20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੰਦ ਦੇ ਸੱਦੇ ਤਹਿਤ ਅਕਾਲੀ ਦਲ ਵਾਰਿਸ ਪੰਜਾਬ ਬਾਘਾ ਪੁਰਾਣਾ ਵਲੋਂ ਕੀਤੀ ਜਾਵੇਗੀ ਸ਼ਮੂਲੀਅਤ-ਮਹਾਂ ਸਿੰਘ ਰਾਊਕੇ

ਬਾਘਾ ਪੁਰਾਣਾ, 20 ਅਗਸਤ (ਟਿੰਕੂ ਕਾਠਪਾਲ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਗਵਰਨਰ ਹਾਊਸ ਵੱਲ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਅੱਥਰੂ ਗੈਸ ਦੇ ਗੋਲੇ ਦਾਗ਼ਣ, ਲਾਠੀਚਾਰਜ ਕਰਨ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਵਿਰੋਧ ਵਿਚ ਅਤੇ ਜੇਲ੍ਹਾਂ ਵਿਚ ਡੱਕੇ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੱਲ੍ਹ 20 ਅਗਸਤ ਨੂੰ ਪੂਰਨ ਤੌਰ ‘ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜੋ ਕੇ ਬਾਘਾ ਪੁਰਾਣਾ ਵਿਖੇ ਮੇਨ ਚੌਕ ਵਿਚ 7 ਵਜੇ ਤੋਂ 2 ਵਜੇ ਤੱਕ ਬੰਦ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 21-08-2026
ਬਾਘਾ ਪੁਰਾਣਾ, 20 ਅਗਸਤ (ਟਿੰਕੂ ਕਾਠਪਾਲ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਗਵਰਨਰ ਹਾਊਸ ਵੱਲ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਅੱਥਰੂ ਗੈਸ ਦੇ ਗੋਲੇ ਦਾਗ਼ਣ, ਲਾਠੀਚਾਰਜ ਕਰਨ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਵਿਰੋਧ ਵਿਚ ਅਤੇ ਜੇਲ੍ਹਾਂ ਵਿਚ ਡੱਕੇ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੱਲ੍ਹ 20 ਅਗਸਤ ਨੂੰ ਪੂਰਨ ਤੌਰ ‘ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜੋ ਕੇ ਬਾਘਾ ਪੁਰਾਣਾ ਵਿਖੇ ਮੇਨ ਚੌਕ ਵਿਚ 7 ਵਜੇ ਤੋਂ 2 ਵਜੇ ਤੱਕ ਬੰਦ ਕੀਤਾ ਜਾਵੇਗਾ। ਜਿਸ ਦਾ ਪ੍ਰਗਟਾਵਾ ਬਾਘਾ ਪੁਰਾਣਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵਲੋਂ ਐਮ . ਐਲ.ਏ. ਦੀ ਸੀਟ ‘ਤੇ ਐਲਾਨੇ ਗਏ ਉਮੀਦਵਾਰ ਕੁਲਵੰਤ ਸਿੰਘ ਰਾਊਕੇ ਪੁੱਤਰ ਸ਼ਹੀਦ ਚੜ੍ਹਤ ਸਿੰਘ ਰਾਊਕੇ, ਉਨ੍ਹਾਂ ਦੇ ਭਤੀਜੇ ਮਹਾਂ ਸਿੰਘ ਰਾਊਕੇ ਵਲੋਂ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਸਿੱਖ ਕੈਦੀਆਂ ਨਾਲ ਦਰਦ ਰੱਖਣ ਵਾਲੇ ਹਰੇਕ ਪ੍ਰਾਣੀ ਨੂੰ ਇਸ ਇਕ ਰੋਜ਼ਾ ਪੰਜਾਬ ਬੰਦ ਦੇ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਭਾਈ ਕੁਲਵੰਤ ਸਿੰਘ ਰਾਊਕੇ ਦੇ ਪਰਿਵਾਰਕ ਮੈਂਬਰ ਅਮਨਦੀਪ ਸਿੰਘ, ਪਿੰਦਰਪਾਲ ਸਿੰਘ ਪਿੰਦਰ ਧਾਲੀਵਾਲ, ਪੁਸ਼ਪਿੰਦਰ ਸਿੰਘ, ਮਨਦੀਪ ਸਿੰਘ, ਜਸਮੇਲ ਸਿੰਘ ਰਾਜੇਆਣਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਾਨੰਦ ਵਿਖੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ ਅਗਲੀ ਖ਼ਬਰ ਇਜ਼ਰਾਈਲ ’ਚ ਭਾਰਤੀ ਨਾਗਰਿਕ ਦੀ ਮੌਤ-ਸ਼ੱਕੀ ਗ੍ਰਿਫ਼ਤਾਰ
Ad Position 24