ਲੰਡੇ ਵਿਖੇ ਵੋਟਾਂ ਦੀ ਸੁਧਾਈ ਲਈ ਵਿਸ਼ੇਸ਼ ਕੈਂਪ ਲੱਗਾ
ਨੱਥੂਵਾਲਾ ਗਰਬੀ, 17 ਅਗਸਤ (ਨਵਦੀਪ ਸਿੰਘ)-ਅੱਜ ਪਿੰਡ ਲੰਡੇ ਵਿਖੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ. ਆਈ.
ਨੱਥੂਵਾਲਾ ਗਰਬੀ, 17 ਅਗਸਤ (ਨਵਦੀਪ ਸਿੰਘ)-ਅੱਜ ਪਿੰਡ ਲੰਡੇ ਵਿਖੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ.ਆਈ.ਆਰ. ਸਬੰਧੀ ਵਿਸ਼ੇਸ਼ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਲੰਡੇ ਵਿਖੇ ਲਾਇਆ ਗਿਆ। ਇਹ ਕੈਂਪ ਬੂਥ ਨੰਬਰ 36 ਤੋਂ 40 ਤੱਕ ਲਗਾਇਆ ਗਿਆ। ਇਸ ਮੌਕੇ ਵੋਟਰਾਂ ਨੂੰ ਡਰਾਫ਼ਟ ਸੂਚੀ ਦਾ ਅਧਿਐਨ ਕਰਵਾਇਆ ਗਿਆ। ਨਵੀਆਂ ਵੋਟਾਂ ਬਣਾਉਣ, ਵੋਟ ਸੋਧ ਕਰਨ ਅਤੇ ਵੋਟ ਕੱਟਣ ਲਈ ਫਾਰਮ ਭਰੇ ਗਏ ਅਤੇ ਪ੍ਰਾਪਤ ਕੀਤੇ ਗਏ। ਇਸ ਮੌਕੇ ਬੀ.ਐਲ.ਓ. ਤਰਸੇਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦਾ ਐਸ. ਆਈ.ਆਰ. ਦਾ ਕੰਮ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਕੋਈ ਵੀ ਜਾਇਜ਼ ਵੋਟ ਕੱਟਣ ਦੇ ਘੇਰੇ ਵਿਚ ਨਹੀਂ ਆਈ। ਬੀ.ਐਲ.ਓ. ਗੁਰਜੀਤ ਸਿੰਘ ਨੇ ਵੋਟਰਾਂ ਨੂੰ ਚੋਣ ਕਮਿਸ਼ਨ ਦੀਆਂ ਅਗਲੀਆਂ ਕਾਰਵਾਈਆਂ ਅਤੇ ਤਰੀਕਾਂ ਬਾਰੇ ਜਾਣੂੰ ਕਰਵਾਇਆ। ਲੋਕਾਂ ਨੂੰ ਵੱਧ ਤੋਂ ਵੱਧ ਆਪਣੀਆਂ ਵੋਟਾਂ ਦਰੁਸਤ ਕਰਨ ਲਈ ਕਿਹਾ ਗਿਆ। ਇਸ ਮੌਕੇ ਨਵਦੀਪ ਸਿੰਘ, ਜਗਤਾਰ ਸਿੰਘ, ਕਰਨਦੀਪ ਕੌਰ ਸਾਰੇ (ਬੀ.ਐਲ.ਓ.) ਅਤੇ ਦਰਸ਼ਨ ਸਿੰਘ, ਆਤਮਾ ਸਿੰਘ, ਪਰਮਜੀਤ ਸ਼ਰਮਾ, ਗੁਰਜੰਟ ਕਲਸੀ, ਬੁੱਧ ਸਿੰਘ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸੁਪਰਵਾਈਜ਼ਰ ਸੁਖਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚੇ।