ਕਿਸ਼ਨਪੁਰਾ ਕਲਾਂ ਵਿਖੇ ਤੀਆਂ ਦਾ ਤਿਉਹਾਰ 13 ਤੋਂ ਸ਼ੁਰੂ
ਕਿਸ਼ਨਪੁਰਾ ਕਲਾਂ, 4 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਨਾਮੀ ਸ਼ਖ਼ਸੀਅਤ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਅਤੇ ਅਧਿਆਪਕਾਂ ਮਨਦੀਪ ਕੌਰ ਔਲਖ ਨੇ ਦੱਸਿਆ ਕਿ ਪੰਜਾਬ ਤਿਉਹਾਰਾਂ ਦੀ ਧਰਤੀ ਹੈ।
ਕ
ਕਿਸ਼ਨਪੁਰਾ ਕਲਾਂ ਦੇ ਨਾਮੀ ਸ਼ਖ਼ਸੀਅਤ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਅਤੇ ਅਧਿਆਪਕਾਂ ਮਨਦੀਪ ਕੌਰ ਔਲਖ ਜਾਣਕਾਰੀ ਦਿੰਦੇ ਹੋਏ ।
ਜਸਪਿੰਦਰ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਜਥੇਦਾਰ ਮਾਹਲਾ ਤੇ ਸੀਨੀ ਆਗੂ। ਤਸਵੀਰ : ਨਵਦੀਪ ਸਿੰਘ
05-08-2026
ਕਿਸ਼ਨਪੁਰਾ ਕਲਾਂ, 4 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਨਾਮੀ ਸ਼ਖ਼ਸੀਅਤ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਅਤੇ ਅਧਿਆਪਕਾਂ ਮਨਦੀਪ ਕੌਰ ਔਲਖ ਨੇ ਦੱਸਿਆ ਕਿ ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸਭਿਆਚਾਰ ‘ਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਕਸਬਾ ਮਸੀਤ ਵਾਲਾ ਥੜ੍ਹਾ ਵਿਖੇ ਨਗਰ ਦੀਆਂ ਮਹਿਲਾਵਾਂ ਦੇ ਸਹਿਯੋਗ ਨਾਲ 13, 14 ਅਤੇ 15 ਅਗਸਤ ਦਿਨ ਵੀਰਵਾਰ, ਸ਼ੁੱਕਰਵਾਰ ਅਤੇ ਸਨਿੱਚਰਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਗਾਂਹਵਧੂ ਸੋਚ ਦੀ ਮਾਲਕ ਅਧਿਆਪਕਾਂ ਮਨਦੀਪ ਕੌਰ ਔਲਖ ਨੇ ਕਿਹਾ ਕਿ ਇਸ ਮਹੀਨੇ ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ। ਜਿਸ ਵਿਚ ਮੁਟਿਆਰਾਂ ਗਿੱਧਾ, ਭੰਗੜਾ, ਬੋਲੀਆਂ ਅਤੇ ਪੀਂਘਾਂ ਝੂਟ ਕੇ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ। ਅੰਤ ਵਿਚ ਉੱਘੇ ਸਮਾਜ ਸੇਵੀ ਨਾਮੀ ਸ਼ਖ਼ਸੀਅਤ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਅਤੇ ਉਨ੍ਹਾਂ ਦੀ ਧਰਮ ਪਤਨੀ ਅਧਿਆਪਕਾਂ ਮਨਦੀਪ ਕੌਰ ਔਲਖ ਵਲੋਂ ਸਮੂਹ ਨਗਰ ਦੀਆਂ ਬੱਚੀਆਂ, ਧੀਆਂ, ਭੈਣਾਂ, ਮਾਵਾਂ ਆਦਿ ਨੂੰ ਟਾਈਮ ਸਿਰ ਪਹੁੰਚਣ ਦੀ ਅਪੀਲ ਕੀਤੀ।