ਠੇਕੇਦਾਰ ਬਸੰਤ ਸਿੰਘ ਰਾਜੇਆਣਾ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਇਲਾਕੇ ’ਚ ਸੋਗ ਦੀ ਲਹਿਰ
ਬਾਘਾ ਪੁਰਾਣਾ, 2 ਅਗਸਤ (ਟਿੰਕੂ ਕਾਠਪਾਲ)-ਪਿੰਡ ਰਾਜੇਆਣਾ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਠੇਕੇਦਾਰ ਬਸੰਤ ਸਿੰਘ ਰਾਜੇਆਣਾ ਦੇ ਅਚਾਨਕ ਦਿਹਾਂਤ ਨਾਲ ਸਮੂਹ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਉਨ੍ਹਾਂ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਠੇਕੇਦਾਰ ਗੁਰਚਰਨ ਸਿੰਘ, ਬਲਵੀਰ ਸਿੰਘ (ਨਿਊਜ਼ੀਲੈਂਡ) ਅਤੇ ਪੋਤਰੇ ਹਰਜਿੰਦਰ ਸਿੰਘ ਨੇ ਤੁਰੰਤ ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਪੂਰੀ ਕੋਸ਼ਿਸ਼ਾਂ ਦੇ ਬਾਵਜੂਦ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਦ
ਦਿੱਲੀ ਕਾਨਵੈਂਟ ਸਕੂਲ ਵਿਖੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਹੋਏ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਦੀ ਤਸਵੀਰ। ਤਸਵੀਰ : ਪੋਪਲੀ
ਠੇਕੇਦਾਰ ਬਸੰਤ ਸਿੰਘ ਰਾਜੇਆਣਾ
03-08-2026
ਬਾਘਾ ਪੁਰਾਣਾ, 2 ਅਗਸਤ (ਟਿੰਕੂ ਕਾਠਪਾਲ)-ਪਿੰਡ ਰਾਜੇਆਣਾ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਠੇਕੇਦਾਰ ਬਸੰਤ ਸਿੰਘ ਰਾਜੇਆਣਾ ਦੇ ਅਚਾਨਕ ਦਿਹਾਂਤ ਨਾਲ ਸਮੂਹ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਉਨ੍ਹਾਂ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਠੇਕੇਦਾਰ ਗੁਰਚਰਨ ਸਿੰਘ, ਬਲਵੀਰ ਸਿੰਘ (ਨਿਊਜ਼ੀਲੈਂਡ) ਅਤੇ ਪੋਤਰੇ ਹਰਜਿੰਦਰ ਸਿੰਘ ਨੇ ਤੁਰੰਤ ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਪੂਰੀ ਕੋਸ਼ਿਸ਼ਾਂ ਦੇ ਬਾਵਜੂਦ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਰਾਜੇਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ। ਬਸੰਤ ਸਿੰਘ ਰਾਜੇਆਣਾ ਆਪਣੇ ਮਿਲਣਸਾਰ ਸੁਭਾਅ, ਇਮਾਨਦਾਰੀ ਅਤੇ ਸਮਾਜ ਸੇਵਾ ਲਈ ਇਲਾਕੇ ਵਿਚ ਵਿਸ਼ੇਸ਼ ਪਛਾਣ ਰੱਖਦੇ ਸਨ। ਉਹ ਪਿੰਡ ਪੰਚਾਇਤ ਦੇ ਮੈਂਬਰ ਵਜੋਂ ਕਰੀਬ 10 ਸਾਲ ਤੱਕ ਲੋਕਾਂ ਦੀ ਸੇਵਾ ਕਰਦੇ ਰਹੇ ਅਤੇ ਪਿੰਡ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ । ਇਸ ਤੋਂ ਇਲਾਵਾ ਉਹ ਮੈਸਨ ਐਂਡ ਕਾਰ ਪੇਂਟਰ ਯੂਨੀਅਨ ਦੇ ਲਗਾਤਾਰ 25 ਸਾਲ ਪ੍ਰਧਾਨ ਰਹੇ ਅਤੇ ਹੱਕਾਂ ਲਈ ਹਮੇਸ਼ਾ ਅੱਗੇ ਰਹਿ ਕੇ ਕੰਮ ਕੀਤਾ। ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਵੀ ਉਨ੍ਹਾਂ ਦੀ ਭੂਮਿਕਾ ਹਮੇਸ਼ਾ ਸ਼ਲਾਘਾਯੋਗ ਰਹੀ, ਜਿਸ ਕਾਰਨ ਉਹ ਹਰ ਵਰਗ ਦੇ ਲੋਕਾਂ ਵਿਚ ਸਤਿਕਾਰਯੋਗ ਸਨ। ਬੀਤੇ ਦਿਨੀਂ ਪਿੰਡ ਰਾਜੇਆਣਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਨਮ ਅੱਖਾਂ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਹਾਜ਼ਰੀ ਭਰਦਿਆਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਵਿਦਾਈ ਮੌਕੇ ਬਾਬਾ ਸੁਖਪ੍ਰੀਤ ਸਿੰਘ ਮੁੱਖ ਸੇਵਾਦਾਰ ਰਾਜਾ ਪੀਰ ਝਿੜੀ ਰਾਜੇਆਣਾ, ਜਗਤਾਰ ਸਿੰਘ ਰਾਜੇਆਣਾ, ਬਾਊ ਰਾਜ ਕੁਮਾਰ ਗਰਗ, ਸੁਖਨੰਦਨ ਅਗਰਵਾਲ, ਪ੍ਰਧਾਨ ਬਾਲ ਕ੍ਰਿਸ਼ਨ ਗਰਗ ਬਾਲੀ, ਪ੍ਰਧਾਨ ਕੇਵਲ ਕਿਸ਼ਨ ਗਰਗ, ਐਡਵੋਕੇਟ ਨਰ ਸਿੰਘ ਬਰਾੜ, ਗੁਰਬਚਨ ਸਿੰਘ ਬਰਾੜ, ਗੁਰਜੰਟ ਸਿੰਘ ਧਾਲੀਵਾਲ, ਕਰਮਜੀਤ ਸਿੰਘ (ਡੀ.ਐਸ.ਪੀ. ਫ਼ਿਰੋਜ਼ਪੁਰ), ਬਲਵਿੰਦਰ ਸਿੰਘ ਗਰੀਨ ਵਾਲੇ, ਰੇਸ਼ਮ ਸਿੰਘ ਚਾਨੀ, ਕੁਲਦੀਪ ਸਿੰਘ, ਸੁਖਮੰਦਰ ਸਿੰਘ (ਏ.ਐਸ.ਆਈ.), ਜਗਜੀਤ ਸਿੰਘ ਜੱਗਾ, ਭੋਲਾ ਸਿੰਘ ਠੇਕੇਦਾਰ, ਜਵਾਲਾ ਸਿੰਘ ਠੇਕੇਦਾਰ, ਅਵਤਾਰ ਸਿੰਘ ਜੀਤੇ, ਅਜਮੇਰ ਸਿੰਘ, ਸੁਰਜੀਤ ਸਿੰਘ ਰਾਮਗੜ੍ਹ, ਦਲੀਪ ਸਿੰਘ ਸਾਕਾ, ਚੰਦ ਸਿੰਘ ਅਤੇ ਸੁਰਜੀਤ ਸਿੰਘ ਸੱਗੂ ਪਰਿਵਾਰ ਨਾਥੇਵਾਲਾ ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਸਭ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰਨ।