21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤੀਆਂ ਦੇ ਤਿਉਹਾਰ ਮੌਕੇ ਹਰਿਆਲੀ ਅਤੇ ਯੋਗਾ ਗਰੁੱਪਾਂ ਨੇ ਦਿੱਤਾ ਸਿਹਤ ਤੇ ਵਾਤਾਵਰਨ ਸੰਭਾਲ ਦਾ ਸੰਦੇਸ਼

ਬਾਘਾ ਪੁਰਾਣਾ, 20 ਅਗਸਤ (ਟਿੰਕੂ ਕਾਠਪਾਲ)-ਤੀਆਂ ਦਾ ਤਿਉਹਾਰ ਬੀਤੇ ਦਿਨ ਹਰਿਆਲੀ ਗਰੁੱਪ ਅਤੇ ਯੋਗਾ ਗਰੁੱਪ ਵਲੋਂ ਸਾਂਝੇ ਤੌਰ ‘ਤੇ ਬੜੇ ਉਤਸ਼ਾਹ ਖ਼ੁਸ਼ੀ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸਮਾਗਮ ਵਿਚ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੇ ਇਸ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

Ad Position 21
No active advertisement
ਯੋਗਾ ਗਰੁੱਪ ਆਗੂ ਤੀਆਂ ਮੌਕੇ ਬੂਟੇ ਵੰਡਦੇ ਹੋਏ। ਤਸਵੀਰ : ਕਾਠਪਾਲ 21-08-2026
ਬਾਘਾ ਪੁਰਾਣਾ, 20 ਅਗਸਤ (ਟਿੰਕੂ ਕਾਠਪਾਲ)-ਤੀਆਂ ਦਾ ਤਿਉਹਾਰ ਬੀਤੇ ਦਿਨ ਹਰਿਆਲੀ ਗਰੁੱਪ ਅਤੇ ਯੋਗਾ ਗਰੁੱਪ ਵਲੋਂ ਸਾਂਝੇ ਤੌਰ ‘ਤੇ ਬੜੇ ਉਤਸ਼ਾਹ ਖ਼ੁਸ਼ੀ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸਮਾਗਮ ਵਿਚ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੇ ਇਸ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਗੇਮਾਂ, ਹਾਸਾ-ਮਜ਼ਾਕ, ਡਾਂਸ ਪ੍ਰੋਗਰਾਮ ਅਤੇ ਨਾਟਕ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਪ੍ਰਿਅੰਕਾ ਮਿੱਤਲ, ਅੰਜੂ ਸਿੰਗਲਾ, ਮੀਨਾ ਸਿੰਗਲਾ, ਰਾਣੀ ਕੰਬੋਜ ਰਵਜੀਤ, ਬਬਲੀ, ਕੁਲਦੀਪ, ਸਵੀਟੀ, ਸੁਨੈਨਾ, ਟੀਨਾਂ ਗੋਇਲ, ਆਸ਼ਨਾ ਪਾਂਧੀ, ਰਿੰਪੀ ਅਤੇ ਦਿਵਿਆ ਸਿੰਗਲਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਈ। ਸਮੂਹ ਮੈਂਬਰਾਂ ਨੇ ਇਕ-ਦੂਜੇ ਨਾਲ ਮਿਲ ਕੇ ਤੀਆਂ ਦੇ ਤਿਉਹਾਰ ਨੂੰ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ। ਹਰਿਆਲੀ ਗਰੁੱਪ ਵਲੋਂ ਇਸ ਵਾਰ ਤੀਆਂ ਦੇ ਤਿਉਹਾਰ ਨੂੰ ਵਾਤਾਵਰਨ ਸੰਭਾਲ ਨਾਲ ਜੋੜਦਿਆਂ ਪੌਦੇ ਵੀ ਵੰਡੇ ਗਏ। ਗਰੁੱਪ ਮੈਂਬਰਾਂ ਨੇ ਕਿਹਾ ਕਿ ਤਿਉਹਾਰਾਂ ਨੂੰ ਸਿਰਫ਼ ਮਨੋਰੰਜਨ ਤੱਕ ਸੀਮਤ ਰੱਖਣ ਦੀ ਬਜਾਏ ਸਮਾਜ ਨੂੰ ਕੋਈ ਉਸਾਰੂ ਸੰਦੇਸ਼ ਵੀ ਦੇਣਾ ਚਾਹੀਦਾ ਹੈ। ਇਸੇ ਉਦੇਸ਼ ਤਹਿਤ ਬੂਟੇ ਵੰਡ ਕੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਸਿਹਤਮੰਦ ਜੀਵਨ ਲਈ ਬੇਹੱਦ ਜ਼ਰੂਰੀ ਹੈ। ਇਸੇ ਤਰ੍ਹਾਂ ਯੋਗਾ ਗਰੁੱਪ ਵਲੋਂ ਵੀ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਮੈਂਬਰਾਂ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਲੋਕ ਫਾਸਟ ਫੂਡ ਅਤੇ ਗੈਰ-ਸਿਹਤਮੰਦ ਖਾ ਣ-ਪੀਣ ਦੀਆਂ ਆਦਤਾਂ ਕਾਰਨ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਦੇ ਨਾਲ ਹੀ ਤਣਾਅ ਅਤੇ ਚਿੰਤਾ ਵੀ ਜੀਵਨ ਦਾ ਹਿੱਸਾ ਬਣ ਰਹੇ ਹਨ। ਅਜਿਹੇ ਸਮੇਂ ਯੋਗਾ ਅਤੇ ਨਿਯਮਤ ਕਸਰਤ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਮਨ ਨੂੰ ਸ਼ਾਂਤੀ ਪ੍ਰਦਾਨ ਕਰਨ ਵਿਚ ਸਹਾਇਕ ਹੋ ਸਕਦੇ ਹਨ। ਸਮਾਗਮ ਦੇ ਅੰਤ ਵਿਚ ਸਮੂਹ ਮੈਂਬਰਾਂ ਨੇ ਤੀਆਂ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਵਾਤਾਵਰਨ ਦੀ ਸੰਭਾਲ, ਸਿਹਤਮੰਦ ਜੀਵਨ ਸ਼ੈਲੀ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਬਾਦਲ ਵਲੋਂ ਸੀਨੀ. ਅਕਾਲੀ ਆਗੂ ਰਾਜਿੰਦਰ ਸਿੰਘ ਕਪੂਰੇ ਪੀ.ਏ.ਸੀ. ਕਮੇਟੀ ’ਚ ਸ਼ਾਮਿਲ ਅਗਲੀ ਖ਼ਬਰ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰ ਕੇ ਮੰਗਾਂ ਨੂੰ ਲਟਕਾਉਣ ਦੇ ਵਿਰੋਧ ਵਿਚ ਕੰਪਿਊਟਰ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ
Ad Position 24