01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਿਸ਼ਕਾਮ ਸੇਵਾ ਭਾਵ ਸੰਸਥਾ ( ਰਜਿ :) ਮੋਗਾ ਵਲੋਂ 94 ਬੱਚਿਆਂ ਨੂੰ ਵਜ਼ੀਫ਼ੇ ਵੰਡੇ

ਮੋਗਾ, 31 ਅਗਸਤ (ਜਸਪਾਲ ਸਿੰਘ ਬੱਬੀ)-ਨਿਸ਼ਕਾਮ ਸੇਵਾ ਭਾਵ ਸੰਸਥਾ (ਰਜਿ:) ਮੋਗਾ ਵਲੋਂ ਨਿਊਰੋ ਥੈਰੇਪੀ ਦੇ ਜਨਮ ਦਾਤਾ ਡਾ. ਲਾਜਪਤ ਰਾਏ ਮੇਹਰਾ ਦੇ 67ਵਾਂ ਜਨਮ ਦਿਨ ਤੇ ਵਜ਼ੀਫ਼ਾ ਵੰਡ ਸਮਾਗਮ ਸ਼ਹੀਦੀ ਪਾਰਕ, ਮੋਗਾ ਵਿਖੇ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 01-09-2026
ਮੋਗਾ, 31 ਅਗਸਤ (ਜਸਪਾਲ ਸਿੰਘ ਬੱਬੀ)-ਨਿਸ਼ਕਾਮ ਸੇਵਾ ਭਾਵ ਸੰਸਥਾ (ਰਜਿ:) ਮੋਗਾ ਵਲੋਂ ਨਿਊਰੋ ਥੈਰੇਪੀ ਦੇ ਜਨਮ ਦਾਤਾ ਡਾ. ਲਾਜਪਤ ਰਾਏ ਮੇਹਰਾ ਦੇ 67ਵਾਂ ਜਨਮ ਦਿਨ ਤੇ ਵਜ਼ੀਫ਼ਾ ਵੰਡ ਸਮਾਗਮ ਸ਼ਹੀਦੀ ਪਾਰਕ, ਮੋਗਾ ਵਿਖੇ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ 94 ਲੋੜਵੰਦ ਬੱਚਿਆਂ ਨੂੰ ਵਜ਼ੀਫ਼ੇ ਮੁੱਖ ਮਹਿਮਾਨ ਆਯੁਸ਼ ਅਰੋੜਾ ਰਿੰਕੀ, ਪ੍ਰਧਾਨ ਬੋਧਰਾਜ ਮਜੀਠੀਆ ਸੀਨੀਅਰ ਐਡਵੋਕੇਟ, ਨਿਊਰੋਥੈਰੇਪਿਸਟ ਮੁਕੇਸ਼ ਕੋਚਰ, ਜਨਰਲ ਸਕੱਤਰ ਚਰਨਜੀਤ ਸਿੰਘ ਝੰਡੇਆਣਾ, ਖ਼ਜ਼ਾਨਚੀ ਜਸਪਾਲ ਸਿੰਘ ਮੋਗਾ ਨੇ ਵੰਡ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਭਾਵ ਸੰਸਥਾ ਵਲੋਂ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਕੀਤੀ ਜਾ ਰਹੀ ਸੇਵਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਨਿਸ਼ਕਾਮ ਸੇਵਾ ਭਾਵ ਸੰਸਥਾ ਪਿਛਲੇ 20 ਸਾਲਾਂ ਤੋਂ ਲਗਾਤਾਰ ਬੱਚਿਆਂ ਨੂੰ ਵਜ਼ੀਫ਼ੇ ਦੇ ਰਹੀ ਹੈ। ਚਰਨਜੀਤ ਸਿੰਘ ਝੰਡੇਆਣਾ ਨੇ ਸੰਸਥਾ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਵੱਖ-ਵੱਖ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਵ: ਮਨੋਹਰ ਲਾਲ ਦੇ ਪਰਿਵਾਰ ਵਲੋਂ 21,000 ਦੀ ਸੇਵਾ ਰਾਸ਼ੀ ਸੰਸਥਾ ਨੂੰ ਭੇਟ ਕੀਤੀ। ਇਸ ਮੌਕੇ ਪ੍ਰਵੀਨ ਕੁਮਾਰ ਪੀਨਾ ਸਾਬਕਾ ਮੇਅਰ ਨਗਰ ਨਿਗਮ ਮੋਗਾ, ਕ੍ਰਿਸ਼ਨ ਕੁਮਾਰ ਹਾਂਡਾ, ਵਿਨੋਦ ਕੁਮਾਰ ਨੌਰੀਆ, ਚੰਚਲ ਪੋਪਲੀ, ਸਤਵੀਰ ਸਿੰਘ ਬੱਬੂ, ਖ਼ਜ਼ਾਨਚੀ ਜਸਪਾਲ ਸਿੰਘ ਮੋਗਾ, ਨਵਨੀਤ ਟੰਡ, ਜਸਬੀਰ, ਡਾ. ਕਮਲਜੀਤ ਸਿੰਘ ਐਮ.ਡੀ. ਫੋਰੈਂਸਿਕ ਸਮੇਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ। ਗਊ ਸੇਵਾ ਕਮਿਸ਼ਨ ਪੰਜਾਬ ਵਲੋਂ ਗਊਸ਼ਾਲਾ ਨੂੰ ਕਾਓ ਲਿਫ਼ਟਿੰਗ ਮਸ਼ੀਨ ਭੇਜੀ ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਗਊ ਸੇਵਾ ਕਮਿਸ਼ਨ ਪੰਜਾਬ ਵਲੋਂ ਗਊਸ਼ਾਲਾ ਲਈ ਕਾਓ ਲਿਫ਼ਟਿੰਗ ਮਸ਼ੀਨਾਂ ਭੇਜੀਆਂ ਗਈਆਂ। ਅੱਜ ਸਰਕਾਰੀ ਵੈਟਰਨਰੀ ਹਸਪਤਾਲ ਮੋਗਾ ਵਿਖੇ ਗੋਪਾਲ ਗਊਸ਼ਾਲਾ ਦੇ ਮੁੱਖ ਸਲਾਹਕਾਰ ਐੱਸ.ਕੇ. ਬਾਂਸਲ ਵਲੋਂ ਇਹ ਮਸ਼ੀਨ ਪ੍ਰਾਪਤ ਕਰਕੇ ਟਰੈਕਟਰ ਟਰਾਲੀ ਰਾਹੀ ਗਊਸ਼ਾਲਾ ਭੇਜੀ ਗਈ। ਇਸ ਮੌਕੇ ’ਤੇ ਵੈਟਰਨਰੀ ਡਾਕਟਰ ਬੀਰਇੰਦਰਪਾਲ ਸਿੰਘ, ਡਾ. ਅਜੈ ਬਾਂਸਲ, ਡਾ. ਗਮਨਜੋਤ ਕੌਰ ਅਤੇ ਗਊਸ਼ਾਲਾ ਦੇ ਡਰਾਈਵਰ ਅਤੇ ਹੋਰ ਮੈਂਬਰ ਹਾਜ਼ਰ ਸਨ। ਗਊਸ਼ਾਲਾ ਵਲੋਂ ਦੱਸਿਆ ਗਿਆ ਕਿ ਇਸ ਕਾਓ ਲਿਫ਼ਟਿੰਗ ਮਸ਼ੀਨ ਨਾਲ ਬਿਮਾਰ ਗਊਆਂ ਨੂੰ ਲਿਫ਼ਟਿੰਗ ਕਰਨ ਦਾ ਕੰਮ ਸੌਖਾ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੀਆਂ ਵਿਦਿਆਰਥਣਾਂ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਸੰਧੂ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ ’ਚ ਮੁਫ਼ਤ ਚੈੱਕਅਪ ਕੈਂਪ 3 ਸਤੰਬਰ ਨੂੰ ਕੈਂਪ ਦੌਰਾਨ ਕੰਨ ਨੱਕ ਤੇ ਗਲੇ ਦੀਆਂ ਬਿਮਾ...
Ad Position 24