ਗੁਰੂ ਦਕਸ਼ ਪ੍ਰਜਾਪਤ ਦੀ ਜੈਅੰਤੀ ਮਨਾਈ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ
ਮੋਗਾ, 3 ਅਗਸਤ (ਗੁਰਤੇਜ ਸਿੰਘ ਬੱਬੀ)-ਸਮੁੱਚੇ ਪ੍ਰਜਾਪਤ ਸਮਾਜ ਮੋਗਾ ਵਲੋਂ ਪ੍ਰਜਾਪਤ ਧਰਮਸ਼ਾਲਾ ’ਚ ਗੁਰੂ ਦਕਸ਼ ਪ੍ਰਜਾਪਤ ਦੀ ਸਾਲਾਨਾ ਜੈਅੰਤੀ ਮਨਾਈ ਗਈ। ਸਮਾਜ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਸ਼੍ਰੀ ਗੁਰੂ ਦਕਸ਼ ਪ੍ਰਜਾਪਤ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਮੋਗਾ, 3 ਅਗਸਤ (ਗੁਰਤੇਜ ਸਿੰਘ ਬੱਬੀ)-ਸਮੁੱਚੇ ਪ੍ਰਜਾਪਤ ਸਮਾਜ ਮੋਗਾ ਵਲੋਂ ਪ੍ਰਜਾਪਤ ਧਰਮਸ਼ਾਲਾ ’ਚ ਗੁਰੂ ਦਕਸ਼ ਪ੍ਰਜਾਪਤ ਦੀ ਸਾਲਾਨਾ ਜੈਅੰਤੀ ਮਨਾਈ ਗਈ। ਸਮਾਜ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਸ਼੍ਰੀ ਗੁਰੂ ਦਕਸ਼ ਪ੍ਰਜਾਪਤ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਵਿਚ ਕੁੰਮ੍ਹਾਰ ਮਹਾਸੰਘ ਪੰਜਾਬ ਦੇ ਪ੍ਰਧਾਨ ਕਰਮਚੰਦ ਪੱਪੀ, ਉਪ ਪ੍ਰਧਾਨ ਓਮ ਪ੍ਰਕਾਸ਼ ਅਤੇ ਪੰਕਜ ਸੂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੋਗਾ ਪ੍ਰਜਾਪਤ ਨੌਜਵਾਨ ਸਭਾ ਅਤੇ ਸਮਾਜ ਦੇ ਅਹੁਦੇਦਾਰਾਂ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਕਰਮਚੰਦ ਪੱਪੀ ਨੇ ਕਿਹਾ ਕਿ ਗੁਰੂ ਦਕਸ਼ ਮਹਾਰਾਜ ਦੀ ਜੈਅੰਤੀ ਸਮਾਜ ਲਈ ਆਸਥਾ ਅਤੇ ਮਾਣ ਦਾ ਪਵਿੱਤਰ ਦਿਹਾੜਾ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਏਕਤਾ, ਭਾਈਚਾਰਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਸਮਾਗਮ ਦੌਰਾਨ ਸਾਲਾਨਾ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਚੌਧਰੀ ਖ਼ੁਸ਼ੀ ਰਾਮ ਅਤੇ ਯੂਥ ਪੰਜਾਬ ਪ੍ਰਧਾਨ ਮਹਿੰਦਰਪਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਸਮਾਜ ਦੀ ਮੁੱਖ ਤਰਜੀਹ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ, ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਬਾਬੂ ਰਾਮ, ਸਤਪਾਲ, ਵਿਜੇ ਕੁਮਾਰ, ਸਰਣ ਦਾਸ, ਦਲੀਪ ਕੁਮਾਰ, ਫਕੀਰਚੰਦ, ਵੀਰੂ ਰਾਮ, ਕ੍ਰਿਸ਼ਨ ਕੁਮਾਰ, ਸੁਰੇਸ਼ ਕੁਮਾਰ, ਗੋਵਿੰਦ ਰਾਮ, ਚਮਨ ਲਾਲ, ਰਾਜਿੰਦਰ ਕੁਮਾਰ, ਹਰਵਿੰਦਰ ਕੁਮਾਰ, ਕਮਲ ਕੁਮਾਰ, ਪਵਨ ਕੁਮਾਰ, ਯੋਗੇਸ਼ ਕੁਮਾਰ, ਕ੍ਰਿਸ਼ਨ ਲਾਲ, ਦੇਸ਼ ਰਾਜ, ਟੇਕ ਚੰਦ ਸਮੇਤ ਹੋਰ ਸਮਾਜ ਦੇ ਮੈਂਬਰ ਮੌਜੂਦ ਸਨ।