06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਕਲੱਸਟਰ ਪੱਧਰੀ ਖੇਡਾਂ ’ਚ ਗੱਡਿਆ ਸ਼ਾਨਦਾਰ ਜਿੱਤ ਦਾ ਝੰਡਾ

ਕੋਟ ਈਸੇ ਖਾਂ, 3 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਡੀ. ਏ.

Ad Position 21
No active advertisement
ਅਜੀਤ ਡੈਸਕ 04-08-2026
ਕੋਟ ਈਸੇ ਖਾਂ, 3 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਡੀ.ਏ.ਵੀ ਕੇ.ਆਰ.ਬੀ. ਪਬਲਿਕ ਸਕੂਲ, ਕੋਟ ਈਸੇ ਖਾਂ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ’ਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਡੀ.ਏ.ਵੀ. ਖੇਡਾਂ ਵਿਦਿਆਰਥੀਆਂ ਨੂੰ ਕਲੱਸਟਰ, ਰਾਜ ਅਤੇ ਰਾਸ਼ਟਰੀ ਪੱਧਰ ਤੱਕ ਮੁਕਾਬਲੇ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਅੰਡਰ-14 ਲੜਕੀਆਂ ਵਰਗ ਵਿਚ ਅਨਮੋਲਪ੍ਰੀਤ ਕੌਰ ਨੇ ਸ਼ਾਟ ਪੁੱਟ ਵਿਚ ਸੋਨ ਤਗਮਾ ਅਤੇ ਡਿਸਕਸ ਥ੍ਰੋ ’ਚ ਚਾਂਦੀ ਦਾ ਤਗਮਾ ਜਿੱਤਿਆ। ਅੰਡਰ-17 ਲੜਕੀਆਂ ਵਰਗ ਵਿਚ ਗੁਰਸ਼ਰਨ ਕੌਰ ਨੇ ਸ਼ਾਟ ਪੁੱਟ ਅਤੇ ਡਿਸਕਸ ਥ੍ਰੋ ਵਿਚ ਸੋਨੇ ਦੇ ਤਗਮੇ, ਐਸ਼ਮੀਤ ਕੌਰ ਨੇ 400 ਮੀਟਰ ਦੌੜ ਅਤੇ ਜੈਵਲਿਨ ਥ੍ਰੋ ਵਿਚ ਸੋਨੇ ਦੇ ਤਗਮੇ, ਕਰਮਜੀਤ ਕੌਰ ਨੇ 100 ਮੀਟਰ ਦੌੜ ਅਤੇ ਲੌਂਗ ਜੰਪ ਵਿਚ ਸੋਨੇ ਦੇ ਤਗਮੇ, ਜਦ ਕਿ ਮੋਹਦੀਪ ਕੌਰ ਨੇ ਹਾਈ ਜੰਪ ਅਤੇ 200 ਮੀਟਰ ਦੌੜ ਵਿਚ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ। ਅੰਡਰ-14 ਲੜਕਿਆਂ ਵਰਗ ਵਿਚ ਗੁਰਪ੍ਰੀਤ ਸਿੰਘ ਨੇ 100 ਮੀਟਰ ਦੌੜ ਵਿਚ ਸੋਨਾ ਅਤੇ ਲੌਂਗ ਜੰਪ ਵਿਚ ਚਾਂਦੀ ਦਾ ਤਗਮਾ ਜਿੱਤਿਆ। ਅਨਮੋਲ ਸਿੰਘ ਨੇ 100 ਮੀਟਰ ਦੌੜ ਵਿਚ ਸੋਨਾ ਅਤੇ 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਮਨਿੰਦਰ ਸਿੰਘ ਅਤੇ ਵਰੁਣ ਨੇ ਰਿਲੇ ਰੇਸ ਵਿਚ ਸੋਨੇ ਦੇ ਤਗਮੇ ਜਿੱਤੇ, ਜਦ ਕਿ ਵਰੁਣ ਨੇ 100 ਮੀਟਰ ਦੌੜ ਵਿਚ ਵੀ ਸੋਨ ਤਗਮਾ ਜਿੱਤਿਆ। ਅੰਡਰ-17 ਲੜਕਿਆਂ ਵਰਗ ਵਿੱਚ ਗੌਰਵਦੀਪ ਸਿੰਘ ਨੇ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਵਿਚ ਸੋਨੇ ਦੇ ਤਗਮੇ ਜਿੱਤੇ। ਅੰਡਰ-19 ਲੜਕਿਆਂ ਵਰਗ ਵਿਚ ਪੁਸ਼ਕਰ ਸ਼ਰਮਾ ਨੇ ਡਿਸਕਸ ਥ੍ਰੋ ਅਤੇ ਨਮਿਤ ਮਿਸ਼ਰਾ ਨੇ ਸ਼ਾਟ ਪੁੱਟ ਵਿਚ ਸੋਨੇ ਦੇ ਤਗਮੇ ਜਿੱਤੇ। ਸਕੂਲ ਚੇਅਰਮੈਨ ਵਿਜੇ ਕੁਮਾਰ ਧੀਰ ਨੇ ਬੱਚਿਆ ਨੂੰ ਮੈਡਲ ਪਹਿਨਾ ਕੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਸਕੂਲ ਨੂੰ ਬੁਲੰਦੀਆਂ ‘ਤੇ ਲਿਜਾ ਕੇ ਪੰਜਾਬ ਪੱਧਰ ਤੱਕ ਨਾਮ ਰੁਸ਼ਨਾਉਣਾ ਹੈ। ਸਕੂਲ ਦੀ ਪ੍ਰਿੰਸੀਪਲ ਰੀਤੂ ਜੇ. ਅਹੂਜਾ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਖੇਡ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਵੀ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਡੀ.ਏ.ਵੀ ਕੇ.ਆਰ.ਬੀ. ਪਬਲਿਕ ਸਕੂਲ ਹਰ ਖੇਤਰ ਵਿਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ‘‘­ਇਕ ਰੁੱਖ ਮਾਂ ਦੇ ਨਾਂਅ’’ ਮੁਹਿੰਮ ਤਹਿਤ ਮਾਊਂਟ ਇੰਟਰਨੈਸ਼ਨਲ ਸਕੂਲ ਬਾਘਾ ਪੁਰਾਣਾ ਨੇ ਵਿਦਿਆਰਥੀਆਂ ਨੂੰ ਵੰਡੇ ਬੂਟੇ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਦੇ ਅੰਡਰ-17 ਸਾਲ ਲੜਕਿਆਂ ਦੀ ਟੇਬਲ ਟੈਨਿਸ ਦੀ ਟੀਮ ਬਣੀ ਮੋਗਾ ਜ਼ੋਨ ਚੈਂਪੀਅਨ ਸਕੂਲ ਵਿਦਿਆਰਥੀਆਂ ਦੇ...
Ad Position 24
No active advertisement