ਪ੍ਰਧਾਨ ਬੌਬੀ ਗਰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ, ਰੈਡੀਮੇਡ ਯੂਨੀਅਨ ਨਵੀਂ ਕਮੇਟੀ ਦਾ ਕੀਤਾ ਗਠਨ
ਬਾਘਾ ਪੁਰਾਣਾ, 24 ਅਗਸਤ (ਟਿੰਕੂ ਕਾਠਪਾਲ)-ਰੈਡੀਮੇਡ ਯੂਨੀਅਨ ਦੀ ਇਕ ਜ਼ਰੂਰੀ ਮੀਟਿੰਗ ਬੌਬੀ ਗਰਗ ਦੀ ਪ੍ਰਧਾਨਗੀ ਹੇਠ ਨਿਹਾਲ ਸਿੰਘ ਰੋਡ ਇਕ ਹੋਟਲ ਵਿਖੇ ਮੀਟਿੰਗ ਹੋਈ ਜਿਸ ਵਿਚ ਸਮੂਹ ਰੈਡੀਮੇਡ ਯੂਨੀਅਨ ਦੇ ਦੁਕਾਨਦਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਅਗਲੇ 2 ਸਾਲਾਂ ਲਈ ਨਵੀਂ ਟੀਮ ਦਾ ਗਠਨ ਕੀਤਾ ਗਿਆ।
ਬਾਘਾ ਪੁਰਾਣਾ, 24 ਅਗਸਤ (ਟਿੰਕੂ ਕਾਠਪਾਲ)-ਰੈਡੀਮੇਡ ਯੂਨੀਅਨ ਦੀ ਇਕ ਜ਼ਰੂਰੀ ਮੀਟਿੰਗ ਬੌਬੀ ਗਰਗ ਦੀ ਪ੍ਰਧਾਨਗੀ ਹੇਠ ਨਿਹਾਲ ਸਿੰਘ ਰੋਡ ਇਕ ਹੋਟਲ ਵਿਖੇ ਮੀਟਿੰਗ ਹੋਈ ਜਿਸ ਵਿਚ ਸਮੂਹ ਰੈਡੀਮੇਡ ਯੂਨੀਅਨ ਦੇ ਦੁਕਾਨਦਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਅਗਲੇ 2 ਸਾਲਾਂ ਲਈ ਨਵੀਂ ਟੀਮ ਦਾ ਗਠਨ ਕੀਤਾ ਗਿਆ। ਨਵੀਂ ਚੁਣੀ ਗਈ ਟੀਮ ਵਿਚ ਨਵਤੇਜ ਅਰੋੜਾ ਅਤੇ ਸ਼ਸ਼ੀ ਗਰਗ ਨੂੰ ਮੁੱਖ ਐਡਵਾਈਜ਼ਰ, ਜਸਵਿੰਦਰ ਸਿੰਘ (ਹੈਪੀ) ਨੂੰ ਡਿਸਿਪਲਿਨ ਐਡਵਾਈਜ਼ਰ, ਬਲਵਿੰਦਰ ਸਿੰਘ (ਮਿੰਟੂ) ਅਤੇ ਰੂਬਲ ਸ਼ਰਮਾ ਨੂੰ ਮੀਤ ਪ੍ਰਧਾਨ, ਸਾਹਿਲ ਠੁਕਰਾਲ ਨੂੰ ਜਨਰਲ ਸਕੱਤਰ, ਰਿੰਕੂ ਅਰੋੜਾ ਨੂੰ ਮੀਤ ਸਕੱਤਰ, ਮਣੀ ਅਰੋੜਾ ਨੂੰ ਕੈਸ਼ੀਅਰ, ਪ੍ਰੀਤ ਨੂੰ ਮੀਤ ਕੈਸ਼ੀਅਰ ਅਤੇ ਦਵਿੰਦਰ ਸ਼ਰਮਾ (ਜੁੱਗੂ) ਨੂੰ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵੀਂ ਬਣੀ ਕਮੇਟੀ ਵਲੋਂ ਸਾਰੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਸਮੂਹ ਮੈਂਬਰਾਂ ਨੇ ਯੂਨੀਅਨ ਦੀ ਤਰੱਕੀ ਅਤੇ ਚੜ੍ਹਦੀ ਕਲਾ ਲਈ ਇਕਜੁੱਟ ਹੋ ਕੇ ਕੰਮ ਕਰਨ ‘ਤੇ ਜ਼ੋਰ ਦਿੱਤਾ, ਜਦ ਕਿ ਦੁਕਾਨਦਾਰਾਂ ਵਲੋਂ ਵੀ ਨਵੀਂ ਟੀਮ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਦੇ ਅਖੀਰ ਵਿਚ ਸਮੂਹ ਮੈਂਬਰਾਂ ਵਲੋਂ ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪ੍ਰਧਾਨ ਬੌਬੀ ਗਰਗ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜੂ ਸ਼ਰਮਾ, ਸੁਰਿੰਦਰ ਮਾਟਾ, ਲਵੀ, ਰਾਕੇਸ਼, ਪ੍ਰੀਤ, ਸੋਨੂੰ, ਹੈਪੀ, ਦਿਨੇਸ਼, ਅਮਿਤ, ਬੌਬੀ, ਮਨਿੰਦਰ, ਵਿਪਨ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ।