ਅਕਾਲੀ ਦਲ ਬਾਦਲ ਵਲੋਂ ਜਸਪਿੰਦਰ ਸਿੰਘ ਨੂੰ ਲਗਾਇਆ ਜਥੇਬੰਦਕ ਸਕੱਤਰ
ਜਥੇਦਾਰ ਮਾਹਲਾ ਨੇ ਸੌਂਪਿਆ ਨਿਯੁਕਤੀ ਪੱਤਰ
ਨੱਥੂਵਾਲਾ ਗਰਬੀ, 4 ਅਗਸਤ (ਨਵਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜਸਪਿੰਦਰ ਸਿੰਘ ਆਲਮਵਾਲਾ ਨੂੰ ਜਥੇਬੰਦਕ ਸਕੱਤਰ ਲਗਾਇਆ ਗਿਆ ਹੈ। ਇਹ ਅਹੁਦਾ ਮਿਲਣ ਤੇ ਅੱਜ ਮਾਹਲਾ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ।
ਨੱਥੂਵਾਲਾ ਗਰਬੀ, 4 ਅਗਸਤ (ਨਵਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜਸਪਿੰਦਰ ਸਿੰਘ ਆਲਮਵਾਲਾ ਨੂੰ ਜਥੇਬੰਦਕ ਸਕੱਤਰ ਲਗਾਇਆ ਗਿਆ ਹੈ। ਇਹ ਅਹੁਦਾ ਮਿਲਣ ਤੇ ਅੱਜ ਮਾਹਲਾ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਜਸਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਸੀਨੀ. ਯੂਥ ਆਗੂ ਸੁਖਜੀਤ ਸਿੰਘ ਮਾਹਲਾ ਅਤੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਡੇਮਰੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਅਹੁਦੇ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਅਕਾਲੀ ਦਲ ਬਾਦਲ ਨੂੰ ਉੱਚਾ ਚੁੱਕਣ ਲਈ ਸੇਵਾ ਕਰਨਗੇ। ਇਸ ਮੌਕੇ ਸਰਕਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਗੁਰਜੀਤ ਸਿੰਘ ਕੋਟਲਾ ਰਾਏਕਾ ਸਰਕਲ ਪ੍ਰਧਾਨ, ਗੁਰਸੇਵਕ ਸਿੰਘ ਗੁਲਾਬ ਸਿੰਘ ਵਾਲਾ ਆਦਿ ਆਗੂ ਤੇ ਵਰਕਰ ਹਾਜ਼ਰ ਸਨ।