25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੋਗਾ ’ਚ ਪਹਿਲੀ ਵਾਰ ਆਰੋਗਿਆ ਭਾਰਤੀ ਵਲੋਂ ਮੈਡੀਕਲ ਕੈਂਪ, 180 ਲੋਕਾਂ ਦੀ ਕੀਤੀ ਸਿਹਤ ਜਾਂਚ

ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਆਰੋਗਿਆ ਭਾਰਤੀ ਵਲੋਂ ਪਹਿਲੀ ਵਾਰ ਮੋਗਾ ਜ਼ਿਲ੍ਹੇ ਵਿਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਰਾਮਗੰਜ ਮੰਡੀ ਸਥਿਤ ਗੁਰਦੁਆਰਾ ਰਾਜਪੂਤਾਂ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ ਕਰੀਬ 180 ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ।

Ad Position 21
No active advertisement
ਅਜੀਤ ਡੈਸਕ 25-08-2026
ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਆਰੋਗਿਆ ਭਾਰਤੀ ਵਲੋਂ ਪਹਿਲੀ ਵਾਰ ਮੋਗਾ ਜ਼ਿਲ੍ਹੇ ਵਿਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਰਾਮਗੰਜ ਮੰਡੀ ਸਥਿਤ ਗੁਰਦੁਆਰਾ ਰਾਜਪੂਤਾਂ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ ਕਰੀਬ 180 ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਕੈਂਪ ਦੀ ਸਫਲਤਾ ਤੋਂ ਬਾਅਦ ਸੰਸਥਾ ਵਲੋਂ ਜਲਦ ਹੀ ਸ਼ਹਿਰ ਦੀ ਝੁੱਗੀ-ਝੌਂਪੜੀ ਵਾਲੀ ਬਸਤੀ ਵਿਚ ਅਗਲਾ ਮੁਫ਼ਤ ਮੈਡੀਕਲ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਆਰੋਗਿਆ ਭਾਰਤੀ ਦੇ ਵਾਤਾਵਰਨ ਪ੍ਰਮੁੱਖ ਆਯੂਸ਼ ਅਰੋੜਾ ਉਰਫ਼ ਰਿੱਕੀ ਨੇ ਦਿੱਤੀ। ਕੈਂਪ ਦਾ ਆਯੋਜਨ ਆਰੋਗਿਆ ਭਾਰਤੀ ਦੇ ਪੰਜਾਬ ਪ੍ਰਧਾਨ ਡਾ. ਚੰਦਰ ਸ਼ੇਖਰ ਕੱਕੜ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਤੇ ਵਾਤਾਵਰਨ ਪ੍ਰਮੁੱਖ ਆਯੂਸ਼ ਅਰੋੜਾ ਉਰਫ਼ ਰਿੱਕੀ ਦੀ ਦੇਖ-ਰੇਖ ਹੇਠ ਕੀਤਾ ਗਿਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਬਰਾੜ, ਆਯੂਸ਼ ਅਰੋੜਾ ਰਿੱਕੀ, ਸਿੱਖਿਆ ਸ਼ਾਸਤਰੀ ਡਾ. ਸੀਮਾ ਸ਼ਰਮਾ, ਐਸ.ਐਫ.ਸੀ. ਗਰੁੱਪ ਦੇ ਡਾਇਰੈਕਟਰ ਅਭਿਸ਼ੇਕ ਜਿੰਦਲ ਅਤੇ ਕੌਂਸਲਰ ਮਨਜੀਤ ਧੰਮੂ ਸਮੇਤ ਪਤਵੰਤਿਆਂ ਵਲੋਂ ਜੋਤੀ ਪ੍ਰਚੰਡ ਕਰ ਕੇ ਕੀਤਾ ਗਿਆ। ਕੈਂਪ ਦੌਰਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਾਹਿਲ ਬਾਂਸਲ, ਨਿਊਰੋਲੋਜਿਸਟ ਡਾ. ਰੋਹਨ ਗੁਪਤਾ, ਜਨਰਲ ਮੈਡੀਸਨ ਮਾਹਿਰ ਡਾ. ਚੰਦਰ ਸ਼ੇਖਰ ਕੱਕੜ ਅਤੇ ਇਸਤਰੀ ਰੋਗਾਂ ਦੀ ਮਾਹਿਰ ਡਾ. ਸੋਨਾਕਸ਼ੀ ਸ਼ਰਮਾ ਨੇ ਲੋਕਾਂ ਦੀ ਮੁਫ਼ਤ ਜਾਂਚ ਕਰ ਕੇ ਸਿਹਤ ਸਬੰਧੀ ਸਲਾਹ ਦਿੱਤੀ। ਲੈਬ ਟੈਕਨੀਸ਼ੀਅਨਾਂ ਵਲੋਂ ਮੌਕੇ ‘ਤੇ ਲੋਕਾਂ ਦੇ ਸ਼ੂਗਰ, ਬਲੱਡ ਪ੍ਰੈਸ਼ਰ, ਈ.ਸੀ.ਜੀ. ਆਦਿ ਦੀ ਜਾਂਚ ਕੀਤੀ ਗਈ। ਡਾਕਟਰਾਂ ਦੀ ਸਲਾਹ ਅਨੁਸਾਰ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਸਿਹਤ ਦੀ ਜਾਂਚ ਕਰਵਾਉਣ ਨਾਲ ਕਈ ਬਿਮਾਰੀਆਂ ਦੀ ਸ਼ੁਰੂਆਤੀ ਪੱਧਰ ‘ਤੇ ਹੀ ਪਛਾਣ ਕੀਤੀ ਜਾ ਸਕਦੀ ਹੈ। 40 ਸਾਲ ਦੀ ਉਮਰ ਤੋਂ ਬਾਅਦ ਸਰੀਰ ਵਿਚ ਹਾਰਮੋਨਲ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਇਸ ਲਈ ਨਿਯਮਿਤ ਸਿਹਤ ਜਾਂਚ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਲ ਵਿਚ ਘੱਟੋ-ਘੱਟ ਇਕ ਵਾਰ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ ਅਤੇ ਥਾਇਰਾਇਡ ਦੀ ਜਾਂਚ ਕਰਵਾਉਣ, ਸੰਤੁਲਿਤ ਖ਼ੁਰਾਕ ਲੈਣ ਅਤੇ ਰੋਜ਼ਾਨਾ ਘੱਟੋ-ਘੱਟ 30 ਮਿੰਟ ਪੈਦਲ ਚੱਲਣ ਜਾਂ ਕਸਰਤ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ 7-8 ਘੰਟੇ ਦੀ ਪੂਰੀ ਨੀਂਦ ਲੈਣ ਅਤੇ ਤਣਾਅ ਤੋਂ ਦੂਰ ਰਹਿਣ ‘ਤੇ ਵੀ ਜ਼ੋਰ ਦਿੱਤਾ। ਆਯੂਸ਼ ਅਰੋੜਾ ਰਿੱਕੀ ਨੇ ਕਿਹਾ ਕਿ ਮੋਗਾ ਵਿਚ ਆਰੋਗਿਆ ਭਾਰਤੀ ਦਾ ਇਹ ਪਹਿਲਾ ਮੈਡੀਕਲ ਕੈਂਪ ਸੀ, ਜਿਸ ਵਿਚ ਲੋਕਾਂ ਦੀ ਚੰਗੀ ਸ਼ਮੂਲੀਅਤ ਰਹੀ। ਸੰਸਥਾ ਵਲੋਂ ਹੁਣ ਜਲਦ ਹੀ ਝੁੱਗੀ-ਝੌਂਪੜੀ ਵਾਲੀ ਬਸਤੀ ਵਿਚ ਅਗਲਾ ਕੈਂਪ ਲਗਾਇਆ ਜਾਵੇਗਾ, ਤਾਂ ਜੋ ਸਿਹਤ ਸਹੂਲਤਾਂ ਤੋਂ ਵਾਂਝੇ ਲੋਕਾਂ ਤੱਕ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਪਹੁੰਚਾਈਆਂ ਜਾ ਸਕਣ। ਕੈਂਪ ਦੌਰਾਨ ਡਾਕਟਰਾਂ ਅਤੇ ਮਹਿਮਾਨਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਬੁਲਾਰੇ ਨਿਧੜਕ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਸੀਨੀਅਰ ਵਾਈਸ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇ ਵਾਲਾ, ਕੌਂਸਲਰ ਵਿਕਰਮਜੀਤ ਘਾਤੀ, ਜਗਦੀਪ ਜੱਗਾ, ਅਵਤਾਰ ਸਿੰਘ, ਸਾਬਕਾ ਕੌਂਸਲਰ ਛਿੰਦਾ ਬਰਾੜ, ਵੇਦ ਵਿਆਸ ਕਾਂਸਲ, ਐਡਵੋਕੇਟ ਨਵੀਨ ਗੋਇਲ, ਗਗਨ ਮਨਚੰਦਾ, ਦਰਸ਼ਨ ਕੌਰ ਬਰਾੜ, ਵਾਸੂ ਸ਼ਰਮਾ, ਪ੍ਰੀਤ ਧੰਮੂ ਸਮੇਤ ਆਰੋਗਿਆ ਭਾਰਤੀ ਦੇ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਤੀਆਂ ਅਤੇ ਪਰਿਵਾਰ ਮਿਲਨ ਸਮਾਗਮ ਅਗਲੀ ਖ਼ਬਰ ਗੁਰਰਹਿਮਤ ਕੌਰ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ’ਚ ਜਿੱਤਿਆ ਸੋਨ ਤਮਗ਼ਾ
Ad Position 24