ਪ੍ਰਧਾਨ ਜਗਦੀਪ ਗਟਰਾ ਦੇ ਮਿਲਣਸਾਰ ਸੁਭਾਅ ਦੇ ਕਾਇਲ ਹੋਏ ਹਲਕੇ ਦੇ ਲੋਕ
ਬਾਘਾ ਪੁਰਾਣਾ, 2 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ’ਚ ਆਮ ਆਦਮੀ ਪਾਰਟੀ ਦੇ ਮੁੱਢਲੇ ਸਮੇਂ ਤੋਂ ਨਾਲ ਜੁੜੇ ਪੁਰਾਣੇ ਤੇ ਸਿਦਕੀ ਵਲੰਟੀਅਰਾਂ ਪਿਛਲੇ ਕਾਫੀ ਸਮੇਂ ਤੋਂ ਨਰਾਜ਼ ਚੱਲੇ ਆ ਰਹੇ ਹਨ ਤੇ ਲੰਬੇੇ ਸਮੇਂ ਤੋਂ ਚੱਲ ਰਹੀ ਇਸ ਨਾਰਾਜ਼ਗੀ ਨੂੰ ਦੂਰ ਕਰਨ ’ਚ ਹਲਕੇ ਦੀ ਮੌਜੂਦਾ ਲੀਡਰਸ਼ਿਪ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ| ਅਜਿਹੇ ਨਿਰਾਸ਼ ਆਗੂਆਂ ਅਤੇ ਵਰਕਰਾਂ ਲਈ ਹੁਣ ਪ੍ਰਧਾਨ ਜਗਦੀਪ ਸਿੰਘ ਗਟਰਾ ਨਵੀਂ ਉਮੀਦ ਬਣ ਕੇ ਸਾਹਮਣੇ ਆਏ ਹਨ| ਉਨ੍ਹਾਂ ਦੇ ਮਿਲਣਸਾਰ ਅਤੇ ਹਲੀਮੀ ਭਰੇ ਸੁਭਾਅ ਨੇ ਹਲਕੇ ਦੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ| ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਜਗਦੀਪ ਸਿੰਘ ਗਟਰਾ ਨੇ ਹਲਕੇ ’ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ| ਇਸ ਤੋਂ ਇਲਾਵਾ ਉਹ ਹਲਕਾ ਬਾਘਾ ਪੁਰਾਣਾ ਦੇ ਪਿੰਡ-ਪਿੰਡ ਸਰਕਾਰ ਦੀਆਂ ਜਨ-ਕਲਿਆਣਕਾਰੀ ਨੀਤੀਆਂ ਦਾ ਲਗਾਤਾਰ ਪ੍ਰਚਾਰ ਕਰ ਰਹੇ ਹਨ| ਜ਼ਿਕਰਯੋਗ ਹੈ ਕਿ ਪ੍ਰਧਾਨ ਜਗਦੀਪ ਸਿੰਘ ਗਟਰਾ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਪੰਜਾਬ ’ਚ ਮਜ਼ਬੂਤੀ ਨਾਲ ਉੱਭਰੇ ਕਿਸਾਨ ਵਿੰਗ (ਮਾਲਵਾ ਜ਼ੋਨ) ਦੇ ਇੰਚਾਰਜ ਵੀ ਹਨ| ਰਾਜਨੀਤੀ ’ਚ ਲੰਬਾ ਅਤੇ ਸਾਫ਼-ਸੁਥਰਾ ਤਜਰਬਾ ਰੱਖਣ ਵਾਲੇ ਗਟਰਾ ਬਹੁਤ ਘੱਟ ਸਮੇਂ ਵਿਚ ਹਲਕੇ ਦੇ ਹਰ ਵਰਗ ਦੇ ਲੋਕਾਂ ਵਿਚ ਆਪਣੀ ਪਹਿਚਾਣ ਬਣਾ ਚੁੱਕੇ ਹਨ| ਬਾਘਾ ਪੁਰਾਣਾ ਸ਼ਹਿਰ ਦੇ ਕਈ ਐਮ. ਸੀ.
ਮ
ਮਾਈ ਭਾਰਤ ਵਲੋਂ ਕਰਵਾਏ ਜ਼ਿਲ੍ਹਾ ਪੱਧਰੀ ਰਚਨਾਤਮਿਕ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ: ਜਸਪਾਲ ਸਿੰਘ ਬੱਬੀ
03-08-2026
ਬਾਘਾ ਪੁਰਾਣਾ, 2 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ’ਚ ਆਮ ਆਦਮੀ ਪਾਰਟੀ ਦੇ ਮੁੱਢਲੇ ਸਮੇਂ ਤੋਂ ਨਾਲ ਜੁੜੇ ਪੁਰਾਣੇ ਤੇ ਸਿਦਕੀ ਵਲੰਟੀਅਰਾਂ ਪਿਛਲੇ ਕਾਫੀ ਸਮੇਂ ਤੋਂ ਨਰਾਜ਼ ਚੱਲੇ ਆ ਰਹੇ ਹਨ ਤੇ ਲੰਬੇੇ ਸਮੇਂ ਤੋਂ ਚੱਲ ਰਹੀ ਇਸ ਨਾਰਾਜ਼ਗੀ ਨੂੰ ਦੂਰ ਕਰਨ ’ਚ ਹਲਕੇ ਦੀ ਮੌਜੂਦਾ ਲੀਡਰਸ਼ਿਪ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ| ਅਜਿਹੇ ਨਿਰਾਸ਼ ਆਗੂਆਂ ਅਤੇ ਵਰਕਰਾਂ ਲਈ ਹੁਣ ਪ੍ਰਧਾਨ ਜਗਦੀਪ ਸਿੰਘ ਗਟਰਾ ਨਵੀਂ ਉਮੀਦ ਬਣ ਕੇ ਸਾਹਮਣੇ ਆਏ ਹਨ| ਉਨ੍ਹਾਂ ਦੇ ਮਿਲਣਸਾਰ ਅਤੇ ਹਲੀਮੀ ਭਰੇ ਸੁਭਾਅ ਨੇ ਹਲਕੇ ਦੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ| ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਜਗਦੀਪ ਸਿੰਘ ਗਟਰਾ ਨੇ ਹਲਕੇ ’ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ| ਇਸ ਤੋਂ ਇਲਾਵਾ ਉਹ ਹਲਕਾ ਬਾਘਾ ਪੁਰਾਣਾ ਦੇ ਪਿੰਡ-ਪਿੰਡ ਸਰਕਾਰ ਦੀਆਂ ਜਨ-ਕਲਿਆਣਕਾਰੀ ਨੀਤੀਆਂ ਦਾ ਲਗਾਤਾਰ ਪ੍ਰਚਾਰ ਕਰ ਰਹੇ ਹਨ| ਜ਼ਿਕਰਯੋਗ ਹੈ ਕਿ ਪ੍ਰਧਾਨ ਜਗਦੀਪ ਸਿੰਘ ਗਟਰਾ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਪੰਜਾਬ ’ਚ ਮਜ਼ਬੂਤੀ ਨਾਲ ਉੱਭਰੇ ਕਿਸਾਨ ਵਿੰਗ (ਮਾਲਵਾ ਜ਼ੋਨ) ਦੇ ਇੰਚਾਰਜ ਵੀ ਹਨ| ਰਾਜਨੀਤੀ ’ਚ ਲੰਬਾ ਅਤੇ ਸਾਫ਼-ਸੁਥਰਾ ਤਜਰਬਾ ਰੱਖਣ ਵਾਲੇ ਗਟਰਾ ਬਹੁਤ ਘੱਟ ਸਮੇਂ ਵਿਚ ਹਲਕੇ ਦੇ ਹਰ ਵਰਗ ਦੇ ਲੋਕਾਂ ਵਿਚ ਆਪਣੀ ਪਹਿਚਾਣ ਬਣਾ ਚੁੱਕੇ ਹਨ| ਬਾਘਾ ਪੁਰਾਣਾ ਸ਼ਹਿਰ ਦੇ ਕਈ ਐਮ.ਸੀ. ਅਤੇ ਸਾਬਕਾ ਪ੍ਰਧਾਨ ਵੀ ਲਗਾਤਾਰ ਉਨ੍ਹਾਂ ਦੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰ ਰਹੇ ਹਨ| ਗਟਰਾ ਦੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਹਲਕੇ ਦੇ ਨਾਰਾਜ਼ ਚੱਲ ਰਹੇ ਵਲੰਟੀਅਰ ਅਤੇ ਆਗੂ ਵੀ ਲਗਾਤਾਰ ਉਨ੍ਹਾਂ ਦੇ ਸੰਪਰਕ ’ਚ ਆ ਰਹੇ ਹਨ|