12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੰਤ ਬਾਬਾ ਭਾਗ ਸਿੰਘ ਪਬਲਿਕ ਸਕੂਲ ਸੁਖਾਨੰਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਠੱਠੀ ਭਾਈ, 12 ਅਗਸਤ (ਜਗਰੂਪ ਸਿੰਘ ਮਠਾੜੂ)-’’ਬਹੁਤਿਆਂ ਭਰਾਵਾਂ ਵਾਲੀਆ, ਤੈਨੂੰ ਤੀਆਂ ਨੂੰ ਲੈਣ ਨੀ ਆਏ’’ ਵਰਗੇ ਪੰਜਾਬੀ ਲੋਕ-ਬੋਲਾਂ ਨਾਲ ਜੁੜਿਆ ਤੀਆਂ ਦਾ ਤਿਉਹਾਰ ਪੰਜਾਬੀ ਸਭਿਆਚਾਰ ਅਤੇ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਤੀਆਂ ਦਾ ਨਾਂਅ ਲੈਂਦਿਆਂ ਹੀ ਕੁੜੀਆਂ-ਚਿੜੀਆਂ ਦੇ ਮਨਾਂ ਅੰਦਰ ਸਾਵਣ ਦੇ ਛਰਾਟਿਆਂ ਵਾਂਗ ਸਰੂਰ ਭਰ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 13-08-2026
ਠੱਠੀ ਭਾਈ, 12 ਅਗਸਤ (ਜਗਰੂਪ ਸਿੰਘ ਮਠਾੜੂ)-’’ਬਹੁਤਿਆਂ ਭਰਾਵਾਂ ਵਾਲੀਆ, ਤੈਨੂੰ ਤੀਆਂ ਨੂੰ ਲੈਣ ਨੀ ਆਏ’’ ਵਰਗੇ ਪੰਜਾਬੀ ਲੋਕ-ਬੋਲਾਂ ਨਾਲ ਜੁੜਿਆ ਤੀਆਂ ਦਾ ਤਿਉਹਾਰ ਪੰਜਾਬੀ ਸਭਿਆਚਾਰ ਅਤੇ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਤੀਆਂ ਦਾ ਨਾਂਅ ਲੈਂਦਿਆਂ ਹੀ ਕੁੜੀਆਂ-ਚਿੜੀਆਂ ਦੇ ਮਨਾਂ ਅੰਦਰ ਸਾਵਣ ਦੇ ਛਰਾਟਿਆਂ ਵਾਂਗ ਸਰੂਰ ਭਰ ਜਾਂਦਾ ਹੈ। ਬੱਦਲਾਂ ਦੀ ਗੜਗੜਾਹਟ, ਝਿੜੀਆਂ ‘ਚੋਂ ਮੋਰਾਂ ਦੀ ਕਿਆਓ-ਕਿਆਓ ਅਤੇ ਪਿੱਪਲ ‘ਤੇ ਪਈ ਪੀਂਘ ਸਾਵਣ ਦੀ ਰੁੱਤ ਨੂੰ ਹੋਰ ਵੀ ਰੰਗੀਨ ਬਣਾ ਦਿੰਦੇ ਹਨ। ਇਸੇ ਪੰਜਾਬੀ ਸਭਿਆਚਾਰਕ ਵਿਰਸੇ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਉਦੇਸ਼ ਨਾਲ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਉਤਸਵੀ ਮਾਹੌਲ ਵਿਚ ਮਨਾਇਆ ਗਿਆ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਨੇ ਪੰਜਾਬੀ ਪਹਿਰਾਵੇ ਵਿਚ ਸ਼ਿਰਕਤ ਕਰਕੇ ਪੰਜਾਬੀ ਸਭਿਆਚਾਰ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਗਰੁੱਪ ਭੰਗੜਾ, ਸੋਲੋ ਨਾਚ, ਕੋਰੀਓਗ੍ਰਾਫ਼ੀ, ਗਿੱਧਾ ਅਤੇ ਮਾਡਲਿੰਗ ਆਦਿ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਮਾਡਲਿੰਗ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਮਹਿਕਪ੍ਰੀਤ ਕੌਰ ਕ੍ਰਮਵਾਰ ਪਹਿਲੇ, ਗੁਰਨੂਰ ਕੌਰ ਦੂਜੇ ਅਤੇ ਨਵਦੀਪ ਕੌਰ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਕ ਵਿਦਿਆਰਥਣ ਐਸ਼ਵੀਰ ਕੌਰ ਨੂੰ ‘ਮਿਸ ਤੀਜ’ ਦਾ ਤਾਜ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਅਤੇ ਪੰਜਾਬੀ ਸਭਿਆਚਾਰ ਵਿਚ ਇਸ ਦੇ ਸਥਾਨ ਸਬੰਧੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਅਮੀਰ ਸਭਿਆਚਾਰਕ ਵਿਰਸੇ, ਲੋਕ-ਰਵਾਇਤਾਂ ਅਤੇ ਪੰਜਾਬੀ ਸਭਿਆਚਾਰ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਸਮੁੱਚਾ ਸਕੂਲ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗਿਆਂ ਨਜ਼ਰ ਆਇਆ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੀ ਮੀਟਿੰਗ ਅਗਲੀ ਖ਼ਬਰ 27 ਵੀਂ ਸਬ- ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਪੰਜਾਬ ਟੀਮ ਦੀਆਂ ਸ਼ਾਨਦਾਰ ਪ੍ਰਾਪਤੀਆਂ
Ad Position 24