ਟੈਂਟ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਦੌਰਾਨ ਵੱਖ-ਵੱਖ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ
ਨਿਹਾਲ ਸਿੰਘ ਵਾਲਾ, 7 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਟੈਂਟ ਐਸੋਸੀਏਸ਼ਨ ਬਲਾਕ ਨਿਹਾਲ ਸਿੰਘ ਵਾਲਾ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਗੋਰੀ ਰਣੀਆਂ ਦੀ ਪ੍ਰਧਾਨਗੀ ਹੇਠ ਨਿਹਾਲ ਸਿੰਘ ਵਾਲਾ ਵਿਖੇ ਹੋਈ। ਇਸ ਮੌਕੇ ਟੈਂਟ ਐਸੋਸੀਏਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਘੋਲੀਆ ਅਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਗੋਰੀ ਰਣੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਨੋਇਡਾ ਵਿਖੇ ਲਗਾਏ ਜਾਣ ਵਾਲੀ ਐਕਜੀਵੇਸ਼ਨ ਸਬੰਧੀ ‘ਚ ਭਾਗ ਲੈਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਨਿਹਾਲ ਸਿੰਘ ਵਾਲਾ, 7 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਟੈਂਟ ਐਸੋਸੀਏਸ਼ਨ ਬਲਾਕ ਨਿਹਾਲ ਸਿੰਘ ਵਾਲਾ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਗੋਰੀ ਰਣੀਆਂ ਦੀ ਪ੍ਰਧਾਨਗੀ ਹੇਠ ਨਿਹਾਲ ਸਿੰਘ ਵਾਲਾ ਵਿਖੇ ਹੋਈ। ਇਸ ਮੌਕੇ ਟੈਂਟ ਐਸੋਸੀਏਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਘੋਲੀਆ ਅਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਗੋਰੀ ਰਣੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਨੋਇਡਾ ਵਿਖੇ ਲਗਾਏ ਜਾਣ ਵਾਲੀ ਐਕਜੀਵੇਸ਼ਨ ਸਬੰਧੀ ‘ਚ ਭਾਗ ਲੈਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਐਕਜੀਵੇਸ਼ਨ ‘ਚ ਸਮੇਂ- ਸਮੇਂ ਅਨੁਸਾਰ ਟੈਂਟ ਡੈਕੋਰੇਸ਼ਨ ਲਈ ਨਵੇਂ ਡਿਜ਼ਾਈਨ ‘ਚ ਆ ਰਹੇ ਚਾਨਣੀਆਂ ਅਤੇ ਪਰਦੇ ਤੋਂ ਇਲਾਵਾ ਹੋਰ ਡੈਕੋਰੇਸ਼ਨ ਦਾ ਸਮਾਨ ਵੱਖ-ਵੱਖ ਕੰਪਨੀਆਂ ਵਲੋਂ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੈਂਟ ਦਾ ਕਾਰੋਬਾਰ ਕਰਨ ਵਾਲੇ ਸਮੂਹ ਕਾਰੋਬਾਰੀਆਂ ਨੂੰ ਅੱਜ ਦੀ ਮਹਿੰਗਾਈ ਦੇ ਦੌਰ ‘ਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰਾਂ ਵਲੋਂ ਕਿਸੇ ਵੀ ਕਿਸਮ ਦਾ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਯੂਨੀਅਨ ਦੇ ਖ਼ਜ਼ਾਨਚੀ ਸ਼ਮਸ਼ੇਰ ਸਿੰਘ, ਲਾਜਪਤ ਜੈਨ, ਜਗਸੀਰ ਸਿੰਘ ਮਾਛੀਕੇ, ਅਮਰਜੀਤ ਸਿੰਘ ਬੁੱਟਰ, ਚਰਨਜੀਤ ਸਿੰਘ ਬੁੱਟਰ, ਮਹਿੰਦਰਪਾਲ ਸਿੰਘ ਪੱਤੋ, ਸੋਨੀ ਬੁੱਟਰ, ਭੁਪਿੰਦਰ ਸਿੰਘ ਸੈਦੋਕੇ, ਪ੍ਰਭਜੋਤ ਸਿੰਘ ਰਣਸੀਂਹ, ਸੈਕਟਰੀ ਹਰਦੀਪ ਸਿੰਘ ਰਾਮਾ, ਮੰਗਤ ਰਾਇ , ਗੁਰਦੀਪ ਹੈਵਨੂਰ ਆਦਿ ਹਾਜ਼ਰ ਸਨ।