29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅੱਠ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਹਿ ਚੁੱਕੇ ਸੁਨੀਲ ਗਰਗ ਐਡਵੋਕੇਟ ਨੇ ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ

ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਠ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਹਿ ਚੁੱਕੇ ਸੀਨੀਅਰ ਐਡਵੋਕੇਟ ਸੁਨੀਲ ਕੁਮਾਰ ਗਰਗ ਨੇ ਅੱਜ ਪ੍ਰਧਾਨ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।

Ad Position 21
No active advertisement
ਅਜੀਤ ਡੈਸਕ 30-08-2026
ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਠ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਹਿ ਚੁੱਕੇ ਸੀਨੀਅਰ ਐਡਵੋਕੇਟ ਸੁਨੀਲ ਕੁਮਾਰ ਗਰਗ ਨੇ ਅੱਜ ਪ੍ਰਧਾਨ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ (ਆਰ.ਓ.) ਕੇ.ਕੇ. ਮਿੱਤਲ ਕੋਲ ਦਾਖ਼ਲ ਕੀਤਾ। ਸੁਨੀਲ ਗਰਗ ਐਡਵੋਕੇਟ ਦਾ ਨਾਂਅ ਮੋਗਾ ਦੇ ਵਿਕਾਸ ਅਤੇ ਬਾਰ ਦੇ ਹਿਤਾਂ ਲਈ ਕੀਤੇ ਲੰਬੇ ਸੰਘਰਸ਼ ਨਾਲ ਜੁੜਿਆ ਰਿਹਾ ਹੈ। ਮੋਗਾ ਨੂੰ ਜ਼ਿਲ੍ਹਾ ਬਣਾਉਣ ਦੀ ਮੁਹਿੰਮ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਮੋਗਾ ਵਿਚ ਸੈਸ਼ਨ ਡਿਵੀਜ਼ਨ ਸਥਾਪਿਤ ਕਰਵਾਉਣ, ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੀਆਂ ਅਦਾਲਤਾਂ ਲਿਆਉਣ, ਵਕੀਲਾਂ ਲਈ ਚੈਂਬਰਾਂ ਦੀ ਮੰਗ ਨੂੰ ਮਜ਼ਬੂਤੀ ਨਾਲ ਉਠਾਉਣ ਅਤੇ ਬਾਰ ਰੂਮ ਤੇ ਕੋਰਟ ਇਨਫਰਾਸਟਰੱਕਚਰ ਦੇ ਵਿਕਾਸ ਲਈ ਵੀ ਲਗਾਤਾਰ ਸਰਗਰਮ ਰਹੇ। ਵਕੀਲਾਂ ਦੇ ਹਿਤਾਂ ਨਾਲ ਜੁੜੇ ਉਨ੍ਹਾਂ ਦੇ ਸੰਘਰਸ਼ਾਂ ਵਿਚ ਸਨਿੱਚਰਵਾਰ ਦੀ ਛੁੱਟੀ ਦੀ ਮੰਗ ਵੀ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਰਹੀ। ਉਨ੍ਹਾਂ ਦਾ ਕਹਿਣਾ ਸੀ ਕਿ ਅਦਾਲਤਾਂ ਵਿਚ ਲਗਾਤਾਰ ਰੁੱਝੇ ਰਹਿਣ ਵਾਲੇ ਵਕੀਲਾਂ ਨੂੰ ਘਰੇਲੂ ਕੰਮਾਂ, ਦਫ਼ਤਰੀ ਜ਼ਰੂਰਤਾਂ ਅਤੇ ਨਿੱਜੀ ਜ਼ਿੰਮੇਵਾਰੀਆਂ ਲਈ ਕਾਫ਼ੀ ਸਮਾਂ ਨਹੀਂ ਮਿਲਦਾ। ਇਸ ਮੰਗ ਨੂੰ ਲੈ ਕੇ ਉਨ੍ਹਾਂ ਨੇ ਵਕੀਲਾਂ ਨੂੰ ਨਾਲ ਲੈ ਕੇ ਲੰਮਾ ਸੰਘਰਸ਼ ਕੀਤਾ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵੀ ਪੰਜਾਬ ਦੇ ਵਕੀਲਾਂ ਨਾਲ ਧਰਨੇ ਤੇ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ। ਲੰਬੇ ਸੰਘਰਸ਼ ਅਤੇ ਲਗਾਤਾਰ ਯਤਨਾਂ ਤੋਂ ਬਾਅਦ ਮਹੀਨੇ ਦੇ ਦੂਜੇ ਅਤੇ ਚੌਥੇ ਸਨਿੱਚਰਵਾਰ ਨੂੰ ਵਕੀਲਾਂ ਲਈ ਛੁੱਟੀ ਦੀ ਵਿਵਸਥਾ ਹੋਈ, ਜਿਸ ਦਾ ਲਾਭ ਮੋਗਾ ਹੀ ਨਹੀਂ ਸਗੋਂ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਬਾਰ ਐਸੋਸੀਏਸ਼ਨਾਂ ਅਤੇ ਵਕੀਲਾਂ ਨੂੰ ਮਿਲਿਆ। ਸੁਨੀਲ ਗਰਗ ਨੇ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਵਕੀਲਾਂ ਲਈ ਬਿਹਤਰ ਕੰਮਕਾਜੀ ਮਾਹੌਲ ਤਾਂ ਹੀ ਸੰਭਵ ਹੈ, ਜਦੋਂ ਬਾਰ ਅਤੇ ਬੈਂਚ ਵਿਚਕਾਰ ਮਜ਼ਬੂਤ, ਸਨਮਾਨਜਨਕ ਅਤੇ ਸਕਾਰਾਤਮਿਕ ਤਾਲਮੇਲ ਹੋਵੇ। ਆਪਣੇ ਕਾਰਜਕਾਲਾਂ ਦੌਰਾਨ ਉਨ੍ਹਾਂ ਨੇ ਜੱਜਾਂ ਨਾਲ ਬਿਹਤਰ ਤਾਲਮੇਲ ਬਣਾਈ ਰੱਖਣ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਪੱਧਰ ‘ਤੇ ਵੀ ਵਕੀਲਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ। ਨੌਜਵਾਨ ਐਡਵੋਕੇਟਾਂ ਦੀ ਬਿਹਤਰੀ ਵੀ ਉਨ੍ਹਾਂ ਦੇ ਏਜੰਡੇ ਦਾ ਮਹੱਤਵਪੂਰਨ ਹਿੱਸਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਵੇਂ ਅਤੇ ਨੌਜਵਾਨ ਵਕੀਲਾਂ ਨੂੰ ਅਜਿਹਾ ਮਾਹੌਲ ਮਿਲਣਾ ਚਾਹੀਦਾ ਹੈ, ਜਿੱਥੇ ਉਹ ਬਿਹਤਰ ਕਾਨੂੰਨੀ ਕੰਮ ਕਰ ਸਕਣ, ਸਿੱਖ ਸਕਣ ਅਤੇ ਸਨਮਾਨ ਨਾਲ ਆਪਣੀ ਪ੍ਰੈਕਟਿਸ ਨੂੰ ਅੱਗੇ ਵਧਾ ਸਕਣ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਸੁਨੀਲ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜਨਤਕ ਜੀਵਨ ਵਿਚ ਹਮੇਸ਼ਾ ਅਹੁਦੇ ਨਾਲੋਂ ਸੇਵਾ ਨੂੰ ਵਧੇਰੇ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਰ ਦਾ ਹਰ ਮੈਂਬਰ ਉਨ੍ਹਾਂ ਲਈ ਮਹੱਤਵਪੂਰਨ ਹੈ ਅਤੇ ਉਨ੍ਹਾਂ ਦਾ ਯਤਨ ਰਹੇਗਾ ਕਿ ਸੀਨੀਅਰ ਵਕੀਲਾਂ ਦੇ ਤਜਰਬੇ, ਸਾਥੀ ਵਕੀਲਾਂ ਦੇ ਸਹਿਯੋਗ ਅਤੇ ਨੌਜਵਾਨ ਵਕੀਲਾਂ ਦੀ ਊਰਜਾ ਨੂੰ ਨਾਲ ਲੈ ਕੇ ਬਾਰ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ਼ ਇਕ ਅਹੁਦੇ ਦੀ ਚੋਣ ਨਹੀਂ, ਸਗੋਂ ਉਸ ਬਾਰ ਦੀ ਸੇਵਾ ਕਰਨ ਦਾ ਇਕ ਹੋਰ ਮੌਕਾ ਹੈ, ਜਿਸ ਨੇ ਸਾਲਾਂ ਤੋਂ ਉਨ੍ਹਾਂ ਨੂੰ ਸਨਮਾਨ ਅਤੇ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਬਾਰ ਦੇ ਹਿਤਾਂ ਲਈ ਆਵਾਜ਼ ਉਠਾਈ ਹੈ ਅਤੇ ਜਿੱਥੇ ਲੋੜ ਪਈ, ਉੱਥੇ ਮਜ਼ਬੂਤੀ ਨਾਲ ਸੰਘਰਸ਼ ਕੀਤਾ। ਇਸ ਮੌਕੇ ਸੀਨੀਅਰ ਐਡਵੋਕੇਟ ਖੁਸ਼ਵਿੰਦਰਪਾਲ ਸਿੰਘ ਗਿੱਲ, ਐਡਵੋਕੇਟ ਹਰਪਾਲ ਸਿੰਘ ਗਿੱਲ, ਐਡਵੋਕੇਟ ਹਰਦੀਪ ਸਿੰਘ ਲੋਧੀ, ਐਡਵੋਕੇਟ ਵਰਿੰਦਰਪਾਲ ਸਿੰਘ ਰੱਤੀਆਂ, ਐਡਵੋਕੇਟ ਚਮਕੌਰ ਸਿੰਘ ਬਰਾੜ, ਐਡਵੋਕੇਟ ਇਕਬਾਲ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਲਾਲੀ, ਐਡਵੋਕੇਟ ਪਰਉਪਕਾਰ ਸਿੰਘ ਸੰਘਾ, ਐਡਵੋਕੇਟ ਮਨੀਸ਼ ਮਜੀਠੀਆ, ਐਡਵੋਕੇਟ ਸੁਨੀਲ ਜੈਸਵਾਲ, ਐਡਵੋਕੇਟ ਸ਼ਾਮ ਲਾਲ, ਐਡਵੋਕੇਟ ਸੁਰਿੰਦਰ ਡਰੋਲੀ, ਐਡਵੋਕੇਟ ਅਮਰਦੀਪ ਗਿੱਲ, ਐਡਵੋਕੇਟ ਰਾਜੇਸ਼ ਮੁਖੀਜਾ, ਐਡਵੋਕੇਟ ਆਸ਼ੀਸ਼ ਗਰੋਵਰ, ਐਡਵੋਕੇਟ ਸੁਖਚੈਨ ਸਿੰਘ ਸੋਢੀ, ਐਡਵੋਕੇਟ ਰਾਜੇਸ਼ ਸ਼ਰਮਾ, ਐਡਵੋਕੇਟ ਦੀਦਾਰ ਸਿੰਘ ਮੱਤਾ ਤੋਂ ਇਲਾਵਾ ਸੀਨੀਅਰ, ਜੂਨੀਅਰ ਅਤੇ ਹੋਰ ਵਕੀਲ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼- ਬਹੁਪੱਖੀ ਸ਼ਖ਼ਸੀਅਤ ਤੇ ਗੁਰਮਤਿ ਦੇ ਧਾਰਨੀ ਸਨ ਗੁਰਚਰਨ ਸਿੰਘ ਬਰਾੜ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ
Ad Position 24