ਡਾ. ਯਾਦਵਿੰਦਰ ਸਿੰਘ ਬਰਾੜ ਆਈ.ਕੇ.ਜੀ. ਪੀ.ਟੀ.ਯੂ. ਜਲੰਧਰ ਦੇ ਵਾਈਸ ਚਾਂਸਲਰ ਨਿਯੁਕਤ
ਬਾਘਾ ਪੁਰਾਣਾ, 11 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਚੰਨੂਵਾਲਾ ’ਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਸ ਪਿੰਡ ਦੇ ਜੰਮਪਲ ਪ੍ਰੋਫੈਸਰ ਡਾ. ਯਾਦਵਿੰਦਰ ਸਿੰਘ ਬਰਾੜ ਆਈ.
ਬਾਘਾ ਪੁਰਾਣਾ, 11 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਚੰਨੂਵਾਲਾ ’ਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਸ ਪਿੰਡ ਦੇ ਜੰਮਪਲ ਪ੍ਰੋਫੈਸਰ ਡਾ. ਯਾਦਵਿੰਦਰ ਸਿੰਘ ਬਰਾੜ ਆਈ.ਕੇ.ਜੀ. ਪੀ.ਟੀ.ਯੂ. ਜਲੰਧਰ ਦੇ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ| ਇਸ ਨਿਯੁਕਤੀ ਸਬੰਧੀ ਮਾਸਟਰ ਜਸਵੀਰ ਸਿੰਘ ਮਾਣੂੰਕੇ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਪਿੰਡ ਘੋਲੀਆ ਕਲਾਂ ਦੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਸੋਮਾ ਘੋਲੀਆ ਕਲਾਂ ਦੀ ਪਤਨੀ ਦਾ ਭਰਾ ਪ੍ਰੋ: ਡਾ. ਯਾਦਵਿੰਦਰ ਸਿੰਘ ਬਰਾੜ ਜਿਸ ਨੇ ਸਿੱਖਿਆ ਦੇ ਖੇਤਰ ’ਚ ਵਿਸ਼ੇਸ਼ ਅਸਥਾਨ ਰੱਖਦੇ ਹੋਏ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ| ਇਸੇ ਪਹਿਚਾਣ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਸੂਬੇ ਦੀ ਨਾਮਵਰ ਯੂਨੀਵਰਸਿਟੀ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ| ਇਸ ਨਿਯੁਕਤੀ ’ਤੇ ਡਾ. ਜਸਕਰਨ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਪ੍ਰਿੰਸੀਪਲ ਲੱਕੀ ਸ਼ਰਮਾ, ਵਾਈਸ ਪ੍ਰਿੰ. ਤਰਿੰਦਰ ਕੌਰ ਮਾਣੂੰਕੇ, ਲੈਕਚਰਾਰ ਗੁਰਿੰਦਰ ਕੌਰ ਮਾਣੂੰਕੇ, ਡੀ.ਪੀ.ਈ. ਤਰਸੇਮ ਸਿੰਘ ਬਰਾੜ ਸਮਾਲਸਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ|