ। ਗੁਰਕਮਲ ਕੌਰ ਗਿੱਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 10 ਓਵਰਾਂ ਵਿਚ 29 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਜਦ ਕਿ ਗਗਨਪ੍ਰੀਤ ਕੌਰ ਨੇ 10 ਓਵਰਾਂ ਵਿਚ ਸਿਰਫ਼ 14 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂਅ ਕੀਤੀਆਂ। ਦੋਵਾਂ ਗੇਂਦਬਾਜ਼ਾਂ ਨੇ ਮਿਲ ਕੇ ਲੁਧਿਆਣਾ ਦੀਆਂ 10 ਵਿਚੋਂ 9 ਵਿਕਟਾਂ ਹਾਸਲ ਕੀਤੀਆਂ ਅਤੇ ਟੀਮ ਦੀ ਜਿੱਤ ਦੀ ਮਜ਼ਬੂਤ ਨੀਂਹ ਰੱਖੀ। 100 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੋਗਾ ਦੀ ਟੀਮ ਨੇ ਸੰਘਰਸ਼ਪੂਰਨ ਖੇਡ ਦਿਖਾਈ ਅਤੇ 43.2 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਹਰਲੀਨ ਕੌਰ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ, ਜਦ ਕਿ ਮਨਿਆ ਸਹਿਗਲ ਨੇ 21 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ। ਕਿਰਨਦੀਪ ਕੌਰ ਅਤੇ ਦ੍ਰੋਪਤੀ ਨੇ 12-12 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਗੁਰਕਮਲ ਕੌਰ ਗਿੱਲ ਨੂੰ ਉਨ੍ਹਾਂ ਦੇ ਸ਼ਾਨਦਾਰ 5 ਵਿਕਟਾਂ ਵਾਲੇ ਪ੍ਰਦਰਸ਼ਨ ਲਈ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸ ਜਿੱਤ ਨਾਲ ਮੋਗਾ ਮਹਿਲਾ ਅੰਡਰ-19 ਟੀਮ ਨੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸ਼ਾਨਦਾਰ ਪ੍ਰਵੇਸ਼ ਕੀਤਾ। ਇਸ ਮੌਕੇ ਸੀਨੀਅਰ ਕ੍ਰਿਕਟ ਕਲੱਬ ਦੇ ਚੇਅਰਮੈਨ ਆਰ.ਕੇ. ਜਿੰਦਲ, ਸੀਨੀਅਰ ਕ੍ਰਿਕਟ ਕਲੱਬ ਦੇ ਸ਼ਮਸ਼ੇਰ ਸਿੰਘ ਸੰਧੂ, ਐਡਵੋਕੇਟ ਜਗਪ੍ਰੀਤ ਚੱਢਾ, ਡੀ.ਸੀ.ਏ. ਮੋਗਾ ਦੇ ਪ੍ਰਧਾਨ ਰਵਿੰਦਰ ਸਿੰਘ, ਮੈਂਬਰ ਪ੍ਰਦੀਪ ਮੋਂਗਾ ਅਤੇ ਸੰਨੀ ਮਨਚੰਦਾ ਹਾਜ਼ਰ ਸਨ। ਉਨ੍ਹਾਂ ਨੇ ਟੀਮ ਦੀ ਸ਼ਾਨਦਾਰ ਜਿੱਤ ‘ਤੇ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨੂੰ ਵਧਾਈ ਦਿੱਤੀ। ਟੀਮ ਦੇ ਕੋਚ ਮੁਕੁਲਿਤ ਭੱਟ, ਅਭਿਸ਼ੇਕ ਅਤੇ ਕਪਿਲ ਦੇਵ ਦੀ ਮਿਹਨਤ ਅਤੇ ਮਾਰਗ ਦਰਸ਼ਨ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਟੀਮ ਨੂੰ ਸੈਮੀਫਾਈਨਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਅਗਲੇ ਮੈਚਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਆਸ ਜਤਾਈ। ਇਹ ਜਾਣਕਾਰੀ ਪੀ.ਸੀ.ਏ. ਅਪੈਕਸ ਮੈਂਬਰ ਕਮਲ ਕੁਮਾਰ ਅਰੋੜਾ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਪਾਣੀ, ਜ਼ਮੀਨ, ਨੌਜਵਾਨੀ ਬਚਾਉਣੀ ਹੈ ਤਾਂ ਹਰ ਪਿੰਡ ’ਚ ਇਕਾਈ ਬਣਾਉਣੀ ਜ਼ਰੂਰੀ-ਡਾ. ਮੱਲ੍ਹੀ ਰੌਸ਼ਨ ਵਾਲਾ ਅਗਲੀ ਖ਼ਬਰ ਲਧਾਈ ਕੇ ਪਰਿਵਾਰ ਦੀ ਮਾਤਾ ਦਰਸ਼ਨਾ ਦੇਵੀ ਦਾ ਦਿਹਾਂਤ
Ad Position 24
No active advertisement