22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਤਿਉਹਾਰਾਂ ਤੋਂ ਪਹਿਲਾਂ ਪ੍ਰਤਾਪ ਰੋਡ ਦਾ ਕੰਮ ਮੁਕੰਮਲ ਕੀਤਾ ਜਾਵੇ, ਰਾਤ ਸਮੇਂ ਕੰਮ ਕਰਵਾ ਕੇ ਲਿਆਂਦੀ ਜਾਵੇ ਤੇਜ਼ੀ-ਡਿੰਪਲ ਅਰੋੜਾ

ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਪ੍ਰਤਾਪ ਰੋਡ ਮੋਗਾ ਦੇ ਚੱਲ ਰਹੇ ਪੁਨਰ - ਨਿਰਮਾਣ ਕੰਮ ਵਿਚ ਤੇਜ਼ੀ ਲਿਆਉਣ ਅਤੇ ਇਸ ਨੂੰ ਤਿਉਹਾਰਾਂ ਤੋਂ ਪਹਿਲਾਂ ਮੁਕੰਮਲ ਕਰਨ ਦੀ ਮੰਗ ਕੌਂਸਲਰ ਵਾਰਡ ਨੰਬਰ 38 ਡਿੰਪਲ ਅਰੋੜਾ ਵਲੋਂ ਕੀਤੀ ਗਈ ਹੈ । ਡਿੰਪਲ ਅਰੋੜਾ ਨੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੌਰਾਨ ਬਾਜ਼ਾਰਾਂ ਵਿਚ ਲੋਕਾਂ ਦੀ ਆਵਾਜਾਈ ਅਤੇ ਖ਼ਰੀਦਦਾਰੀ ਕਾਫ਼ੀ ਵੱਧ ਜਾਂਦੀ ਹੈ ।

Ad Position 21
No active advertisement
ਧੋਬੀ ਸਮਾਜ ਦੇ ਕਈ ਪ੍ਰਮੁੱਖ ਮੈਂਬਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ 23-08-2026
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਪ੍ਰਤਾਪ ਰੋਡ ਮੋਗਾ ਦੇ ਚੱਲ ਰਹੇ ਪੁਨਰ - ਨਿਰਮਾਣ ਕੰਮ ਵਿਚ ਤੇਜ਼ੀ ਲਿਆਉਣ ਅਤੇ ਇਸ ਨੂੰ ਤਿਉਹਾਰਾਂ ਤੋਂ ਪਹਿਲਾਂ ਮੁਕੰਮਲ ਕਰਨ ਦੀ ਮੰਗ ਕੌਂਸਲਰ ਵਾਰਡ ਨੰਬਰ 38 ਡਿੰਪਲ ਅਰੋੜਾ ਵਲੋਂ ਕੀਤੀ ਗਈ ਹੈ । ਡਿੰਪਲ ਅਰੋੜਾ ਨੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੌਰਾਨ ਬਾਜ਼ਾਰਾਂ ਵਿਚ ਲੋਕਾਂ ਦੀ ਆਵਾਜਾਈ ਅਤੇ ਖ਼ਰੀਦਦਾਰੀ ਕਾਫ਼ੀ ਵੱਧ ਜਾਂਦੀ ਹੈ । ਪ੍ਰਤਾਪ ਰੋਡ ਇਕ ਮਹੱਤਵਪੂਰਨ ਵਪਾਰਕ ਇਲਾਕਾ ਹੋਣ ਕਾਰਨ ਇੱਥੇ ਵਪਾਰੀਆਂ , ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਵੱਡੀ ਆਵਾਜਾਈ ਰਹਿੰਦੀ ਹੈ । ਇਸ ਲਈ ਸੜਕ ਦਾ ਕੰਮ ਲੰਬੇ ਸਮੇਂ ਤੱਕ ਚੱਲਣ ਨਾਲ ਲੋਕਾਂ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ । ਡਿੰਪਲ ਅਰੋੜਾ ਨੇ ਸੁਝਾਅ ਦਿੱਤਾ ਕਿ ਪ੍ਰਤਾਪ ਰੋਡ ਦੇ ਪੁਨਰ ਨਿਰਮਾਣ ਦਾ ਕੰਮ ਸਿਰਫ਼ ਦਿਨ ਦੇ ਸਮੇਂ ਤੱਕ ਸੀਮਤ ਨਾ ਰੱਖ ਕੇ ਰਾਤ ਦੇ ਸਮੇਂ ਵੀ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਰਾਤ ਸਮੇਂ ਆਵਾਜਾਈ ਘੱਟ ਹੋਣ ਕਾਰਨ ਕੰਮ ਨੂੰ ਵੱਡੇ ਪੱਧਰ ‘ ਤੇ ਅਤੇ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ , ਜਿਸ ਨਾਲ ਕੰਮ ਜਲਦੀ ਮੁਕੰਮਲ ਹੋਵੇਗਾ ਅਤੇ ਦਿਨ ਸਮੇਂ ਲੋਕਾਂ ਤੇ ਵਪਾਰੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਵੀ ਘੱਟ ਹੋਵੇਗੀ । ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਨਗਰ ਨਿਗਮ ਨੂੰ ਪ੍ਰਤਾਪ ਰੋਡ ਦੇ ਕੰਮ ਨੂੰ ਤਰਜੀਹ ਦੇ ਆਧਾਰ ‘ ਤੇ ਕਰਵਾਉਣਾ ਚਾਹੀਦਾ ਹੈ ਅਤੇ ਠੇਕੇਦਾਰ ਨੂੰ ਵਾਧੂ ਮੈਨ ਪਾਵਰ ਤੇ ਮਸ਼ੀਨਰੀ ਲਗਾ ਕੇ ਕੰਮ ਦੀ ਰਫ਼ਤਾਰ ਵਧਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ । ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਰਾਤ ਸਮੇਂ ਕੰਮ ਕਰਵਾਉਂਦੇ ਹੋਏ ਲੋੜੀਂਦੀ ਲਾਈਟਿੰਗ , ਸੁਰੱਖਿਆ ਪ੍ਰਬੰਧ ਅਤੇ ਟਰੈਫ਼ਿਕ ਮੈਨੇਜਮੈਂਟ ਯਕੀਨੀ ਬਣਾਇਆ ਜਾਵੇ , ਤਾਂ ਜੋ ਨਿਰਮਾਣ ਕਾਰਜ ਵੀ ਤੇਜ਼ੀ ਨਾਲ ਚੱਲੇ ਅਤੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ । ਡਿੰਪਲ ਅਰੋੜਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਪ੍ਰਤਾਪ ਰੋਡ ਦਾ ਕੰਮ ਮੁਕੰਮਲ ਹੋਣ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ , ਉੱਥੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ । ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਤਾਪ ਰੋਡ ਦੇ ਪੁਨਰ - ਨਿਰਮਾਣ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਖਜਾਨ ਸਿੰਘ ਜੀ ਦੀ ਯਾਦ ’ਚ ਹੋਣ ਵਾਲੇ ਖੇਡ ਮੇਲੇ ਲਈ ਉਗਰਾਹੀ ਸ਼ੁਰੂ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮਾੜੀ ਮੁਸਤਫਾ ਦੀ ਵਿਦਿਆਰਥਣ ਨੇ ਸਕੂਲ ਤੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ
Ad Position 24